Monday, October 5, 2026

ਸਿੰਚਾਈ ਵਿਭਾਗ ਦੀ ਕਰਮਚਾਰੀ ਮੈਡਮ ਜੋਸ਼ੀ ਨੂੰ ਸੇਵਾ ਮੁਕਤੀ `ਤੇ ਵਿਦਾਇਗੀ ਪਾਰਟੀ

PPN0212201723ਬਠਿੰਡਾ, 2 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸਿੰਚਾਈ ਵਿਭਾਗ ਦਫਤਰ ਨਿਗਰਾਨ ਇੰਜੀਨੀਅਰ ਕੈਨਾਲ ਲਾਈਨਿੰਗ ਸਰਕਲ ਵਿਖੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀ ਸ੍ਰੀਮਤੀ ਨਰਿੰਦਰਾ ਜੋਸ਼ੀ ਸਟੈਨੋਗਰਾਫਰ ਨੂੰ ਸੇਵਾ ਮੁਕਤੀ ਸਮੇਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਨਿਗਰਾਨ ਇੰਜੀਨੀਅਰ ਆਰ.ਕੇ ਗੁਪਤਾ ਦੀ ਅਗਵਾਈ ਵਿੱਚ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਸਮੂਹ ਸਟਾਫ ਵੱਲੋਂ ਉਹਨਾਂ ਦਾ ਅਤੇ ਉਹਨਾਂ ਦੇ ਹਮਸਫ਼ਰ ਤਜਿੰਦਰ ਪ੍ਰਕਾਸ਼ ਪ੍ਰਭਾਕਰ ਦਾ ਯਾਦਗਰੀ ਸਨਮਾਨ ਚਿੰਨ ਆਦਿ ਨਾਲ ਸਨਮਾਨ ਕਰਨ ਤੋਂ ਇਲਾਵਾ ਉਹਨਾਂ ਨੂੰ ਸੇਵਾ ਮੁਕਤੀ ਤੇ ਪ੍ਰਸੰਸਾ ਪੱਤਰ ਵੀ ਦਿੱਤਾ ਗਿਆ।ਇਸ ਤੋਂ ਇਲਾਵਾ ਮੌਕੇ `ਤੇ ਹਾਜ਼ਰ ਰਿਸ਼ਤੇਦਾਰਾਂ ਵਲੋਂ ਵੀ ਯਾਦਗਰੀ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ।ਨਿਗਰਾਨ ਇੰਜੀਨੀਅਰ ਆਰ.ਕੇ ਗੁਪਤਾ, ਸੁਮੀਤ ਬਾਂਸਲ ਸਹਾਇਕ ਖੋਜ ਅਫਸਰ, ਗੁਰਮੇਲ ਸਿੰਘ, ਬਲਦੇਵ ਸਿੰਘ, ਪ੍ਰਧਾਨ ਹੰਸ ਰਾਜ, ਜੰਗੀਰ ਢਪਾਲੀ ਆਦਿ ਬੁਲਾਰਿਆਂ ਨੇ ਸੇਵਾ ਮੁਕਤ ਹੋ ਰਹੀ ਮੁਲਾਜ਼ਮ ਦੇ ਜੀਵਨ ’ਤੇ ਉਨਾਂ ਵਲੋਂ ਮਹਿਕਮੇ ਵਿੱਚ ਨਿਭਾਈਆਂ 34 ਸਾਲ ਬੇਦਾਗ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਮੈਡਮ ਨਰਿੰਦਰਾ ਜੋਸ਼ੀ ਨੇ ਪੂਰੀ ਮਿਹਨਤ, ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਡਿਉਟੀ ਨਿਭਾਈ।ਸ੍ਰੀਮਤੀ ਜੋਸ਼ੀ ਸਟੈਨੋਗਰਾਫਰ ਨੇ ਕਿਹਾ ਕਿ ਉਹ ਸਮੂਹ ਸਟਾਫ ਵਲੋਂ ਮਿਲੇ ਪਿਆਰ ਸਤਿਕਾਰ ਨੂੰ ਹਮੇਸ਼ਾਂ ਯਾਦ ਰੱਖਣਗੇ।ਜੰਗੀਰ ਢਪਾਲੀ ਨੇ ‘ਵਧਾਈਆਂ ਸੇਵਾ ਮੁਕਤੀ `ਤੇ ਮੈਡਮ ਨਰਿੰਦਰਾ ਜੋਸ਼ੀ’- ਟੋਟਕਿਆਂ ਰਾਹੀਂ ਆਪਣੇ ਗੀਤਕਾਰੀ ਵਾਲੇ ਅੰਦਾਜ਼ ਵਿੱਚ ਵਧਾਈ ਦਿੰਦਿਆਂ ਸਟੇਜ ਸੰਚਾਲਣ ਦੀ ਜ਼ਿੰਮੇਵਾਰੀ ਨੂੰ ਨਿਭਾਇਆ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply