ਨਵੀਂ ਦਿੱਲੀ, 6 ਦਸੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ‘ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼` ਵਲੋਂ ਮਹੀਨਾਵਾਰੀ ਸੈਮੀਨਾਰ ਦੀ ਲੜੀ ਤਹਿਤ ‘ਗੁਰੂ ਨਾਨਕ ਦਰਸ਼ਨ’ ਵਿਸ਼ੈ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਖੇ ਹੋਏ ਪ੍ਰੋਗਰਾਮ ਦੌਰਾਨ ਦਿੱਲੀ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਜਗਬੀਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਵਲੋਂ ਸੱਚ ਦੇ ਵਿਵਹਾਰ ਨੂੰ ਆਪਣੇ ਜੀਵਨ ’ਚ ਉਤਾਰਨ ਦੇ ਦੱਸੇ ਗਏ ਮਾਰਗ ਦਾ ਹਵਾਲਾ ਦਿੱਤਾ।
ਉਨ੍ਹਾਂ ਭਾਰਤੀ ਦਰਸ਼ਨ ਦੀ ਪੁਰਾਣੀ ਪਰੰਪਰਾਂ ਤੋਂ ਆਰੰਭ ਹੋ ਕੇ ਅੱਜ ਦੇ ਪ੍ਰਸੰਗ ਨਾਲ ਜੋੜਿਆ।ਉਨ੍ਹਾਂ ‘‘ਮਾਰਕਸਵਾਦ’’ ਤੇ ਗੁਰੂ ਨਾਨਕ ਸਾਹਿਬ ਦੇ ‘ਸੰਵਾਦ’ ਦੇ ਸਿਧਾਂਤ ’ਚ ਫਰਕ ਸਮਝਾਉਂਦੇ ਹੋਏ ਕਿਹਾ ਕਿ ਮਾਰਕਸਵਾਦ ਤਰਕ ਤੇ ਵਿਵੇਕ ਨੂੰ ਅੱਗੇ ਰਖਦਾ ਹੈ।ਪਰ ਗੁਰੂ ਸਾਹਿਬ ਦਾ ਸੰਵਾਦ ਸਿਧਾਂਤ ਦੂਜੇ ਦੀ ਗੱਲ ਨੂੰ ਸਮਝਣ ਤੇ ਸੁਣਨ ’ਤੇ ਵੀ ਜ਼ੋਰ ਦਿੰਦਾ ਹੈ।ਇਸ ਲਈ ਅੱਜ ਗੁਰੂ ਨਾਨਕ ਦੇਵ ਜੀ ਦੀ ਦਾਰਸ਼ਨਿਕ ਦ੍ਰਿਸ਼ਟੀ ਦੀ ਬੜੀ ਲੋੜ ਹੈ।ਜੋ ਕਿ ਸੱਚ ਨੂੰ ਵਿਵਹਾਰ ’ਚ ਉਤਾਰਨ ਦਾ ਸੁਨੇਹਾ ਦਿੰਦੀ ਹੈ।
ਸੈਮੀਨਾਰ ਦੀ ਪ੍ਰਧਾਨਗੀ ਕਰਦੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸੰਵਾਦ ਵੱਖ-ਵੱਖ ਧਰਮਾਂ ਵਿਚਕਾਰ ਕਰਕੇ ਵਿਸ਼ਵ ਨੂੰ ਨਵੀਂ ਦ੍ਰਿਸ਼ਟੀ ਪ੍ਰਦਾਨ ਕੀਤੀ।ਜਿਸ ਪਿੱਛੇ ਲੋਕਾਂ ਨੂੰ ਤਰਕ ਤੇ ਸੱਚਵਾਦੀ ਵਿਵਹਾਰ ਵੱਲ ਤੋਰਨਾ ਗੁਰੂ ਸਾਹਿਬ ਜੀ ਦਾ ਮੁਖ ਟੀਚਾ ਸੀ।ਅਦਾਰੇ ਦੇ ਕਨਵੀਨਰ ਤ੍ਰਿਲੋਚਨ ਸਿੰਘ ਨੇ ਸਮੂਹ ਵਿਦਿਵਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਜੋਗਾ ਸਿੰਘ ਜਗਿਆਸੂ ਦਾ ਨਵਾਂ ਕਾਵਿ ਸੰਗ੍ਰਹਿ ‘ਅਨਮੋਲ ਜਿੰਦਾ’ ਦੀ ਘੁੰਡ ਚੁਕਾਈ ਕੀਤੀ। ਸਟੇਜ਼ ਸਕੱਤਰ ਦੀ ਸੇਵਾ ਅਦਾਰੇ ਦੇ ਡਾਇਰੈਕਟਰ ਡਾ. ਹਰਬੰਸ ਕੌਰ ਸਾਗੂ ਵੱਲੋਂ ਨਿਭਾਈ ਗਈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media