Saturday, March 28, 2026

ਸੀਨੀਅਰ ਪੱਤਰਕਾਰ ਪੀ.ਐਸ ਬੱਤਰਾ ਦੀ 10ਵੀਂ ਬਰਸੀ ਮਨਾਈ

P.S Batraਸਮਰਾਲਾ, 5 ਦਸੰਬਰ (ਪੰਜਾਬ ਪੋਸਟ- ਕੰਗ) – ਇਲਾਕੇ ਦੇ ਸੀਨੀਅਰ ਤੇ ਪ੍ਰਸਿੱਧ ਪੱਤਰਕਾਰ ਸਵ. ਪੀ.ਐਸ ਬੱਤਰਾ ਦੀ 10ਵੀਂ ਬਰਸੀ ਬੱਤਰਾ ਪਰਿਵਾਰ ਵਲੋਂ ਸ਼ਰਧਾ ਪੂਰਵਕ ਮਨਾਈ ਗਈ।ਇਸ ਮੌਕੇ ਬੱਤਰਾ ਪਰਿਵਾਰ ਵਲੋਂ ਸਹਿਜ ਪਾਠਾਂ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ।ਇਸ ਮੌਕੇ ਦੂਆ ਗਾਰਮੈਂਟਸ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਦੂਆ ਨੇ ਆਪਣੀ ਸ਼ਰਧਾਂਜਲੀ ਭੇਂਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਸ ਤਨਾਅ ਭਰੇ ਜੀਵਨ ਵਾਲੇ ਸੰਸਾਰ ਵਿੱਚ ਪ੍ਰੀਤਮ ਸਿੰਘ ਬੱਤਰਾ ਵਰਗੇ ਮਸਤ ਤੇ ਖੁਸ਼ ਮਿਜ਼ਾਜ਼ ਇਨਸਾਨ ਹੋਰ ਭੇਜੇ ਤਾਂ ਜੋ ਸੰਸਾਰ ਵਿੱਚ ਹਾਸਿਆਂ ਦੀ ਕਿਲਕਾਰੀਆਂ ਨਾਲ ਲੋਕਾਂ ਦੇ ਮਨਾਂ ਵਿੱਚ ਖੁਸ਼ੀ ਦੀਆਂ ਤਰੰਗਾਂ ਉੱਠ ਸਕਣ।
ਉੱਘੇ ਸਮਾਜ ਸੇਵੀ ਸੁੱਖਪਾਲ ਸਿੰਘ ਸੁੱਖ ਨੇ ਕਿਹਾ ਕਿ ਸਵ. ਪੀ.ਐਸ ਬੱਤਰਾ ਬੱਤਰਾ ਦੇ ਵਿਛੋੜੇ ਨੂੰ ਅੱਜ ਪੂਰੇ 10 ਸਾਲ ਹੋ ਚੁੱਕੇ ਹਨ, ਪਰ ਉਨ੍ਹਾਂ ਦੀ ਅਮਿਟ ਛਾਪ ਉਨ੍ਹਾਂ ਦੇ ਸ਼ੁੱਭ ਚਿੰਤਕਾਂ ਦੇ ਮਨਾਂ ’ਤੇ ਅਜੇ ਵੀ ਉਕਰੀ ਹੋਈ ਹੈ।ਉਨ੍ਹਾਂ ਕਿਹਾ ਕਿ ਬੱਤਰਾ ਇਲਾਕੇ ਵਿੱਚ ਪੱਤਰਕਾਰਤਾ ਦੇ ਨਾਲ-ਨਾਲ ਸਭ ਤੋਂ ਵੱਧ ਖੂਨ ਦਾਨ ਕਰਨ ਵਾਲੇ ਅਤੇ ਮਿਲਾਪੜੇ ਇਨਸਾਨ ਸਨ, ਜਿਨਾਂ੍ਹ ਦਾ ਵਿਛੋੜਾ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਅਜਿਹੇ ਬਰਸੀ ਸਮਾਗਮ ਕਰਕੇ ਹੀ ਉਨਾਂ੍ਹ ਦੀਆਂ ਯਾਦਾਂ ਹਰ ਇੱਕ ਦੇ ਹਿਰਦੇ ਵਿੱਚ ਤਾਜ਼ਾ ਹੋ ਗਈਆਂ।
ਇਸ ਮੌਕੇ ਕਰਮਜੀਤ ਕੌਰ ਬੱਤਰਾ, ਤੇਜਪ੍ਰੀਤ ਕੌਰ, ਰਮਨਦੀਪ ਕੌਰ, ਦਰਸ਼ਪ੍ਰੀਤ ਸਿੰਘ ਬੱਤਰਾ, ਜਸਮੀਤ ਕੌਰ ਬੱਤਰਾ, ਪ੍ਰਭਗੁੁਣ ਸਿੰਘ ਬੱਤਰਾ, ਤ੍ਰਿਪਤਪਾਲ ਸਿੰਘ ਆਦਿ ਹਾਜ਼ਰ ਸਨ। ਜਿਕਰਯੋਗ ਹੈ ਕਿ ਬੱਤਰਾ ਸਮਰਾਲਾ ਦੀਆਂ ਸਾਹਿਤਕ, ਸਮਾਜਿਕ, ਧਾਰਮਿਕ, ਜੁਝਾਰੂ ਜੱਥੇਬੰਦੀਆਂ ਵਿੱਚ ਹਰਮਨ ਪਿਅਰੀ ਸਖ਼ਸ਼ੀਅਤ ਸਨ ਜੋ ਹਰ ਇੱਕ ਨੂੰ ਆਪਣੇ ਮੋਹ ਦੇ ਕਲਾਵੇ ਵਿੱਚ ਲੈ ਲੈਂਦੇ ਸਨ।ਉਹਨਾਂ ਦਾ ਹੱਸ-ਮੁੱਖ ਸੁਭਾਅ ਅਤੇ ਮਿਲਣਸਾਰ ਸਖ਼ਸ਼ੀਅਤ ਅੱਜ ਵੀ ਉਹਨਾਂ ਦੇ ਚਹੇਤਿਆਂ ਦੇ ਮਨਾਂ ਵਿੱਚ ਜਿਉਂ ਦੀ ਤਿਉਂ ਹੈ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply