Thursday, April 30, 2026

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ

ਅੰਮ੍ਰਿਤਸਰ, 5 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ, PPN0512201709ਸਖਸ਼ੀਅਤ ਉਸਾਰੀ, ਨਸ਼ਾ ਰਹਿਤ ਸਮਾਜ ਸਿਰਜਨ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਪੁਨਰ ਸੁਰਜੀਤੀ ਲਈ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਉਪਦੇਸ਼ਾਂ ’ਤੇ ਦਸਤਾਰ ਅਤੇ ਕੇਸਕੀ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਆਯੋਜਿਤ ਮੁਕਾਬਲੇ ’ਚ ਵਿਦਿਆਰਥੀ ਅਤੇ ਵਿਦਿਆਰਥਣਾਂ ਨੇ ਸੁੰਦਰ ਦਸਤਾਰਾਂ ਅਤੇ ਕੇਸਕੀਆਂ ਸਜਾ ਕੇ ਸਿੱਖੀ ਦੀ ਸੰਭਾਲ ਪ੍ਰਤੀ ਆਪਣਾ ਉਤਸ਼ਾਹ ਜਾਹਿਰ ਕੀਤਾ।ਉਕਤ ਮੁਕਾਬਲੇ ਉਪਰੰਤ ਜੱਜਾਂ ਦੇ ਪੈਨਲ ਨੇ ਸੋਹਣੀ ਦਸਤਾਰ ਅਤੇ ਕੇਸਕੀ ਸਜਾਉਣ ਵਾਲੇ ਜੇਤੂ ਆਏ ਵਿਦਿਆਰਥੀਆਂ ਜਿਨ੍ਹਾਂ ’ਚ ਦਸਤਾਰ ਦੇ ਮੁਕਾਬਲਿਆਂ ਵਿਚ ਬੀ. ਐਡ. ਸਮੈਸਟਰ ਤੀਜਾ ਦੇ ਅਰਮਾਨਦੀਪ ਸਿੰਘ, ਗੁਰਪਿੰਦਰ ਸਿੰਘ ਅਤੇ ਬੀ.ਐਡ ਸਮੈਸਟਰ ਪਹਿਲਾਂ ਦੇ ਮਹਿਕਦੀਪ ਸਿੰਘ ਨੇ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਅਤੇ ਲੜਕੀਆਂ ਦੇ ਕੇਸਕੀ ਸਜਾਉਣ ਦੇ ਮੁਕਾਬਲਿਆਂ ’ਚ ਬੀ.ਐਡ ਸਮੈਸਟਰ ਤੀਜਾ ਦੀ ਹਰਪ੍ਰੀਤ ਕੌਰ ਅਤੇ ਬੀ. ਐਡ. ਸਮੈਸਟਰ ਪਹਿਲਾਂ ਦੀਆਂ ਰਣਜੀਤ ਕੌਰ ਅਤੇ ਮਨਿੰਦਰ ਕੌਰ ਨੇ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਜਿਨ੍ਹਾਂ ਦਾ ਉਤਸ਼ਾਹ ਵਧਾਉਂਦਿਆਂ ਜੱਜਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply