ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) ਜਿਲੇ ਦੇ ਪਿੰਡ ਖਾਸਾ ਵਿਖੇ ਹੋਈ ਆਰਮੀ ਦੀ ਭਰਤੀ ਰੈਲੀ ਵਿੱਚ ਜ਼ਿਲ੍ਹਾ ਜ਼ਿਲ੍ਹਾ ਅੰਮਿ੍ਰਤਸਰ ਦੇ ਮੈਡੀਕਲ ਫਿੱਟ ਹੋਏ ਨੌਜਵਾਨਾਂ ਦੀ ਲਿਖਤੀ ਪ੍ਰ੍ਰਖਿਆ ਜੋ ਕਿ ਜਨਵਰੀ 2018 ‘ਚ ਹੋਵੇਗੀ, ਲਈ ਸੀ-ਪਾਈਟ ਕੈਂਪ ਥੇਹ ਕਾਂਜਲਾ, ਕਪੂਰਥਲਾ (ਨੇੜੇ ਮਾਡਰਨ ਜੇਲ ਕਪੂਰਥਲਾ) ਵਿਖੇ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਮੁਫਤ ਕੋਚਿੰਗ ਕਲਾਸਾਂ 11 ਦਸੰਬਰ 2017 ਨੂੰ ਸ਼ੁਰੂ ਹੋ ਰਹੀਆਂ ਹਨ।
ਇਹ ਜਾਣਕਾਰੀ ਸੀ-ਪਾਈਟ ਕੈਂਪ ਥੇਹ ਕਾਂਜਲਾ, ਕਪੂਰਥਲਾ ਟ੍ਰੇਨਿੰਗ ਅਫ਼ਸਰ ਮੇਜਰ ਬਲਵਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੈਡੀਕਲ ਫਿੱਟ ਨੌਜਵਾਨ ਇਹਨਾ ਕੋਚਿੰਗ ਕਲਾਸ਼ਾਂ ਵਿੱਚ ਦਾਖਲਾ ਲੈ ਸਕਦੇ ਹਨ, ਨੌਜਵਾਨਾਂ ਨੂੰ ਸੇਵਾ ਮਕਤ ਫੌਜੀ ਅਧਿਕਾਰੀ ਅਤੇ ਤਜਰਬੇਕਾਰ ਅਧਿਆਪਕਾਂ ਵੱਲੋਂ ਲਿਖਤੀ ਪ੍ਰੀਖਿਆ ਦੀ ਸਲੇਬਸ ਅਨੁਸਾਰ ਤਿਆਰੀ ਕਾਰਵਾਈ ਜਾਂਦੀ ਹੈ।ਉਨ੍ਹਾਂ ਨੇ ਕਿਹਾ ਕਿ ਸੀ-ਪਾਈਟ ਕੈਂਪ ਪੰਜਾਬ ਸਰਕਾਰ ਦਾ ਆਦਾਰਾ ਹੈ ਕਿ ਸੀ-ਪਾਈਟ ਕੈਂਪ ਵਿੱਚ ਨੌਜਵਾਨਾਂ ਲਈ ਮੁਫਤ ਖਾਣੇ ਅਤੇ ਰਿਹਾਇਸ਼ ਦਾ ਪ੍ਰਬੰਧ ਹੈ।ਕੈਂਪ ਵਿੱਚ ਦਾਖਲੇ ਸਮੇਂ ਨੌਜਵਾਨ ਆਪਣੇ ਨਾਲ ਅਸਲੀ ਸਰਟੀਫਿਕੇਟ ਦੀ ਫੋਟੋ ਕਾਪੀਆਂ, ਰੋਲ ਨੰਬਰ ਸਲਿੱਪ ਦੀ ਫੋਟੋ ਕਾਪੀ, 2 ਫੋਟੋਗਰਾਫ ਮੋਸਮ ਅਨੁਸਾਰ ਬਿਸਤਰਾ ਕਾਪੀ ਪੈਨ, ਕਿਤਾਬ ਅਤੇ ਜਰੂਰੀ ਸਮਾਨ ਲੈ ਕੇ ਆਉਣ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ-98761-08893, 98760-30372,83601-63527, 97818-70344 `ਤੇ ਸਪਰੰਕ ਕੀਤਾ ਜਾ ਸਕਦਾ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media