Thursday, April 30, 2026

ਨਿਊ ਫਲਾਵਰਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੈਮੀਨਾਰ ਆਯੋਜਿਤ

ਆਨੰਦ ਮਾਰਗ ਆਸ਼ਰਮ ਦੱਖਣੀ ਅਫਰੀਕਾ ਤੇ ਹਰਮਨ ਸੁਸਾਇਟੀ ਨੇ ਕੀਤਾ ਉਪਰਾਲਾ

PPN0512201705ਅੰਮ੍ਰਿਤਸਰ, 5 ਦਸੰਬਰ (ਪੰਜਾਬ ਪੋਸਟ- ਸ਼ੈਫੀ ਸੰਧੂ) – ਸਥਾਨਕ ਨਿਊ ਫਲਾਵਰਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਿਊ ਅੰਤਰਯਾਮੀ ਕਲੌਨੀ ਵਿਖੇ ਆਨੰਦ ਮਾਰਗ ਆਸ਼ਰਮ ਸਾਊਥ ਅਫਰੀਕਾ ਦੇ ਵੱਲੋਂ ਯੋਗਾ ਅਤੇ ਮੈਡੀਟੇਸ਼ਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਅਤੇ ਪ੍ਰਿੰਸੀਪਲ ਕੁਲਵਿੰਦਰ ਕੌਰ ਦੀ ਦੇਖ-ਰੇਖ ਹੇਠ ਆਯੋਜਿਤ ਇਸ ਸੈਮੀਨਾਰ ਵਿੱਚ ਆਨੰਦ ਮਾਰਗ ਆਸ਼ਰਮ ਦੱਖਣੀ ਅਫਰੀਕਾ ਦੇ ਆਚਾਰਿਆ ਜੀਵਾ ਪ੍ਰੇਮਾਨੰਦ ਅਵਦੂਤ ਤੇ ਹਰਮਨ ਸੁਸਾਇਟੀ ਦੇ ਮੋਟੀਵੇੇਸ਼ਨ ਐਕਸਪਰਟ ਐਸ.ਐਸ ਵਿਰਦੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਚੇਅਰਮੈਨ ਹਰਪਾਲ ਸਿੰਘ ਯੂ.ਕੇ ਨੇ ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ।ਆਚਾਰੀਆ ਜੀਵਾ ਪ੍ਰੇਮਾਨੰਦ ਨੇ ਯੋਗਾ ਅਤੇ ਮੈਡੀਟੇਸ਼ਨ ਦੀ ਲੋੜ ਅਤੇ ਇਸ ਦੇ ਮਹੱਤਵ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੱਕ ਸਿਹਤਮੰਦ ਵਿਅਕਤੀ ਹੋਣ ਦੇ ਨਾਲ-ਨਾਲ ਇੱਕ ਸਿਹਤਮੰਦ ਸਮਾਜ ਦੀ ਸਿਰਜਨਾ ਵਾਸਤੇ ਇਹ ਬਹੁਤ ਜ਼ਰੂਰੀ ਹੈ।ਇਸ ਦੇ ਨਾਲ ਸ਼ਰੀਰ ਨੂੰ ਚੁਸਤੀ-ਫੁਰਤੀ ਤਾਕਤ ਤੇ ਲਿਆਕਤ ਮਿਲਦੀ ਹੈ।ਸਾਨੂੰ ਆਪਣੇ ਸ਼ਰੀਰ ਦੀਆਂ ਗਤੀਵਿਧੀਆਂ ਦੇ ਵਿੱਚ ਇਸ ਨੂੰ ਸ਼ਾਮਿਲ ਕਰਨਾ ਅਤਿ ਜ਼ਰੂਰੀ ਬਣਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਇੱਕ ਨਰੋਏ ਦੇਸ਼ ਦਾ ਨਿਰਮਾਣ ਕਰ ਸਕੀਏ।
ਇਸ ਮੌਕੇ ਹਰਮਨ ਸੁਸਾਇਟੀ ਦੇ ਮੋਟੀਵੇਸ਼ਨ ਐਕਸਪਰਟ ਐਸ.ਐਸ ਵਿਰਦੀ ਨੇ ਕਿਹਾ ਕਿ ਦਿਲ, ਦਿਮਾਗੀ ਤੌਰ ਤੇ ਦੂਰਅੰਦੇਸ਼ੀ ਦੇ ਮਾਲਕ ਬਣਨਾ ਹੈ ਤਾਂ ਸਾਨੂੰ ਯੋਗ ਤੇ ਮੈਡੀਟੇਸ਼ਨ ਸੈਮੀਨਾਰ ਦੇ ਵਿੱਚ ਜ਼ਰੂਰ ਸ਼ਮੂਲੀਅਤ ਕਰਨੀ ਚਾਹੀਦੀ ਹੈ।ਇਸ ਨਾਲ ਦਿਮਾਗੀ ਤੇ ਸ਼ਰੀਰਿਕ ਅਕੇਵੇਂ ਤੇ ਥਕੇਵੇਂ ਤੋਂ ਨਿਜ਼ਾਤ ਮਿਲਦੀ ਹੈ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਿਰਿਆਵਾਂ ਕਰਨ ਦੇ ਨਾਲ ਇਨਸਾਨ ਦੀ ਬੀਮਾਰੀਆਂ ਤੇ ਦਵਾਇਆਂ ਤੋਂ ਹਮੇਸ਼ਾਂ-ਹਮੇਸ਼ਾਂ ਲਈ ਦੂਰੀ ਬਣੀ ਰਹਿੰਦੀ ਹੈ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਪੁੱਛੇ-ਗਏ ਸਵਾਲਾਂ ਦੇ ਦੋਨ੍ਹਾਂ ਮਾਹਿਰਾਂ ਬੜੀ ਸੰਜ਼ੀਦਗੀ ਜ਼ਵਾਬ ਦਿੱਤੇ ਗਏ।ਜਦੋਂ ਕਿ ਪ੍ਰਿੰਸੀਪਲ ਕੁਲਵਿੰਦਰ ਕੌਰ ਦੇ ਵੱਲੋਂ ਆਏ ਮਹਿਰਾਂ ਤੇ ਹੋਰਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਵਾਜ਼ਿਆ ਗਿਆ।ਇਸ ਅਵਸਰ `ਤੇ ਸੈਕਟਰੀ ਲਖਵਿੰਦਰ ਸਿੰਘ ਢਿੱਲੋਂ, ਵਾਈਸ ਚੇਅਰਮੈਨ ਮਨਿੰਦਰ ਸਿੰਘ ਮਨੀ, ਵਾਈਸ ਪ੍ਰਿੰਸੀਪਲ ਤਾਨਿਆ ਭਾਟੀਆ, ਮੈਨੇਜਰ ਰਾਜਵਿੰਦਰ ਕੌਰ, ਮੈਂਬਰ ਲਕਸ਼ਮਿੰਦਰ ਕੌਰ ਢਿੱਲੋਂ, ਗੁਰਮੇਜ਼ ਸਿੰਘ ਰਾਜੂ, ਸਤਿੰਦਰ ਕੌਰ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply