ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਖਾਦਾਂ ਦੀ ਦੁਰਵਰਤੋਂ ਰੋਕਣ ਲਈ ਨਾਈਟਰੋਜਨ ਅਧਾਰਿਤ ਖਾਦਾਂ ਭਾਵ ਯੂਰੀਆਂ ਡੀ.ਏ.ਪੀ ਅਤੇ ਪੋਟਾਸ਼ ਖਾਦਾਂ ਹੁਣ ਪੁਆਇਟ ਆਫ ਸੇਲ ਮਸ਼ੀਨਾਂ ਰਾਹੀ ਹੀ ਮਿਲੇਗੀ।ਖਾਦਾਂ ਦੇ ਰੇਟਾਂ `ਤੇ ਕੋਈ ਵੀ ਅਸਰ ਨਹੀ ਪਵੇਗਾ ਅਤੇ ਇਹ ਖਾਦਾਂ ਪੁਰਾਣੇ ਰੇਟਾਂ ਤੇ ਹੀ ਮਿਲਣਗੀਆ।ਕਿਸਾਨਾਂ ਨੂੰ ਆਪਣਾ ਅਧਾਰ ਕਾਰਡ ਦਾ ਨੰਬਰ ਹੀ ਦੱਸਣਾ ਪਵੇਗਾ ਅਤੇ ਕਿਸਾਨ ਪਹਿਲਾਂ ਵਾਗ ਹੀ ਖਾਦਾਂ ਲੈ ਸਕਣਗੇ।ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਇਹਨਾਂ ਮਸ਼ੀਨਾਂ ਦੀ ਵਰਤੋਂ ਨਾਲ ਗੈਰ ਖੇਤੀ ਦੇ ਧੰਦਿਆ ਵੱਲੋਂ ਵਰਤੀ ਜਾਂਦੀ ਖਾਦ ਬੰਦ ਹੋਵੇਗੀ ਅਤੇ ਸਬਸਿਡੀ ਕਿਸਾਨਾਂ ਨੂੰ ਹੀ ਮਿਲ ਸਕੇਗੀ।ਖੇਤੀਬਾੜੀ ਅਤੇ ਸਹਿਕਾਰੀ ਸੰਭਾਵਾਂ ਦੀਆਂ 100% ਪੀ ਉ ਐਸ ਮਸ਼ੀਨਾਂ ਨੂੰ ਚਾਲੂ ਕਰ ਲਿਆ ਗਿਆ ਹੈ ਅਤੇ ਜਿਲਾ ਅੰਮਿ੍ਰਤਸਰ ਪੂਰੇ ਪੰਜਾਬ ਵਿਚੋਂ ਇੱਕ ਨੰਬਰ `ਤੇ ਰਿਹਾ ਹੈ ਉਹਨਾਂ ਦੱਸਿਆ ਕਿ ਡਾਇਰੈਕਟਰ ਖੇਤੀਬਾੜੀ ਵਿਭਾਗ ਚੰਡੀਗੜ ਵਲੋਂ ਜਿਲੇ ਦੇ ਸਮੇਂ ਸਿਰ ਕੀਤੇ ਇਸ ਕੰਮ ਨੂੰ ਸਲਾਹਿਆ ਗਿਆ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media