Thursday, October 8, 2026

ਆਪਣਾ ਕਰਮ ਪੂਰੀ ਲਗਨ ਤੇ ਇਮਾਨਦਾਰੀ ਨਾਲ ਕਰਨ `ਤੇ ਚੰਗੇ ਨਤੀਜੇ ਮਿਲਦੇ ਹਨ – ਡੀ.ਸੀ

PPN0212201706ਪਠਾਨਕੋਟ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਸਾਨੂੰ ਸਾਰਿਆਂ ਨੂੰ ਆਪਣੇ ਧਾਰਮਿਕ ਗ੍ਰੰਥਾਂ ਵਿੱਚ ਦਿੱਤੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ ਅਤੇ ਆਪਣੇ ਕਰਮ ਨੂੰ ਨਹੀਂ ਭੁਲਣਾ ਚਾਹੀਦਾ, ਅਗਰ ਅਸੀਂ ਆਪਣਾ ਕਰਮ ਪੂਰੀ ਲਗਨ ਤੇ ਇਮਾਨਦਾਰੀ ਨਾਲ ਕਰਦੇ ਹਾਂ ਤਾਂ ਉਸ ਦੇ ਚੰਗੇ ਨਤੀਜੇ ਜਰੂਰ ਸਾਹਮਣੇ ਆਉਂਦੇ ਹਨ।ਇਹ ਪ੍ਰਗਟਾਵਾ ਸ਼੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਸਰਕਾਰੀ ਹਾਈ ਸਕੂਲ ਪੰਜੋੜ ਵਿਖੇ ਪੀਠ ਪਰਿਸ਼ਦ ਆਦਿੱਤਿਆ ਵਾਹਿਣੀ ਅਨੰਦ ਵਾਹਿਣੀ ਖਾਨਪੁਰ ਮਨਵਾਲ ਵੱਲੋਂ ਆਯੋਜਿਤ ਕੀਤੇ ਗਏ ਗੀਤਾ ਜੈਅੰਤੀ ਸਮਾਰੋਹ ਦੇ ਦੋਰਾਨ ਸੰਬੋਧਨ ਕਰਦਿਆਂ ਕੀਤਾ।ਇਸ ਸਮਾਰੋਹ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਮੁੱਖ ਮਹਿਮਾਨ ਵਜੋਂ ਅਤੇ ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਮਾਰੋਹ ਦਾ ਅਰੰਭ ਕੀਤਾ ਗਿਆ।ਇਸ ਤੋਂ ਇਲਾਵਾ ਸਮਾਰੋਹ ਵਿੱਚ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਰਵਿੰਦਰ ਸਰਮਾ, ਪ੍ਰਧਾਨ ਰਮਨ ਰਾਮਪਾਲ, ਪੰਜਾਬ ਦੇ ਉਪ ਪ੍ਰਧਾਨ ਅਜੈ ਸਰਮਾ, ਰਾਸਟਰੀ ਉਪ ਪ੍ਰਧਾਨ ਸੁਧਾ ਸਰਮਾ, ਆਦਿੱਤਿਆ ਵਾਹਿਣੀ ਗ੍ਰਾਮੀਨ ਖੇਤਰ ਦੇ ਪ੍ਰਧਾਨ ਸਿਧਾਰਥ ਚੰਦਰ, ਪ੍ਰਿੰਸੀਪਲ ਮੋਨਿਕਾ ਮਹਾਜਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਸਮਾਰੋਹ ਦੋਰਾਨ ਪੀਠ ਪ੍ਰੀਸ਼ਦ ਆਦਿੱਤਿਆ ਵਾਹਿਣੀ ਅਨੰਦ ਵਾਹਿਣੀ ਖਾਨਪੁਰ ਮਨਵਾਲ ਵਲੋਂ ਸਕੂਲ ਦੇ 25 ਵਿਦਿਆਰਥੀਆਂ ਨੂੰ ਸਵੈਟਰ, ਬੈਠਣ ਦੇ ਲਈ ਦੋ ਦਰੀਆਂ ਅਤੇ ਹੋਰ ਖਾਣ ਵਾਲੀ ਸਮੱਗਰੀ ਭੇਂਟ ਕੀਤੀ।ਮੁੱਖ ਮਹਿਮਾਨ ਵਲੋਂ ਭਾਸਣ ਮੁਕਾਬਲਿਆਂ ਵਿਚੋਂ ਅੱਵਲ ਰਹੇ ਵਿਦਿਆਰਥੀ ਹੇਮਲਤਾ, ਕਰੀਨਾ, ਸਿਮਰਨ ਅਤੇ ਕ੍ਰਿਸ਼ਨਾ ਨੂੰ ਯਾਦਗਾਰ ਚਿੰਨ ਦੇ ਕੇ ਸਨਮਾਨਤ ਕੀਤਾ।ਇਸ ਸਮਾਰੋਹ ਵਿੱਚ ਡਿਪਟੀ ਕਮਿਸ਼ਨਰ ਨੀਲਿਮਾ ਅਤੇ ਵਿਧਾਇਕ ਜੋਗਿੰਦਰ ਪਾਲ ਨੇ ਗੀਤਾ ਦੇ ਮਹੱਤਵ ਤੇ ਵੀ ਰੋਸ਼ਨੀ ਪਾਈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply