Saturday, October 10, 2026

ਸੋਹਣ ਸਿੰਘ ਜਿਲ੍ਹਾ ਲਾਇਬ੍ਰੇਰੀ ਵਿਖੇ ਦੰਦਾਂ ਦਾ ਜਾਂਚ ਕੈਂਪ ਲਗਾਇਆ

PPN0212201703ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸੋਹਣ ਸਿੰਘ ਜਿਲ੍ਹਾ ਲਾਇਬ੍ਰੇਰੀ ਰਾਣੀ ਦਾ ਬਾਗ ਵਿਖੇ ਦੰਦਾਂ ਦੀ ਜਾਂਚ ਲਈ ਕੈਂਪ ਲਗਾਇਆ ਗਿਆ ਅਤੇ ਇੰਡੀਅਨ ਪੀਪਲ ਲਾਇਬ੍ਰੇਰੀ ਮੂਵਮੈਂਟ ਦੁਆਰਾ ਦਿੱਤੇ ਗਏ ਕੰਪਿਊਟਰ ਅਤੇ ਪ੍ਰਿੰਟਰ ਦਾ ਵੀ ਉਦਘਾਟਨ ਕੀਤਾ ਗਿਆ।ਇਸ ਮੌਕੇ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਜਿਲ੍ਹਾ ਲਾਇਬ੍ਰੇਰੀ ਵਿਖੇ ਆਏ ਪਾਠਕਾਂ ਦੀਆਂ ਔਕੜਾਂ ਨੂੰ ਹੱਲ ਕਰਨ ਅਤੇ ਜਿਲ੍ਹਾ ਲਾਇਬ੍ਰੇਰੀ ਨੂੰ ਇਕ ਡਿਜ਼ੀਟਲ ਲਾਇਬ੍ਰੇਰੀ ਬਣਾਉਣ ਦਾ ਵਾਅਦਾ ਵੀ ਕੀਤਾ।ਉਨ੍ਹਾਂ ਕਿਹਾ ਕਿ ਇਹ ਲਾਇਬ੍ਰੇਰੀਆਂ ਸਾਡੇ ਗਿਆਨ ਦਾ ਭੰਡਾਰ ਹਨ।ਇਨ੍ਹਾਂ ਤੋਂ ਤਰ੍ਹਾਂ ਤਰ੍ਹਾਂ ਦੇ ਗਿਆਨ ਪ੍ਰਾਪਤ ਹੋਣ ਦੇ ਨਾਲ ਨਾਲ ਵਿਅਕਤੀ ਦੀ ਸੋਚ ਵਿੱਚ ਵੀ ਕਾਫੀ ਬਦਲਾਅ ਆਉਂਦਾ ਹੈ।ਉਨ੍ਹਾਂ ਲਾਇਬ੍ਰੇਰੀਅਨ ਡਾ: ਪ੍ਰਭਜੋਤ  ਕੌਰ ਸੰਧੂ ਵੱਲੋਂ ਲੋਕਾਂ ਨੂੰ ਲਾਇਬ੍ਰੇਰੀ ਨਾਲ ਜੋੜਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।ਇਸ ਮੌਕੇ ਦੰਦਾਂ ਦੇ ਲਗਾਏ ਫ੍ਰੀ ਮੈਡੀਕਲ ਕੈਂਪ ਵਿੱਚ ਡਾ. ਅਸ਼ੀਸ਼ ਹਾਂਡਾ ਅਤੇ ਲਾਇਬ੍ਰੇਰੀ ਮੈਂਬਰ ਡਾ. ਰਜਨੀ ਹਾਂਡਾ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ ਇਥੇ ਆਏ ਲੋਕਾਂ ਦੇ ਦੰਦਾਂ ਦੇ ਚੈਕਅਪ ਵੀ ਕੀਤੇ ਗਏ।ਇਸ ਮੌਕੇ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ, ਐਨ.ਜੀ.ਓ ਦੇ ਨੁਮਾਇੰੇਦੇ ਸ੍ਰੀਮਤੀ ਸਵਰਾਜ ਗਰੋਵਰ, ਦੀਪਕ ਬੱਬਰ, ਦੇਸ਼ ਬੰਧੂ, ਰੋਟਰੀ ਕਲੱਬ ਦੇ ਮੈਂਬਰ ਜਗਤ ਜੋਤੀ ਸਕੂਲ ਦੇ ਪਿ੍ਰੰਸੀਪਲ ਞਸੁਮਿਤ ਪੁਰੀ, ਮੁਕੇਸ਼ ਪੁਰੀ ਅਤੇ ਲਾਇਬ੍ਰੇਰੀ ਦੇ ਮੈਂਬਰ ਵੀ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply