ਬਠਿੰਡਾ, 4 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸ੍ਰੀਮਤੀ ਮਨਿੰਦਰ ਕੌਰ ਅਤੇ
ਜਿਲ੍ਹਾ ਸਹਾਇਕ ਸਿੱਖਿਆ ਅਫਸਰ (ਖੇਡਾਂ) ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ `ਚ 63ਵੀਆਂ ਪੰਜਾਬ ਰਾਜ ਸਕੂਲ ਖੇਡਾਂ ਹੈਂਡਬਾਲ ਅੰਤਰ-19 ਲੜਕੀਆਂ ਦੀ ਸ਼ੁਰੂਆਤ ਸੇਂਟ ਜੇਵੀਅਰ ਸਕੂਲ਼ ਬਠਿੰਡਾ ਵਿਖੇ ਜਿਲ੍ਹਾ ਸਿੱਖਿਆ ਅਫਸਰ ਨੇ ਪੰਜਾਬ ਰਾਜ ਸਕੂਲ਼ ਖੇਡਾਂ ਦਾ ਝੰਡਾ ਲਹਿਰਾ ਕੇ ਰਸਮੀ ਸ਼ੁਰੂਆਤ ਕੀਤੀ। ਸੇਂਟ ਜੇਵੀਅਰ ਸਕੂਲ ਦੀਆਂ ਨੈਸ਼ਨਲ ਪੱਧਰ ਦੀਆਂ ਖਿਡਾਰਣਾਂ ਮਹਿਕਨੂਰ ਕੌਰ ਅਤੇ ਖੁਸ਼ਨੂਰ ਕੌਰ ਨੇ ਸਹੁੰ ਚੁੱਕਣ ਦੀ ਰਸਮ ਅਦਾ ਕੀਤੀ।ਜਿਲ੍ਹਾ ਸਹਾਇਕ ਸਿੱਖਿਆ ਅਫਸਰ (ਖੇਡਾਂ) ਗੁਰਪ੍ਰੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ `ਜੀ ਆਇਆ` ਨੂੰ ਕਿਹਾ।ਇਸ ਮੋਕੇ ਪ੍ਰਿਸ਼ੀਪਲ ਫਾਦਰ ਯੂਲਾਲਿਓ ਫਰਨਾਡਿਸ਼ ਜੇਂਟ ਜੇਵੀਅਰ ਸਕੂਲ ਹਾਜਰ ਸਨ।ਪ੍ਰਿੰਸੀਪਲ ਪਵਨ ਕੁਮਾਰ, ਪ੍ਰਿੰਸੀਪਲ ਪ੍ਰੇਮ ਕੁਮਾਰ, ਮੁੱਖ ਅਧਿਆਪਕ ਹਰਚਰਨ ਸਿੰਘ, ਪ੍ਰਿੰਸੀਪਲ ਰਮਨਦੀਪ ਸਿੰਘ ਗਿੱਲ, ਪਰਮਜੀਤ ਕੌਰ (ਸੰਗਰੂਰ) ਅਬਜ਼ਰਵਰ, ਦਵਿੰਦਰਪਾਲ ਸਿੰਘ ਜੇਵੀਅਰ, ਹਰਭਗਵਾਨ ਦਾਸ ਪੀ.ਟੀ.ਆਈ ਵਿਰਕ ਹਾਜਰ ਸਨ।
ਪਹਿਲਾ ਮੈਚ ਬਠਿੰਡਾ ਅਤੇ ਰੂਪਨਗਰ ਦੀਆ ਟੀਮਾਂ ਵਿਚਕਾਰ ਹੋਇਆ ਜਿਸ ਵਿੱਚ ਬਠਿੰਡਾ ਨੇ 7-5 ਦੇ ਫਰਕ ਨਾਲ ਹਰਾ ਕੇ ਬਾਜ਼ੀ ਮਾਰੀ।ਖਿਡਾਰੀਆਂ ਦੀਆਂ ਖੇਡਾਂ ਦੇ ਨਤੀਜਿਆਂ ਵਿੱਚ ਲੁਧਿਆਣਾ / ਫਜਿਲਕਾ 20-11 ਲੁਧਿਆਣਾ ਜੇਤੂ, ਸ੍ਰੀ ਅੰਮਿ੍ਰ੍ਰਸਰ ਸਾਹਿਬ/ ਹੁਸ਼ਿਆਰਪੁਰ 7-4 ਸ੍ਰੀ ਅੰਮ੍ਰਿਤਸਰ ਸਾਹਿਬ ਜੇਤੂ, ਤਰਨਤਾਰਨ / ਫਾਜਿਲਕਾ 15-03 ਤਰਨਤਾਰਨ ਜੇਤੂ, ਪਟਿਆਲਾ /ਗੁਰਦਾਸਪੁਰ 21-06 ਪਟਿਆਲਾ ਜੇਤੂ, ਮਾਨਸਾ / ਮੋਗਾ 01-13 ਮੋਗਾ ਜੇਤੂ, ਫਰੀਦਕੋਟ / ਮੋਹਾਲੀ 03-09 ਮੋਹਾਲੀ ਜੇਤੁ, ਗੁਰਦਾਸਪੁਰ /ਜਲੰਧਰ 02-13 ਜਲੰਧਰ ਜੇਤੂ, ਤਰਨਤਾਰਨ / ਐਸ.ਏ.ਐਸ 25-06 ਤਰਨਤਾਰਨ ਜੇਤੂ ਰਹੇ।ਇਹਨਾਂ ਖੇਡਾਂ ਵਿੱਚ ਮਨਦੀਪ ਕੌਰ, ਨਾਜਰ ਸਿੰਘ, ਪਰਮਜੀਤ ਸਿੰਘ, ਸੁਖਜਿੰਦਰਪਾਲ ਸਿੰਘ, ਜਸਵੀਰ ਸਿੰਘ, ਕੁਲਵੀਰ ਸਿੰਘ, ਪਵਿੱਤਰ ਸਿੰਘ, ਬਲਤੇਜ ਸਿੰਘ, ਬਲਜੀਤ ਸਿੰਘ, ਗੁਰਦੀਪ ਸਿੰਘ, ਰਵਿੰਦਰ ਸਿੰਘ ਝੰਡੂਕੇ, ਗੁਰਮੀਤ ਸਿੰਘ, ਰਣਧੀਰ ਸਿੰਘ ਦਾ ਵਿਸ਼ੇਸ ਯੋਗਦਾਨ ਰਿਹਾ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media