ਚੌਂਕ ਮਹਿਤਾ, 7 ਦਸੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੰਗਲ ਵਿਖੇ ਪ੍ਰਿੰ. ਮੈਡਮ ਰੇਖਾ ਮਹਾਜਨ (ਨਵ-ਨਿਯੁਕਤ ਡਿਪਟੀ ਡੀ.ਓ) ਦੀ ਯੋਗ ਅਗਵਾਈ ਹੇਠ ਸਾਇੰਸ ਮੇਲਾ ਕਰਵਾਇਆ ਗਿਆ।ਇਸ ਮੇਲੇ ਨੂੰ ਸਫਲ ਬਣਾਉਣ ਲਈ ਗੁਰਸਿਮਰਨ ਸਿੰਘ ਵਲੋਂ (ਐਸ.ਐਲ.ਏ) ਪੂਰੀ ਤਿਆਰੀ ਕਰਵਾਈ ਗਈ ਅਤੇ ਉਹਨਾਂ ਦਾ ਸਹਿਯੋਗ ਹਰਵਿੰਦਰ ਸਿੰਘ ਨੇ ਦਿੱਤਾ।ਇਸ ਮੌਕੇ ਵਿਦਿਆਰਥੀਆਂ ਦੀ ਮਦਦ ਨਾਲ 39 ਪ੍ਰਜੈਕਟ, ਮਾਡਲ ਵਰਕਿੰਗ ਅਤੇ ਚਾਰਟ ਬਣਾਏ ਗਏ।ਇਹ ਸਾਇੰਸ ਮੇਲਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਜਿਲਾ ਅਫਸਰ ਸ੍ਰੀਮਤੀ ਸੁਨੀਤਾ ਕਿਰਨ ਜੀ ਦੇ ਹੁਕਮਾਂ ਅਨੁਸਾਰ ਕਰਵਾਇਆ ਗਿਆ।ਇਸ ਮੌਕੇ ਮੁੱਖ ਮਹਿਮਾਨ ਜਗਦੇਵ ਸਿੰਘ ਰੰਧਾਵਾ ਉਦੋਨੰਗਲ, ਪ੍ਰਿੰ. ਸ੍ਰੀਮਤੀ ਨਿਰਮਲ ਕੌਰ ਸੰਧੂ, ਸਰਪੰਚ ਰਜਿੰਦਰ ਸਿੰਘ ਰਾਜੂ ਉਦੋਨੰਗਲ, ਪ੍ਰਿੰ. ਅਰਚਨਾ ਬੋਸ ਨੇ ਵਿਸ਼ੇਸ਼ ਰੂਪ ਵਿੱਚ ਸਿਰਕਤ ਕੀਤੀ।ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਅਯੋਜਨ ਵੀ ਕੀਤਾ ਗਿਆ।ਗਣਿਤ ਅਤੇ ਸਾਇੰਸ ਮੇਲੇ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਸਕੂਲ ਪ੍ਰਿੰ. ਮੈਡਮ ਰੇਖਾ ਮਹਾਜਨ ਅਤੇ ਚੇਅਰਮੈਨ ਜਗਦੇਵ ਸਿੰਘ ਵੱਲੋਂ ਦਿਤੇ ਗਏ ਤੇ ਆਏ ਹੋਏ ਮਹਿਮਾਨਾਂ ਨੂੰ ਵੀ ਵਿਸ਼ੇਸ਼ ਚਿੰਨ ਦੇ ਕੇ ਪ੍ਰਿੰਸੀਪਲ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਸਮੇ ਪ੍ਰਿੰ. ਮੈਡਮ ਰੇਖਾ ਮਹਾਜਨ ਵੱਲੋਂ ਸੰਬੋਧਨ ਕਰਦਿਆ ਕਿਹਾ ਕਿ ਜਿਥੇ ਮੇਲਿਆ ਦੁਆਰਾ ਅਧਿਆਪਕਾਂ ਅਤੇ ਵਿਦਿਆਰਥੀਆ ਨੇ ਨਵੀਆ ਐਕਟੀਵਿਟਜ ਸਿੱਖਿਆ ਉਥੇ ਹੀ ਸਕੂਲ ਦੇ ਵਿਦਿਆਰਥੀਆਂ ਨੂੰ ਕਲਚਰ ਗਤੀਵਿਧੀਆ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਇਸ ਮੌਕੇ ਸਕੂਲ ਸਟਾਫ ਚਰਨਜੀਤ ਸਿੰਘ, ਜਗਤਾਰ ਸਿੰਘ, ਪੀ ਟੀ ਸਰਬਜੀਤ ਸਿੰਘ, ਕਸਮੀਰ ਸਿੰਘ, ਹਰਪ੍ਰੀਤ ਸਿੰਘ ਰਾਜਕੰਵਲਦੀਪ ਕੌਰ, ਲਖਵਿੰਦਰ ਕੌਰ, ਜਸਮੀਤ ਕੌਰ, ਹਰਪ੍ਰੀਤ ਕੌਰ, ਹਰਜਿੰਦਰ ਕੌਰ, ਪਲਵਿੰਦਰ ਕੌਰ ਆਦਿ ਸਟਾਫ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media