ਸੰਦੌੜ, 7 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਮਹੋਲੀ ਖ਼ੁਰਦ ‘ਚ ਆਪਣੇ ਦੋ ਮਾਸੂਮ ਪੁੱਤਰਾਂ ਨੂੰ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਨਸ਼ੇੜੀ ਬਾਪ ਗੁਰਬਖ਼ਸ਼ ਸਿੰਘ ਉਰਫ਼ ਕਾਲਾ ਨੇ ਜੇਲ੍ਹ ‘ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।ਗੁਰਬਖ਼ਸ਼ ਸਿੰਘ ਕਾਲਾ ਆਪਣੇ ਦੋ ਪੁੱਤਰਾਂ ਹਰਕੀਰਤ ਸਿੰਘ (11) ਤੇ ਕਰਨਵੀਰ ਸਿੰਘ (9) ਨੂੰ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਤਹਿਤ ਪੁਲਿਸ ਥਾਣਾ ਸੰਦੌੜ ‘ਚ ਉਸ ਦੇ ਪਿਤਾ ਇੰਦਰਜੀਤ ਸਿੰਘ ਦੇ ਬਿਆਨਾਂ ‘ਤੇ ਦਰਜ ਇਰਾਦਾ ਕਤਲ ਦੇ ਮਾਮਲੇ ਤਹਿਤ ਸਬ ਜੇਲ੍ਹ ਮਲੇਰਕੋਟਲਾ ‘ਚ ਵਿਚਾਰ ਅਧੀਨ ਕੈਦੀ ਵਜੋਂ ਬੰਦ ਸੀ ।
ਗੁਰਬਖ਼ਸ਼ ਸਿੰਘ ਕਾਲਾ ਸਵੇਰ ਚਾਰ ਕੁ ਵਜੇ ਪਿਸ਼ਾਬ ਕਰਨ ਬਾਥਰੂਮ ਗਿਆ ਤੇ ਉਥੇ ਉਸ ਨੇ ਪਾਣੀ ਦੀ ਪਾਈਪ ਨਾਲ ਪਰਨਾ ਪਾ ਕੇ ਫਾਹਾ ਲੈ ਲਿਆ।ਜੇਲ੍ਹ ਅਧਿਕਾਰੀਆਂ ਨੂੰ ਉਸ ਵੇਲੇ ਪਤਾ ਲੱਗਾ ਜਦੋਂ ਪਿਸ਼ਾਬ ਕਰਨ ਲਈ ਬਾਥਰੂਮ ਗਏ ਇਕ ਹੋਰ ਕੈਦੀ ਨੇ ਗੁਰਬਖ਼ਸ਼ ਸਿੰਘ ਨੂੰ ਪਾਈਪ ਨਾਲ ਲਟਕਦਾ ਵੇਖਿਆ।ਗਲ ਘੁੱਟ ਕੇ ਬੇਹੋਸ਼ ਕੀਤੇ ਦੋਵੇਂ ਬਚਿਆਂ ਹਰਕੀਰਤ ਸਿੰਘ ਤੇ ਕਰਨਵੀਰ ਸਿੰਘ ਦੀ ਚਾਰ ਦਿਨ ਬਾਅਦ ਵੀ ਅਪੋਲੋ ਹਸਪਤਾਲ ਲੁਧਿਆਣਾ ‘ਚ ਹਾਲਤ ਗੰਭੀਰ ਬਣੀ ਹੋਈ ਹੈ।ਹਾਲੇ ਤੱਕ ਦੋਵੇਂ ਬੱਚਿਆਂ ਨੂੰ ਜੀਵਨ ਰੱਖਿਅਕ ਪ੍ਰਣਾਲੀ ‘ਤੇ ਰੱਖਿਆ ਹੋਇਆ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media