Friday, October 9, 2026

ਪਹਿਲਾਂ ਵਾਂਗ ਨਿਰਧਾਰਤ ਸਮੇਂ ’ਤੇ ਹੀ ਲੱਗਣਗੇ ਹੁਣ ਸਕੂਲ -ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਕਮਲਦੀਪ ਸਿੰਘ ਸੰਘਾ ਜਿਲਾ ਮੈਜਿਸਟਰੇਟ ਅੰਮਿ੍ਰਤਸਰ ਨੇ ਸਮੂਹ ਸਰਕਾਰੀ/ਗੈਰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਖੋਲਣ ਦਾ ਸਮਾਂ ਪਹਿਲਾਂ ਵਾਂਗ ਹੀ ਪ੍ਰਾਇਮਰੀ ਸਕੂਲਾਂ ਲਈ ਸਵੇਰੇ 9:00 ਵਜੇ ਤੋ ਲੈ ਕੇ ਸ਼ਾਮ 3:00 ਵਜੇ  ਤੱਕ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ ਸਵੇਰੇ 9:00 ਵਜੇ ਤੋਂ ਲੈ ਕੇ ਸ਼ਾਮ 3:20 ਵਜੇ ਤੱਕ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।ਸੰਘਾ ਨੇ ਦੱਸਿਆ ਕਿ ਪਿਛਲੀ ਦਿਨੀਂ ਕਾਫੀ ਸਮੋਗ ਹੋਣ ਕਾਰਨ ਸਕੂਲਾਂ ਦਾ ਸਮਾਂ ਸਵੇਰੇ 9:30  ਵਜੇ ਕੀਤਾ ਗਿਆ ਸੀ।ਪਰ ਮੌਸਮ ਹੁਣ ਸਾਫ ਹੋ ਚੁੱਕਾ ਹੈ, ਇਸ ਲਈ ਪਹਿਲਾਂ  ਜਾਰੀ ਕੀਤੇ ਹੁਕਮ ਵਾਪਸ ਲਏ ਜਾਂਦੇ ਹਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply