ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਵਿਗਿਆਨਕ ਤੇ ਉਦਯੋਗਿਕ ਖੋਜ ਡਾਇਰੈਕਟਰ ਜਨਰਲ (ਸੀ.ਐਸ.ਆਈ.ਆਰ) ਨਵੀਂ ਦਿੱਲੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਕੈਂਸਰ ਦੀ ਬੀਮਾਰੀ ਦੀ ਰੋਕਥਾਮ ਲਈ ਪ੍ਰੋਜੈਕਟ ਦੇ ਦਿੱਤਾ ਹੈ।ਇਸ ਪ੍ਰੋਜੈਕਟ ਦੇ ਲਈ ਦੇਸ਼ ਦੀਆਂ ਹੋਰ ਯੁਨੀਵਰਸਿਟੀਆਂ ਅਤੇ ਕੈਂਸਰ ਨਾਲ ਸਬੰਧਤ ਸੰਸਥਾਵਾਂ ਵੱਲੋਂ ਵੀ ਆਪਣੇ ਪਰਪੋਜ਼ਲ ਬਣਾ ਕੇ ਭੇਜੇ ਗਏ ਸਨ। ਪੂਰੇ ਵਿਸ਼ਲੇਸ਼ਣ ਅਤੇ ਯੁਨੀਵਰਸਿਟੀ ਦੀਆਂ ਕੈਂਸਰ ਨਾਲ ਸਬੰਧਤ ਪਿਛਲੀਆਂ ਪ੍ਰਾਪਤੀਆਂ ਨੂੰ ਧਿਆਨ ਵਿਚ ਰੱਖ ਕੇ ਇਹ ਪ੍ਰੋਜੈਕਟ ਦਿੱਤਾ ਗਿਆ ਹੈ।ਅਗਲੇ ਤਿੰਨ ਸਾਲਾਂ ਵਿਚ ਯੁਨੀਵਰਸਿਟੀ ਵੱਲੋਂ ਕੈਂਸਰ ਦੀ ਅਜਿਹੀ ਦਵਾਈ ਤਿਆਰ ਕਰਕੇ ਦਿੱਤੀ ਜਾਵੇਗੀ ਜੋ ਸਸਤੀ ਹੋਵੇਗੀ ਅਤੇ ਉਸ ਦਾ ਕੋਈ ਵੀ ਸਾਈਡ ਇਫੈਕਟ ਵੀ ਨਹੀ ਹੋਵੇਗਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਯੁਨੀਵਰਸਿਟੀ ਨੂੰ ਸਿਖਿਆ ਦੇ ਖੇਤਰ ਵਿਚ ਅੱਗੇ ਲੈ ਕੇ ਜਾਣ ਦੇ ਇਸ ਉਪਰਾਲੇ ਬਾਰ ਜਾਣਕਾਰੀ ਦਿੰਦਿਆਂ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਦੇ ਮੁਖੀ, ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਦੱਸਿਆਂ ਕਿ ਯੁਨੀਵਰਸਿਟੀ ਨੂੰ ਮਿਲੇ ਇਸ ਪ੍ਰੋਜੈਕਟ ਦੇ ਨਾਲ ਕੈਂਸਰ ਦੇ ਮਾਮਲੇ ਤੇ ਬਰੀਕੀ ਦੇ ਨਾਲ ਖੋਜ ਨੂੰ ਤਿੰਨਾ ਸਾਲਾਂ ਵਿਚ ਪੂਰਾ ਕੀਤਾ ਜਾਵੇਗਾ।ਉਨ੍ਹਾ ਨੇ ਕਿਹਾ ਕਿ ਉਹ ਆਪਣੇ ਪ੍ਰੋਜੈਕਟ ਦੇ ਵਿਚ ਦਵਾਈ ਦਾ ਡਿਜ਼ਾਈਨ ਅਤੇ ਵਿਸ਼ਲੇਸ਼ਣ ਤਿਆਰ ਕਰਕੇ ਦੇਣ ਗੇ।ਇਹ ਦਵਾਈ ਵੱਡੀਆ ਕੰਪਨੀਆ ਦੀਆਂ ਮਹਿੰਗੀਆਂ ਦਵਾਈਆ ਦੇ ਮੁਕਾਬਲੇ ਬਹੁਤ ਸਸਤੀ ਹੋਵੇਗੀ ਅਤੇ ਆਰਥਿਕ ਤੌਰ ਤੇ ਕਮਜ਼ੋਰ ਖੇਤਰ ਵਿਚ ਰਹਿੰਦੇ ਲੋਕਾਂ ਨੂੰ ਕੈਂਸਰ ਤੋਂ ਦੂਰ ਰੱਖਣ ਵਿਚ ਅਹਿਮ ਭੂਮਿਕਾ ਨਿਭਾਏਗੀ।ਉਨ੍ਹਾ ਨੇ ਕਿਹਾ ਕਿ ਪੂਰੇ ਸੰਸਾਰ ਵਿਚ ਇਸ ਸਮੇਂ ਕੈਂਸਰ ਦੀ ਇਸ ਲਾਇਲਾਜ ਬੀਮਾਰੀ ਨੇ ਆਪਣੀ ਪਕੜ ਵਿਚ ਲਿਆ ਹੋਇਆ ਹੈ। ਮੌਤ ਦਰ ਵਿਚ ਕੈਂਸਰ ਮੁੱਖ ਤੌਰ ਤੇ ਦੂਸਰਾ ਕਾਰਨ ਬਣ ਰਹੀ ਹੈ।ਅਗਲੇ ਦੋ ਦਹਾਕਿਆ ਵਿਚ ਕੈਂਸਰ ਨਾਲ ਸਬੰਧਤ ਕੇਸਾਂ ਵਿਚ 70 ਫੀਸਦੀ ਵਾਧਾ ਹੋਣ ਜਾ ਰਿਹਾ ਹੈ ਜੋ ਪੂਰੇ ਸੰਸਾਰ ਦੇ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ।ਉਨ੍ਹਾ ਕਿਹਾ ਕਿ ਹੰਗਰੀ ਵਿਚ ਹੋਏ ਕੌਮਾਂਤਰੀ ਸੈਮੀਨਾਰ ਵਿਚ ਇਸ ਬੀਮਾਰੀ ਵਿਰੁਧ ਕੌਮਾਂਤਰੀ ਪੱਧਰ ਤੇ ਇਕਜੁਟ ਹੋ ਕੇ ਲੜਾਈ ਲੜਨ ਦਾ ਅਹਿਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੈਂਸਰ ਵਿਸ਼ਵ ਪੱਧਰ ਉਤੇ ਮੌਤ ਦਾ ਦੂਜਾ ਕਾਰਨ ਦੇ ਤੌਰ ਤੇ ਉਭਰ ਰਿਹਾ ਹੈ। 2015 ਵਿਚ 8.8 ਮਿਲੀਅਨ ਮੌਤਾਂ ਦੇ ਲਈ ਕੈਂਸਰ ਹੀ ਜੁਮੇਵਾਰ ਸੀ। 70 ਫੀਸਦੀ ਮੌਤਾਂ ਆਰਥਕ ਤੌਰ ‘ਤੇ ਪਛੜੇ ਦੇਸ਼ਾ ਵਿਚ ਹੋ ਰਹੀਆਂ ਹਨ। 90 ਫੀਸਦੀ ਵਿਕਸਤ ਦੇਸ਼ਾਂ ਕੋਲ ਮਹਿੰਗੀਆਂ ਦਵਾਈਆਂ ਉਪਲਬਧ ਹਨ ਜਿਸ ਕਰਕੇ ਉਥੇ 30 ਫੀਸਦੀ ਹੀ ਮੌਤ ਦਰ ਵੇਖੀ ਗਈ ਹੈ।2010 ਵਿਚ ਕੈਂਸਰ ਦੀ ਸਲਾਨਾ ਵਿਤੀ ਲਾਗਤ 1.16 ਟ੍ਰਿਲੀਅਨ ਅਮਰੀਕੀ ਡਾਲਰ ਖਰਚਿਆ ਗਿਆ ਸੀ।ਪੰਜਾਂ ਵਿਚੋਂ ਇਕ ਦੇਸ਼ ਕੋਲ ਹੀ ਕੈਂਸਰ ਸਬੰਧ ਿਪੌਲਸੀ ਹੈ।ਉਨ੍ਹਾ ਕਿਹਾ ਕਿ ਇਸ ਭਿਆਨਕ ਬੀਮਾਰੀ ਨੂੰ ਮਹਾਮਾਰੀ ਤੋ ਰੋਕਣ ਦੇ ਲਈ ਵਿਗਿਆਨਕ ਤੇ ਉਦਯੋਗਿਕ ਖੋਜ ਡਾਇਰੈਕਟਰ ਜਨਰਲ (ਸੀ.ਐਸ.ਆਈ.ਆਰ) ਨਵੀਂ ਦਿੱਲੀ ਨੇ ਇਹ ਜਿੰੇਵਾਰੀ ਯੁਨੀਵਰਸਿਟੀ ਨੂੰ ਸੌਪੀ ਹੈ ਤਾਂ ਜੋ ਇਸ ਬੀਮਾਰੀ ਦੀ ਰੋਕਥਾਮ ਕੀਤੀ ਜਾਵੇ।ਜਿਹੜੀ ਦਵਾਈ ਯੁਨਵਿਰਸਿਟੀ ਵੱਲੋਂ ਬਣਾਈ ਜਾਵੇਗੀ ਉਸ ਦਾ ਪ੍ਰਯੋਗ ਪਹਿਲਾਂ ਜਾਨਵਰਾਂ ਤੇ ਕੀਤਾ ਜਾਵੇਗਾ ਅਤੇ ਫਿਰ ਤਿੰਨ ਸਾਲਾ ਬਾਦ ਇਹ ਮਾਰਕੀਟ ਵਿਚ ਉਪਲਬਧ ਹੋ ਜਾਵੇਗੀ।ਉਨ੍ਹਾ ਇਹ ਵੀ ਕਿਹਾ ਕਿ ਯੁਨੀਵਰਸਿਟੀ ਵੱਲੋਂ ਕੈਂਸਰ ਮੁਕਤ ਪੰਜਾਬ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ।ਇਹ ਤਾ ਹੀ ਸੰਭਵ ਹੈ ਜੇ ਦਵਾਈਆਂ ਸਸਤੀਆਂ ਤੇ ਸਮੇਂ ਸਿਰ ਇਲਾਜ ਸ਼ੁਰੂ ਹੋ ਸਕੇ।ਸਮੇਂ ਸਿਰ ਇਲਾਜ ਕੈਂਸਰ ਮੁਕਤ ਪੰਜਾਬ ਦੇ ਮਿਸ਼ਨ ਨਾਲ ਪੰਜਾਬ ਸਰਕਾਰ ਵੱਲੋਂ ਵੀ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਵਿਚ ਇਸ ਸਮੇਂ 40 ਤੋਂ 70 ਸਾਲ ਦੀ ਉਮਰ ਦੇ 10ਫੀਸਦੀ ਲੋਕਾਂ ਦੀ ਮੌਤਾ ਕੈਂਸਰ ਨਾਲ ਹੋ ਰਹੀ ਹੈ। ਪੰਜਾਬ ਵਿਚ ਕੈਂਸਰ ਤੇਜੀ ਨਾਲ ਪੈਰ ਫੈਲਾ ਰਿਹਾ ਹੈ।1995 ਵਿਚ ਯੂਨੀਵਰਸਿਟੀ ਵਿਚ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਜੋ ਸਥਾਪਤ ਕੀਤਾ ਗਿਆ ਸੀ ਇਸ ਸਮੇਂ ਪੂਰੀ ਤਰ੍ਹਾ ਕੈਂਸਰ ਮੁਕਤ ਪੰਜਾਬ ਬਣਾਉਣ ਦੇ ਸੰਕਲਪ ਨਾਲ ਕੰਮ ਕਰ ਰਿਹਾ ਹੈ।ਇਥੋਂ ਵਿਦਿਆਰਥੀ ਪੜ੍ਹ ਕੇ ਵੱਖ ਵਖ ਖੇਤਰਾਂ ਵਿਚ ਕੰਮ ਕਰ ਰਜੇ ਹਨ।18 ਜਿਲਿਆਂ ਵਿਚ ਗੁਰੂ ਨਾਨਕ ਦੇਵ ਯਨਿੀਵਰਸਿਟੀ ਦੇ ਡਰੱਗ ਇੰਸਪੈਕਟਰ ਲਗੇ ਹੋੇ ਹਨ ਤੇ ਇਸ ਸਮੇਂ 220 ਵਿਦਿਆਰਥੀ ਫਾਰਮੇਸੀ ਦੀ ਪੜ੍ਹਾਈ ਪੜ੍ਹ ਰਹੇ ਹਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media