ਜੰਡਿਆਲਾ ਗੁਰੂ, 1 ਦਸੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪਿੰਡ ਛਾਪਾਰਾਮ ਕੋਲ ਬੀਤੇ ਕੱਲ੍ਹ ਦੋ ਨੋਜਵਾਨਾਂ ਦੇ ਕਤਲ ਦੀ ਗੁੱਥੀ ਦਾ ਮਾਮਲਾ ਜੰਡਿਆਲਾ
ਪੁਲਿਸ ਨੇ 24 ਘੰਟਿਆਂ ਵਿੱਚ ਹੱਲ ਕਰਦੇ ਹੋਏ ਦੋ ਕਾਤਿਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ ਪਰਮਪਾਲ ਸਿੰਘ ਨੇ ਦਫਤਰ ਸੱਦੀ ਗਈ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਗੋਪੀ ਵਾਸੀ ਮਕਬੂਲਪੁਰਾ ਦੀ ਪਤਨੀ ਮਨਮੀਤ ਕੋਰ ਦੇ ਉਹਨਾਂ ਦੇ ਘਰ ਰੰਗ ਰੋਗਣ ਦਾ ਕੰਮ ਕਰਨ ਆਏ ਨਿਰਮਲ ਸਿੰਘ ਨਿੰਮਾ ਵਾਸੀ ਮਾਨਾਵਾਲਾ ਨਾਲ ਸਬੰਧ ਬਣ ਗਏ ਅਤੇ ਨਿਰਮਲ ਸਿੰਘ ਨੇ ਮ੍ਰਿਤਕ ਗੋਪੀ ਅਤੇ ਮਨਦੀਪ ਸਿੰਘ ਨਿੱਕਾ ਨਾਲ ਗੂੜੀ ਦੋਸਤੀ ਪਾ ਲਈ ਸੀ।ਦੋਨੋ ਵਿਆਹੁਤਾ ਆਸ਼ਕ ਇਕੱਠੇ ਰਹਿਣਾ ਚਾਹੁੰਦੇ ਸਨ।ਇਸੇ ਤਹਿਤ ਮ੍ਰਿਤਕ ਗੁਰਪ੍ਰੀਤ ਸਿੰਘ ਗੋਪੀ ਦੇ ਸਾਲੇ ਦੇ ਸ਼ਗਨ ਵਾਲੇ ਦਿਨ ਨਿਰਮਲ ਸਿੰਘ ਨੇ ਦੋਨਾਂ ਦੋਸਤਾਂ ਗੋਪੀ ਅਤੇ ਨਿੱਕੇ ਨੂੰ ਆਪਣੇ ਘਰ ਮਾਨਾਵਾਲਾ ਲੈ ਗਿਆ ਅਤੇ ਉਨਾਂ ਨੂੰ ਖੂਬ ਦੇਸੀ ਸ਼ਰਾਬ ਪਿਲਾਈ ਅਤੇ ਫਿਰ ਜੁੱਤੀ ਲਿਆਉਣ ਦੇ ਉਨਾਂ ਨੂੰ ਨਵੇ ਪਿੰਡ ਲੈ ਗਿਆ।ਰਸਤੇ ਵਿੱਚ ਪਿੰਡ ਛਾਪਾਰਾਮ ਕੋਲ ਤੇਜਧਾਰ ਹਥਿਆਰਾਂ ਨਾਲ ਦੋਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।ਦਿਹਾਤੀ ਪੁਲਿਸ ਨੇ ਨਿਰਮਲ ਸਿੰਘ ਤੇ ਮਨਮੀਤ ਕੌਰ ਨੂੰ ਕਿਲਾ ਮਿਉਕਾ ਰੇਲਵੇ ਸਟੇਸ਼ਨ ਤੋਂ ਫੜ ਲਿਆ ਜੋ ਯੂ.ਪੀ ਭੱਜ ਜਾਣ ਦੀ ਤਿਆਰੀ ਵਿੱਚ ਸਨ।ਪੁਲਿਸ ਨੇ ਦੋਨਾਂ ਕੋਲੋਂ ਖੂਨ ਨਾਲ ਲੱਥਪਥ ਦਾਤਰ ਵੀ ਬਰਾਮਦ ਕਰ ਲਿਆ ਹੈ ਅਤੇ ਸਖਤੀ ਨਾਲ ਪੁਛ ਪੜਤਾਲ ਕੀਤੀ ਜਾ ਰਹੀ ਹੈ।ਪੁਲਿਸ ਅਨੁਸਾਰ ਦੋਨੋਂ ਕਾਤਿਲ ਸ਼ਾਦੀਸ਼ੁਦਾ ਹਨ, ਨਿੰਮੇ ਦਾ ਤਿੰਨ ਸਾਲ ਦਾ ਲੜਕਾ ਤੇ ਮਨਮੀਤ ਦੀ ਤਿੰਨ ਸਾਲ ਦੀ ਲੜਕੀ ਦੱਸੀ ਜਾ ਰਹੀ ਹੈ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media