ਸੰਦੌੜ, 2 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਕਈ ਵਾਰ ਨਸ਼ਾ ਆਦਮੀ ਦੀ ਮੱਤ ਇਸ ਕਦਰ ਮਾਰ ਦਿੰਦਾ ਹੈ ਕਿ ਉਸ ਨੂੰ ਆਪਣਾ ਪਰਾਇਆ ਸਭ ਭੁੱਲ ਜਾਂਦਾ ਹੈ।ਨਸ਼ੇ ਦੀ ਮਾੜੀ ਆਦਤ ਕਾਰਨ ਹੀ ਨੇੜਲੇ ਪਿੰਡ ਮਹੋਲੀ ਖੁਰਦ ਵਿਖੇ ਇਕ ਪਿਓ ਵੱਲੋਂ ਆਪਣੇ ਹੀ ਬੱਚਿਆਂ ਦਾ ਗਲਾ ਘੁੱਟ ਕੇ ਮਾਰਨ ਦਾ ਯਤਨ ਕਰਨ ਦਾ ਸਮਾਚਾਰ ਹੈ।
ਪੁਲਿਸ ਥਾਣਾ ਸੰਦੌੜ ਵਿਖੇ ਬੱਚਿਆਂ ਦੇ ਦਾਦਾ ਇੰਦਰਜੀਤ ਸਿੰਘ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਪਿੰਡ ਮਹੋਲੀ ਖੁਰਦ ਦੇ ਰਹਿਣ ਵਾਲੇ ਗੁਰਬਖਸ ਸਿੰਘ ਜੋ ਕਿ ਨਸ਼ਾ ਕਰਨ ਦਾ ਆਦੀ ਹੈ ਅਤੇ ਬੀਤੀ ਸਾਮ ਉਹ ਆਪਣੇ ਆਪਣੇ ਵੱਡੇ ਲੜਕੇ ਹਰਕੀਰਤ ਸਿੰਘ ਨੂੰ ਘਰੋਂ ਬਾਹਰ ਲੈ ਗਿਆ ਅਤੇ ਬਾਅਦ ਵਿਚ ਦੂਜੇ ਲੜਕੇ ਕਰਨਵੀਰ ਸਿੰਘ ਨੂੰ ਵੀ ਘਰੋਂ ਸੱਦ ਕੇ ਤੂੜੀ ਵਾਲੇ ਕੋਠੇ ਵਿਚ ਲੈ ਗਿਆ।ਇਸ ਤੋਂ ਬਾਅਦ ਬੱਚਿਆਂ ਦੇ ਦਾਦੇ ਇੰਦਰਜੀਤ ਸਿੰਘ ਨੇ ਜਦੋਂ ਤੂੜੀ ਵਾਲੇ ਕਮਰੇ ਵੱਲ ਨਜ਼ਰ ਮਾਰੀ ਤਾਂ ਗੁਰਬਖਸ ਸਿੰਘ ਆਪਣੇ ਬੱਚਿਆਂ ਦਾ ਗਲਾ ਘੁੱਟ ਰਿਹਾ ਸੀ ਅਤੇ ਉਹਨਾਂ ਨੂੰ ਤੂੜੀ ਵਿੱਚ ਦੱਬਣ ਦੀ ਕੋਸਿਸ਼ ਕਰ ਰਿਹਾ ਸੀ।ਦਰਜ ਬਿਆਨਾਂ ਅਨੁਸਾਰ ਦੋਵੇ ਲੜਕੇ ਬੇਸੁਰਤ ਹਾਲਤ ਵਿਚ ਪਏ ਸਨ, ਜਿਹਨਾਂ ਨੂੰ ਉੱਥੋ ਦੇ ਲੋਕਾਂ ਦੀ ਮਦਦ ਨਾਲ ਅਹਿਮਦਗੜ੍ਹ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ।ਬਿਆਨਾਂ ਅਨੁਸਾਰ ਗੁਰਬਖਸ਼ ਸਿੰਘ ਨੇ ਕਰੀਬ ਇੱਕ ਸਾਲ ਪਹਿਲਾਂ ਵੀ ਆਪਣੀ ਪਤਨੀ ਨੂੰ ਮਾਰਨ ਦੀ ਕੋਸਿਸ਼ ਕੀਤੀ ਸੀ, ਜੋ ਇਲਾਜ ਉਪਰੰਤ ਬਚੀ ਸੀ।
ਦੱਸਣਯੋਗ ਹੈ ਕਿ ਗਲਾ ਘੁੱਟਣ ਦਾ ਸ਼ਿਕਾਰ ਹੋਏ ਬੱਚੇ ਕਰਨਵੀਰ ਸਿੰਘ ਤੀਸਰੀ ਅਤੇ ਹਰਕੀਰਤ ਸਿੰਘ ਪੰਜਵੀਂ ਜਮਾਤ ਵਿੱਚ ਪੜ੍ਹਦੇ ਹਨ ਅਤੇ ਪਰਿਵਾਰ ਦੇ ਵਿੱਚ ਇੱਕ ਲੜਕੀ ਵੀ ਹੈ ਜੋ ਪੰਜਵੀਂ ਜਮਾਤ ਵਿੱਚ ਪੜ੍ਹਦੀ ਹੈ।ਪੁਲਿਸ ਨੇ ਇਸ ਮਾਮਲੇ ਵਿਚ ਗੁਰਬਖਸ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। ਸੂਚਨਾ ਅਨੁਸਾਰ ਬੱਚਿਆਂ ਦੀ ਹਾਲਤ ਨਾਜਕ ਹੋਣ ਕਾਰਣ ਉਹਨਾਂ ਨੂੰ ਅਹਿਮਦਗੜ੍ਹ ਤੋਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media