ਸਮਰਾਲਾ, 30 ਨਵੰਬਰ (ਪੰਜਾਬ ਪੋਸਟ- ਕੰਗ) – ਖੁਸ਼ਹਾਲੀ ਦੇ ਰਾਖੇ-ਗਾਰਡੀਅਨ ਅਤੇ ਗਵਰਨਸ ਤਹਿ. ਸਮਰਾਲਾ ਦੀ ਪਹਿਲੀ ਮੀਟਿੰਗ ਐਸ.ਡੀ.ਐਮ. ਸਮਰਾਲਾ ਦੇ ਦਫਤਰ ਵਿੱਚ ਅਮ੍ਰਿਤ ਬੈਂਸਬੀ ਐਸ.ਡੀ.ਐਮ ਸਮਰਾਲਾ ਅਤੇ ਜੀ.ਓ.ਜੀ ਤਹਿਸੀਲ ਦੇ ਮੁਖੀ ਕਰਨਲ ਮਾਲਵਿੰਦਰ ਸਿੰਘ ਗੁਰੋਂ ਅਤੇ ਤਹਿਸੀਲ ਦੇ ਸਾਰੇ ਪਿੰਡਾਂ ਦੇ ਜੀ.ਓ.ਜੀ ਨਾਲ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਗਈਆਂ ਸਵੱਛ ਭਾਰਤ ਲੋਕ ਭਲਾਈ ਸਕੀਮਾਂ ਵਿੱਚ ਜਿਵੇਂ ਬੁਢਾਪਾ ਪੈਨਸ਼ਨ, ਆਟਾ ਦਾਲ ਸਕੀਮ, ਮਨਰੇਗਾ, ਲਿੰਕ ਸੜਕਾਂ, ਮਿਡ-ਡੇ-ਮੀਲ, ਹਸਪਤਾਲ, ਪਾਣੀ ਦੀ ਸਪਲਾਈ ਅਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਉਣ ਵਾਲੀਆਂ ਸਕੀਮਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਹਰ ਮਹੀਨੇ ਇੱਕ ਮੀਟੰਗ ਕਰਨ ਵਾਸਤੇ ਕਿਹਾ। ਐਸ.ਡੀ.ਐਮ. ਸਾਹਿਬ ਨੇ ਸਾਰੀਆਂ ਚੀਜ਼ਾਂ ਨਾਲ ਸਬੰਧਿਤ ਮਹਿਕਮਿਆਂ ਅਤੇ ਨਗਰ ਪੰਚਾਇਤਾਂ ਨੂੰ ਸਾਰੇ ਜੀ.ਓ.ਜੀ ਦੀਆਂ ਲਿਸਟਾਂ ਭੇਜਣ ਅਤੇ ਜੀ.ਓ.ਜੀ ਦਾ ਸਾਥ ਦੇਣ ਵਾਸਤੇ ਹੁਕਮ ਜਾਰੀ ਕੀਤੇ। ਇਸ ਮੌਕੇ ਲੈਫ. ਜਗਜੀਤ ਸਿੰਘ ਸੁਪਰਵਾਈਜ਼ਰ, ਲੈਫ. ਇੰਦਰ ਸਿੰਘ ਸੁਪਰਵਾਈਜ਼ਰ, ਕੈਪ. ਹਰਜਿੰਦਰ ਸਿੰਘ, ਕੈਪ. ਪਰਮਜੀਤ ਸਿੰਘ ਸੂਬੇਦਾਰ, ਸਵਰਨ ਸਿੰਘ ਸੂਬੇਦਾਰ, ਬਹਾਦਰ ਸਿੰਘ ਹਵਾਲਦਾਰ, ਨਿਰਮਲ ਸਿੰਘ, ਲੈਫ. ਅਮਰਜੀਤ ਸਿੰਘ, ਲੈਫ. ਗੁਰਪ੍ਰੀਤ ਸਿੰਘ ਅਤੇ ਸਾਰੇ ਪਿੰਡਾਂ ਦੇ ਜੀ.ਓ.ਜੀ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media