Wednesday, October 7, 2026

ਸਾਇੰਸ ਮੇਲੇ ਦੌਰਾਨ ਸ਼ਰਨਜੀਤ ਸਿਘ ਸਾਰੇ ਸਕੂਲ `ਚ ਅੱਵਲ

PPN0212201712ਬਟਾਲਾ, 2 ਦਸੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) -ਸਿੱਖਿਆ ਵਿਚ ਸਕੂਲ ਵਿਦਿਆਰਥੀਆਂ ਨੂੰ ਸਾਇੰਸ ਵਿਸੇ ਵਿਚ ਪਰਪੱਕਤਾ ਤੇ ਰੌਚਕਮਈ ਬਣਾਉਣ ਦੇ ਮਕਸਦ ਨਾਲ ਸਕੂਲ ਪੱਧਰ ਤੇ ਸਾਂਇੰਸ ਮੇਲੇ ਲਗਾਏ ਜਾ ਰਹੇ ਹਨ, ਸਿਖਿਆ ਸਕੱਤਰ ਦੀ ਇਸ ਸਾਰਥਿਕ ਸੋਚ ਦਾ ਫਾਇਦਾ ਇਹ ਹੋ ਰਿਹਾ ਹੈ ਕਿ ਸਕੂਲ ਦੇ ਵਿਦਿਆਰਥੀ ਸਾਇੰਸ ਸਿੱਖਣ `ਚ ਰੁਚੀ ਦਿਖਾ ਰਹੇ ਹਨ।ਇਸੇ ਹੀ ਤਰਜ਼ `ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਿਖੇ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਤੇ ਬਲਾਕ ਮੈਟਰ ਰਜਨੀਸ਼ ਕੁਮਾਰ ਵੱਲੋ ਸਾੲੰਿਸ ਮੇਲਾ ਆਾਯੋਜਿਤ ਕੀਤਾ ਗਿਆ।ਇਸ ਮੌਕੇ ਸਕੂਲ ਵਿਚ ਕੋਈ 40 ਪ੍ਰੋਜੈਕਟ ਪ੍ਰਦਰਸ਼ਿਤ ਕੀਤੇ ਗਏ।ਵਿਦਿਆਰਥੀਆਂ ਵਲੋ ਵਧੀਆ ਪੇਸ਼ਕਾਰੀ ਕੀਤੀ ਗਈ ਸੀ।ਸਾਇੰਸ ਅਧਿਆਪਕ ਰਮਨਦੀਪ ਕੌਰ ਬਾਜਵਾ ਤੇ ਸੁਮਨਦੀਪ ਕੌਰ ਵੱਲੋ ਕੀਤੀ ਅਗਵਾਈ ਕਾਰਨ ਵਿਦਿਆਰਥੀਆਂ ਨੇ ਵਿਗਿਆਨ ਦਾ ਗਿਆਨ ਲਿਆ ।  ਇਸ ਮੌਕੇ ਤਰਸੇਮ ਪਾਲ ਸ਼ਰਮਾ ਤੇ ਸਮੁੱਚੀ ਟੀਮ ਵਲੋ ਇਕ ਵਿਦਿਆਾਰਥੀ ਸਰਨਜੀਤ ਸਿੰਘ ਨੂੰ ਵਧੀਆ ਪ੍ਰੋਜੈਕਟ ਪੇਸ਼ਕਾਰ ਚੁਣਿਆ ਗਿਆ।ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿਚ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮਨਿੰਦਰ ਕੌਰ, ਰੇਖਾ, ਪੂਜਾ, ਪਰਵਿਦਰ ਕੌਰ, ਹਰਜਿੰਦਰ ਸਿੰਘ, ਜਿੰਦਰਬੀਰ ਸਿੰਘ, ਮਨਇੰਦਰ ਕੌਰ, ਨਰੇਸ਼ ਕੁਮਾਰੀ, ਕੰਵਲਗੁਰਪ੍ਰੀਤ ਕੌਰ, ਗੁਰਮੀਤ ਸਿੰਘ ਦਵਿੰਦਰ ਸਿੰਘ, ਨਰਿੰਦਰ ਸਿੰਘ, ਪਿਆਰਾ ਲਾਲ, ਅਰੁਣ ਕੁਮਾਰ ਆਦਿ ਅਧਿਆਪਕ ਹਾਜਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply