Saturday, October 10, 2026

ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਦੀ ਮੀਟਿੰਗ ਸੰਪੰਨ

ਅੰਮ੍ਰਿਤਸਰ, 6 ਦਸੰਬਰ (ਪੰਜਾਬ ਪੋਸਟ- ਸ਼ੈਫੀ ਸੰਧੂ) – ਪੰਜਾਬ ਸਿੱਖਿਆ ਵਿਭਾਗ ਦੇ ਵਿੱਚ ਤਾਇਨਾਤ ਐਸ.ਸੀ/ਬੀ.ਸੀ  ਅਧਿਆਪਕਾਂ ਦੇ ਹੱਕਾਂ ਤੇ ਅਧਿਕਾਰਾਂ ਦੀ PPN0612201722ਖਾਤਿਰ ਹਾਅ ਦਾ ਨਾਅਰਾ ਮਾਰਨ ਵਾਲੀ ਐਸ.ਸੀ/ਬੀ.ਸੀ ਅਧਿਆਪਕ ਤੇ ਲੋਕ ਏਕਤਾ ਯੂਨੀਅਨ ਦੀ ਇੱਕ ਜ਼ਰੂਰੀ ਮੀਟਿੰਗ ਅੱਜ ਇੱਥੇ ਸੰਪੰਨ ਹੋਈ।ਜਿਸ ਦੌਰਾਨ ਪ੍ਰਧਾਨ  ਧੰਨਾ ਸਿੰਘ ਰਿਆਲੀ ਨੇ ਬਤੌਰ ਮੁੱਖ ਮਹਿਮਾਨ ਤੇ ਯੂਨੀਅਨ ਦੀ ਸੂਬਾ ਇਕਾਈ ਦੇ ਸਰਕਦਾ ਅਹੁੱਦੇਦਾਰ ਬਲਕਾਰ ਸਿੰਘ ਸਫਰੀ ਤੇ ਦਲਜੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਧੰਨਾ ਸਿੰਘ ਰਿਆਲੀ ਨੇ ਦੱਸਿਆ ਕਿ ਮੀਟਿੰਗ ਵਿੱਚ ਐਸ.ਸੀ/ਬੀ.ਸੀ ਅਧਿਆਪਕਾਂ ਦੀਆਂ ਤਰੱਕੀਆਂ ਵਿੱਚ ਆ ਰਹੀਆਂ ਰੁਕਾਵਟਾਂ ਤੇ ਲੰਮੇ ਸਮੇਂ ਲਟਕਦੀਆਂ ਆ ਰਹੀਆਂ ਮੰਗਾਂ ਤੇ ਕਈ ਹੋਰ ਭੱਖਦੇ ਮਸਲਿਆਂ ਸਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਵਿਭਾਗ ਦੇ ਵਿੱਚ ਐਸ.ਸੀ/ਬੀ.ਸੀ ਵਰਗ ਨਾਲ ਸੰਬੰਧਤ ਕਈ ਉੱਚ ਅਹੁੱਦੇ ਖਾਲੀ ਪਏ ਹਨ।ਜਿਸ ਨਾਲ ਵਿਭਾਗ ਅਤੇ ਅਧਿਆਪਕਾਂ ਦਾ ਨੁਕਸਾਨ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਮੀਟਿੰਗ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਐਸ.ਸੀ/ਬੀ.ਸੀ ਅਧਿਆਪਕਾਂ ਦੀ ਇਸ ਚਿਰੋਕਨੀ ਮੰਗ ਵੱਲ ਸੁਹਿਰਦਤਾ ਤੇ ਸੰਜ਼ੀਦਗੀ ਨਾਲ ਧਿਆਨ ਦਿੱਤਾ ਜਾਵੇ।ਉਨ੍ਹਾਂ ਸੂਬੇ ਦੇ ਐਸ.ਸੀ/ਬੀ.ਸੀ ਅਧਿਆਪਕਾਂ ਨੂੰ ਆਪਣੀਆਂ ਮੰਗਾਂ ਤੇ ਹੱਕਾਂ ਲਈ ਯੂਨੀਅਨ ਨਾਲ ਜੁੜ ਕੇ ੱਿਕਮੁੱਠ ਹੋਣ ਦੀ ਅਪੀਲ ਕੀਤੀ।ਧੰਨਾ ਸਿੰਘ ਰਿਆਲੀ ਨੇ  ਕਿਹਾ ਕਿ ਯੂਨੀਅਨ ਟਕਰਾਅ ਦੀ ਨੀਤੀ ਵਿੱਚ ਨਹੀਂ ਬਲਕਿ ਕੰਮ ਕਰਨ ਦੀ ਨੀਤੀ ਵਿੱਚ ਯਕੀਨ ਰੱਖਦੀ ਹੈ।
ਅੰਤ ਵਿੱਚ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਭਾਗ ਦੇ ਵਿੱਚ ਐਸ.ਸੀ/ਬੀ.ਸੀ ਨਾਲ ਸਬੰਧਤ ਖਾਲੀ ਪਈਆਂ ਅਸਾਮੀਆਂ ਦਾ ਸਰਵੇਖਣ ਕਰਕੇ ਇਨ੍ਹਾਂ ਨੂੰ ਭਰਿਆ ਜਾਵੇ।ਸੂਬਾ ਇਕਾਈ ਦੇ ਅਹੁੱਦੇਦਾਰ ਬਲਕਾਰ ਸਿੰਘ ਸਫਰੀ ਤੇ ਦਲਜੀਤ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਯੂਨੀਅਨ ਦੀਆਂ ਹਰੇਕ ਪੱਧਰ ਦੀਆਂ ਇਕਾਈਆਂ ਕਾਇਮ ਕੀਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਯੂਨੀਅਨ ਐਸ.ਸੀ/ਬੀ.ਸੀ ਵਰਗ ਅਧਿਆਪਕਾਂ ਦੇ ਹੱਕਾਂ ਲਈ ਸ਼ੰਘਰਸ਼ ਕਰਦੀ ਆਈ ਹੈ, ਕਰ ਰਹੀ ਹੈ ਤੇ ਕਰਦੀ ਰਹੇਗੀ।ਇਸ ਮੌਕੇ ਕਸ਼ਮੀਰ ਸਿੰਘ, ਅਵਤਾਰ ਸਿੰਘ, ਵਰਿੰਦਰ ਸਿੰਘ, ਪ੍ਰਵੀਨ ਕੁਮਾਰੀ, ਪ੍ਰਸਿੰਨੀ ਦੇਵੀ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply