ਪੱਟੀ, 30 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਵੱਲੋ ਲੋੜਵੰਦ ਬੱਚੇ ਦੇ ਆਪਰੇਸ਼ਨ ਵਾਸਤੇ 25 ਹਜ਼ਾਰ ਰੁਪਏ ਦੀ ਸੇਵਾ ਭੇਜੀ ਗਈ ਹੈ। ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਸੁਖਮਨ ਸਿੰਘ ਪੱਤਰ ਮਨਜਿੰਦਰ ਸਿੰਘ ਉਮਰ 9 ਸਾਲ ਵਾਸੀ ਸਭਰਾ ਜੋ ਕਿ ਬਚਪਨ ਵਿਚ ਬਿਮਾਰ ਹੋਣ ਕਰਕੇ ਦਿਮਾਗ `ਤੇ ਕੁੱਝ ਅਸਰ ਅਤੇ ਪੈਰ ਵਿੰਗੇ ਹੋ ਗਏ ਸਨ। ਡਾਕਟਰ ਵੱਲੋ ਆਪਰੇਸ਼ਨ ਦੀ ਸਲਾਹ ਦਿੱਤੀ ਗਈ।ਆਪਰੇਸ਼ਨ ਤੇ 50 ਹਜ਼ਾਰ ਰੁਪਏ ਖਰਚ ਆਉਣਾ ਹੈ।ਗੁਰੁ ਨਾਨਕ ਭਲਾਈ ਟਰੱਸਟ ਹਾਂਗਕਾਂਗ ਵੱਲੋ ਪਹਿਲ ਦੇ ਆਧਾਰ `ਤੇ ਆਪਰੇਸ਼ਨ ਵਾਸਤੇ 25 ਹਜ਼ਾਰ ਰੁਪਏ ਦੀ ਸੇਵਾ ਭੇਜੀ ਗਈ।ਇਸ ਮੌਕੇ ਅਵਤਾਰ ਸਿੰਘ, ਬਲਬੀਰ ਸਿੰਘ, ਜਸਪਾਲ ਸਿੰਘ, ਪਿ੍ਰਤਪਾਲ ਸਿੰਘ, ਕੰਵਲਜੀਤ ਸਿੰਘ, ਰੇਸ਼ਮ ਸਿੰਘ, ਸੁਰਜੀਤ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media