Saturday, October 10, 2026

ਮਾਤਾ ਮਹਿੰਦਰ ਕੌਰ ਨੂੰ ਭਰਪੂਰ ਸ਼ਰਧਾਂਜਲ਼ੀਆਂ ਭੇਟ

ਮਾਂ ਦੀ ਮਮਤਾਮਈ ਸ਼ਖਸ਼ੀਅਤ ਲਫਜ਼ਾਂ ਅਤੇ ਕਿਤਾਬਾਂ `ਚ ਬਿਆਨ ਨਹੀਂ ਹੋ ਸਕਦੀ – ਵਿਧਾਇਕ ਬੈਂਸ

PPN0112201707

ਲੁਧਿਆਣਾ, 1 ਦਸੰਬਰ (ਪੰਜਾਬ ਪੋਸਟ ਬਿਊਰੋ)- ਸਥਾਨਕ ਵਿਸ਼ਕਰਮਾ ਕਲੋਨੀ ਵਾਸੀ ਉਦਯੋਗਪਤੀ ਅਮਰੀਕ ਸਿੰਘ ਦੇ ਮਾਤਾ ਮਹਿੰਦਰ ਕੌਰ (80) ਪਤਨੀ ਕਰਮ ਸਿੰਘ, ਜੋ ਬੀਤੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਾਏ ਗਏ।ਜਿਸ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸ਼ਹੀਦਾਂ (ਫੇਰੂਮਾਨ) ਸਾਹਿਬ ਮਿਲਰਗੰਜ ਵਿਖੇ ਹੋਈ।ਜਿਸ ਦੌਰਾਨ ਪੰਥ ਦੇ ਕੀਰਤਨੀਏ ਭਾਈ ਹਰਪ੍ਰੀਤ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਜਥੇ ਨੇ ਵੈਰਾਗਮੀ ਕੀਰਤਨ ਕੀਤਾ।
ਲੋਕ ਇਨਸਾਫ ਪਾਰਟੀ ਦੇ ਹਲਕਾ ਵਿਧਾਇਕ ਅਤੇ ਮੈਂਬਰ ਸ਼਼ੋ੍ਰਮਣੀ ਕਮੇਟੀ ਬਲਵਿੰਦਰ ਸਿੰਘ ਬੈਂਸ, ਜਗਦੇਵ ਸਿੰਘ ਗੋਲਵੜੀਆ, ਕੌਂਸਲਰ ਪਰਮਿੰਦਰ ਸਿੰਘ ਸੋਮਾ, ਡਾ. ਦੀਪਕ ਮੰਨਣ, ਪ੍ਰਧਾਨ ਰਜਿੰਦਰ ਸਿੰਘ ਨੇ ਵਿਸ਼ੇਸ਼ ਤੌਰ `ਤੇ ਹਾਜ਼ਰੀ ਭਰੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਮਾਤਾ ਮਹਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਮਾਂ ਦੀ ਮਮਤਾਮਈ ਸ਼ਖਸ਼ੀਅਤ ਨੂੰ ਅੱਜ ਤੱਕ ਲਫਜ਼ਾਂ ਅਤੇ ਕਿਤਾਬਾਂ ਵਿੱਚ ਨਾ ਤਾਂ ਕੋਈ ਬਿਆਨ ਕਰ ਸਕਿਆ ਹੈ ਅਤੇ ਨਾ ਹੀ ਅਜਿਹਾ ਕਰ ਸਕੇਗਾ।ਉਨ੍ਹਾਂ ਧੜਾ-ਧੜ ਖੁੱਲ ਰਹੇ ਬਿਰਧ ਘਰਾਂ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਮਾਂ ਦਾ ਦੇਣੀਆ ਕੋਈ ਵੀ ਨਹੀਂ ਦੇ ਸਕਦਾ ਇਸ ਲਈ ਅੱਜ ਮਾਤਾ ਮਹਿੰਦਰ ਕੌਰ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਇੱਥੇ ਆਪਣੇ ਮਾਤਾ ਪਿਤਾ ਦੀ ਸੇਵਾ ਦਾ ਪ੍ਰਣ ਲਈਏ ਤਾਂ ਜੋ ਬਿਰਧ ਘਰਾਂ ਦੀ ਲੋੜ ਹੀ ਨਾ ਰਹੇ। ਉਨਾਂ ਹੋ ਕਿਹਾ ਕਿ ਮਾਝੇ ਤੋਂ ਆਏ ਅਮਰੀਕ ਸਿੰਘ ਨਾਲ ਉਨਾਂ ਦਾ ਧਰਮ ਦੇ ਭਰਾਵਾਂ ਵਾਲਾ ਰਿਸ਼ਤਾ ਹੈ, ਜਿੰਨਾਂ ਦਾ ਇਲਾਕੇ ਵਿੱਚ ਚੰਗਾ ਅਸਰ ਰਸੂਖ ਤੇ ਮਾਣ ਸਨਮਾਨ ਹੈ।ਇਸ ਸਮੇਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਸਮੇਤ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੱਲੋਂ ਸ਼ੋਕ ਮਤੇ ਵੀ ਭੇਜੇ ਗਏ।
ਸ਼ਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ `ਚ ਰਿਸ਼ਤੇਦਾਰਾਂ, ਸਾਕ-ਸਬੰਧੀਆਂ ਅਤੇ ਇਲਾਕਾ ਵਾਸੀਆਂ ਨੇ ਹਾਜਰੀ ਭਰੀ, ਜਦਕਿ ਕੁਲਦੀਪ ਸਿੰਘ ਸੁਲਤਾਨਵਿੰਡ, ਬੂਟਾ ਸਿੰਘ, ਤੇਜਿੰਦਰ ਸਿੰਘ ਟੀਨੂ, ਪਰਮਿੰਦਰ ਸਿੰਘ ਜਿੰਦਰ, ਸਰਬਜੀਤ ਸਿੰਘ, ਯਾਦਵਿੰਦਰ ਸਿੰਘ ਆਦਿ ਵੀ ਸ਼ਾਮਲ ਹੋਏ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply