Tuesday, March 24, 2026

ਭਰਥਲਾ ਦੇ ਛਿੰਝ ਮੇਲੇ `ਚ ਬਰਾਬਰ ਰਹੀ ਆਲਮਗੀਰ ਤੇੇ ਜਤਿੰਦਰ ਦਰਮਿਆਨ ਝੰਡੀ ਦੀ ਕੁਸ਼ਤੀ

PPN0212201720ਸਮਰਾਲਾ, 2 ਦਸੰਬਰ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਭਰਥਲਾ ਵਿਖੇ ਸਵ: ਪਰਮਜੀਤ ਸਿੰਘ ਨਾਇਬ ਤਹਿਸੀਲਦਾਰ ਅਤੇ ਸਵ: ਦਰਸ਼ਨ ਸਿੰਘ ਦੀ ਯਾਦ ਨੂੰ ਸਮਰਪਿਤ ਪੰਜਾਵਾਂ ਵਿਸ਼ਾਲ ਕੁਸ਼ਤੀ ਦੰਗਲ ਸਵ: ਪਰਮਜੀਤ ਸਿੰਘ ਨਾਇਬ ਤਹਿਸੀਲਦਾਰ ਯਾਦਗਾਰੀ ਛਿੰਝ ਕਮੇਟੀ, ਪ੍ਰਵਾਸੀ ਭਾਰਤੀ ਅਤੇ ਸਮੂਹ ਨਗਰ ਨਿਵਾਸੀ ਦੇ ਸਹਿਯੋਗ ਨਾਲ ਕਰਵਾਇਆ ਗਿਆ।ਛਿੰਝ ਦੇ ਮੁੱਖ ਪ੍ਰਬੰਧਕ ਪਹਿਲਵਾਨ ਹਰਜਿੰਦਰ ਸਿੰਘ ਕੰਗ, ਦੀਪਕ ਰਾਏ (ਬੰਟੀ), ਹਰਦੀਪ ਸਿੰਘ ਕੰਗ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਦਾ ਉਦਘਾਟਨ ਗੁਰਤੇਜਵੀਰ ਰੰਧਾਵਾ ਨੇ ਕੀਤਾ ਅਤੇ ਇਸ ਛਿੰਝ ਮੇਲੇ ਵਿੱਚ 150 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ।ਕੁਮੈਂਟਰੀ ਨਾਜਰ ਸਿੰਘ ਅਤੇ ਮੰਚ ਤੋਂ ਹਰਜੀਤ ਸਿੰਘ ਲੱਲ ਕਲਾਂ ਨੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਜੋ ਦਰਸ਼ਕਾਂ ਦੇ ਮਨ ਅੰਦਰ ਘਰ ਕਰ ਗਈ। ਇਸ ਮੌਕੇ ਰੈਫਰੀ ਦੀ ਭੂਮਿਕਾ ਨਿਰਮਲ ਸਿੰਘ ਨਿੰਮਾ ਉਟਾਲਾਂ, ਦੀਪਕ ਰਾਏ, ਜੀਤੀ ਮਾਛੀਵਾੜਾ ਅਤੇ ਹੈਪੀ ਰਾਈਵਾਲ ਨੇ ਨਿਭਾਈ। ਜੋੜੇ ਬਣਾਉਣ ਦੀ ਸੇਵਾ ਗੁਰਦੀਪ ਤੱਖਰਾਂ, ਜੱਗੀ ਢਿੱਲਵਾਂ ਨੇ ਨਿਭਾਈ।
ਇਸ ਵਾਰ ਝੰਡੀ ਦੀ ਕੁਸ਼ਤੀ ਹਰਮਨਪ੍ਰੀਤ ਆਲਮਗੀਰ  ਅਤੇ ਜਤਿੰਦਰ ਸ਼ਾਂਤਪੁਰ ਵਿਚਕਾਰ ਹੋਈ, ਦੋਨਾਂ ਪਹਿਲਵਾਨਾਂ ਵਿੱਚ ਕਾਂਟੇ ਦੀ ਟੱਕਰ ਹੋਈ, ਪ੍ਰੰਤੂ ਕਿਸੇ ਵੀ ਪਹਿਲਵਾਨ ਨੇ ਆਪਣੀ ਪਿੱਠ ਨਹੀਂ ਲੱਗਣ ਦਿੱਤੀ। ਅਖੀਰ ਪ੍ਰਬੰਧਕਾਂ ਵੱਲੋਂ ਦੋਨਾਂ ਪਹਿਲਵਾਨਾਂ ਨੂੰ ਸਾਂਝੇ ਤੌਰ ਤੇ ਜੇਤੂ ਕਰਾਰ ਦੇ ਦਿੱਤਾ। ਇਸ ਕੁਸ਼ਤੀ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।
ਇੱਕ ਹੋਰ ਮੁਕਾਬਲੇ ਵਿੱਚ ਹੈਰੀ ਰੁੜਕੀ ਨੇ ਜੱਸਾ ਆਲਮਗੀਰ ਨੂੰ, ਸਾਬੂ ਬਾਬਾ ਫਲਾਹੀ ਨੇ ਆਸ਼ ਅਲੀ ਮਲੇਰਕੋਟਲਾ ਨੂੰ, ਸੱਤਾ ਭੁੱਟਾ ਨੇ ਜੱਜ ਗਰਚਾ ਨੂੰ, ਕਾਲੂ ਉਟਾਲਾਂ ਨੇ ਰਸੀਦ ਰੌਣੀ ਨੂੰ, ਲੱਕੀ ਅਟਾਰੀ ਨੇ ਕਨੀ ਮੁਸ਼ਕਾਬਾਦ ਨੂੰ, ਤਾਜ ਰੌਣੀ ਨੇ ਅੰਗਦ ਸ਼ਾਂਤਪੁਰ ਨੂੰ, ਕਾਲੂ ਫਿਰੋਜਪੁਰ ਨੇ ਜੰਟਾ ਮੰਡ ਚੌਂਤਾ ਨੂੰ, ਅਰਸ਼ ਰਾਈਏਵਾਲ ਨੇ ਯੂਸਫ ਮਾਛੀਵਾੜਾ ਨੂੰ, ਪਵਿੱਤਰ ਮਲਕਪੁਰ ਨੇ ਹਰਪ੍ਰੀਤ ਭੁੱਟਾ ਨੂੰ, ਭੂਰਾ ਢਿੱਲਵਾਂ ਨੇ ਗੁਰਿੰਦਰ ਨੂੰ, ਹਰਸ਼ ਤੱਖਰਾਂ ਨੇ ਸੌਰਵ ਭੁੱਟਾ ਨੂੰ, ਜੀਵਾ ਭਰਥਲਾ ਨੇ ਸ਼ੀਲਾ ਨਾਭਾ ਨੂੰ ਕ੍ਰਮਵਾਰ ਚਿੱਤ ਕੀਤਾ।ਹੋਰ  ਮੁਕਾਬਅਿਾਂ `ਚ ਦੌਰਾਨ ਜੀਤ ਢਿੱਲਵਾਂ ਤੇ ਹਰਦੀਪ ਖੱਟੜਾ, ਸੁਰਿੰਦਰ ਚੌਤਾ ਤੇ ਜਗਦੇਵ ਖੱਟੜਾ, ਅਜੈ ਦੋਰਾਹਾ ਤੇ ਪਰਮਿੰਦਰ ਮਾਛੀਵਾੜਾ, ਸੰਤ ਉੱਚਾ ਪਿੰਡ ਤੇ ਹੈਪੀ ਰਾਜਪੁਰ, ਜੋਰਾ ਗਰਚਾ ਤੇ ਆਸ਼ੂ ਭੈਣੀ ਕ੍ਰਮਵਾਰ ਬਰਾਬਰ ਰਹੇ।ਇਸ ਛਿੰਝ ਦੌਰਾਨ ਹਰਜਿੰਦਰ ਸਿੰਘ ਭਰਥਲਾ ਅਤੇ ਗੁਰਦੀਪ ਸਿੰਘ ਤੱਖਰਾਂ ਦਾ ਐਲ.ਈ.ਡੀ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਸਮਾਗਮ ਵਿੱਚ ਪੁੱਜੇ ਮੁੱਖ ਮਹਿਮਾਨ ਅਮਰੀਕ ਸਿੰਘ ਢਿੱਲੋਂ ਕਾਂਗਰਸੀ ਹਲਕਾ ਵਿਧਾਇਕ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ, ਜਸਦੀਪ ਸਿੰਘ ਯੂ.ਐਸ.ਏ, ਪਰਮਜੀਤ ਸਿੰਘ ਢਿੱਲੋਂ ਅਕਾਲੀ ਆਗੂ, ਕਾਂਗਰਸੀ ਆਗੂ ਦੀਪਕ ਰਾਏ ਪ੍ਰਧਾਨ ਆਲ ਟਰੇਡ ਐਸੋ: ਸਮਰਾਲਾ, ਕਮਲਜੀਤ ਸਿੰਘ ਢਿੱਲੋਂ ਖਜਾਨਚੀ ਪੰਜਾਬ ਪ੍ਰਦੇਸ਼ ਕਾਂਗਰਸ, ਲਾਲਾ ਮੰਗਤ ਰਾਏ ਪ੍ਰਧਾਨ ਨਗਰ ਕੌਂਸਲ ਸਮਰਾਲਾ, ਦਵਿੰਦਰ ਸਿੰਘ ਜੱਗੀ ਪ੍ਰਧਾਨ ਪ੍ਰੈਸ ਕਲੱਬ ਪਾਇਲ, ਸੁਰਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਹਰਬੰਸ ਸਿੰਘ ਭਰਥਲਾ ਸਰਕਲ ਜਥੇਦਾਰ, ਜਗਦੇਵ ਸਿੰਘ ਢਿੱਲਵਾਂ ਪਹਿਲਵਾਨ, ਤੇਜਿੰਦਰ ਸਿੰਘ ਗਿੱਲ, ਅਜੀਤਪਾਲ ਸਿੰਘ ਗਿੱਲ ਬੁਲਾਰਾ, ਮਲਕੀਤ ਸਿੰਘ, ਸੁਖਵੀਰ ਸਿੰਘ ਪੱਪੀ, ਜਗਜੀਤ ਸਿੰਘ ਭਰਥਲਾ, ਬਾਬਾ ਰਾਮ ਦਾਸ ਡੇਰਾ ਬਾਬਾ ਮਸਤ ਰਾਮ ਖੂਹੀ ਵਾਲੇ, ਗੁਰਤੇਜਵੀਰ ਰੰਧਾਵਾ, ਰਣਜੀਤ ਸਿੰਘ ਗੁਰਾਇਆਂ, ਬੂਟਾ ਸਿੰਘ ਏ.ਐਸ.ਆਈ, ਮਹਿੰਗਾ ਰਾਮ, ਸੁਖਪਾਲ ਸਿੰਘ ਸਬ ਇੰਸਪੈਕਟਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਦੰਗਲ ਕਮੇਟੀ ਦੇ ਪ੍ਰਬੰਧਕ ਪਹਿਲਵਾਨ ਹਰਜਿੰਦਰ ਸਿੰਘ ਕੰਗ, ਦੀਪਕ ਰਾਏ ਬੰਟੀ, ਸੁਰਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਦਰਸ਼ਨ ਸਿੰਘ, ਗੁਰਜੀਤ ਸਿੰਘ ਕੰਗ, ਹਰਦੀਪ ਸਿੰਘ ਕੰਗ, ਦਵਿੰਦਰ ਸਿੰਘ ਚਾਹਲ, ਮਨਦੀਪ ਸਿੰਘ ਬਿੱਟੂ, ਦਰਸ਼ਨ ਸਿੰਘ ਪੋਲਾ, ਧਰਮਵੀਰ ਭਾਰਦਵਾਜ, ਬਲਵੀਰ ਸਿੰਘ ਆਦਿ ਪਤਵੰਤੇ ਹਾਜਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply