ਪੱਟੀ, 2 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ) – ਏਜੰਸੀਆਂ ਵੱਲੋਂ ਵੇਚੀਆਂ ਗਈਆਂ ਗੱਡੀਆਂ ਦੀ ਨਵੀਂ ਰਜਿਸਟ੍ਰੇਸ਼ਨ ਦਾ ਕੰਮ ਤਹਿਸੀਲ ਪੱਧਰ ’ਤੇ ਸ਼ੁਰੂ ਕਰਨ ਸਬੰਧੀ ਅੱਜ ਵੱਖ-ਵੱਖ ਏਜੰਸੀਆਂ ਦੇ ਮਾਲਕਾਂ ਵਲੋਂ ਸਬ ਡਵੀਜ਼ਨ ਪੱਟੀ ਦੇ ਐਸ.ਡੀ.ਐਮ ਸੁਰਿੰਦਰ ਸਿੰਘ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।ਜਿਸ ਵਿਚ ਡੀਲਰਾਂ ਨੇ ਆਪਣੇ ਸੁਝਾਅ ਪੇਸ਼ ਕੀਤੇ ਅਤੇ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕਰਨ ਲਈ ਆਖਿਆ।ਇਸ ਸਮੇਂ ਰਵਿੰਦਰਾ ਆਟੋ, ਕੇ.ਪੀ ਆਟੋ, ਹਾਂਡਾ ਆਟੋ, ਗਿੱਲ ਮੋਟਰਜ਼, ਮਾਸਟਰ ਨਰਿੰਦਰਪਾਲ ਧੀਰ, ਆਰ.ਐਸ. ਆਟੋਜ਼, ਲਵਪ੍ਰੀਤ ਆਟੋ, ਅਮਨਦੀਪ ਸਿੰਘ, ਕਾਰਜ ਸਿੰਘ, ਬਲਦੇਵ ਰਾਜ, ਬਗੀਚਾ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ, ਦਿਲਪ੍ਰੀਤ ਸਿੰਘ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media