ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ ਮਨਜੀਤ ਸਿੰਘ) – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਥਿਆਰਬੰਦ ਸੈਨਾ ਝੰਡਾ ਦਿਵਸ ਅੱਜ ਜਿਲ੍ਹਾ ਰਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਸੁਰੱਖਿਆ ਸੈਨਾਵਾਂ ਵਲੋਂ ਦੇਸ਼ ਦੀ ਰਖਿਆ ਲਈ ਦਿੱਤੀਆਂ ਕੁਰਬਾਂੀਆਂ ਨੂੰ ਯਾਦ ਕੀਤਾ ਗਿਆ।ਇਹ ਜਾਣਕਾਰੀ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਨੇ ਫਲੈਗ ਡੇਅ ਸਮਾਗਮ ਸਮੇਂ ਹਾਜ਼ਰ ਸਾਬਕਾ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਆਮ ਜਨਤਾ, ਖਾਸ ਕਰਕੇ ਉਦਯੋਗਿਕ ਅਦਾਰਿਆਂ ਨੂੰ ਫਲੈਗ ਡੇਅ ਫ਼ੰਡ ਲਈ ਵੱਧ ਤੋਂ ਵੱਧ ਦਾਂ ਦੇਣ ਲਈ ਅਪੀਲ ਕੀਤੀ।ਉਨਾ ਦਸਿਆ ਕਿ ਇਸ ਦਿਵਸ `ਤੇ ਝੰਡੇ ਦੇ ਸਨਮਾਂ ਲਈ ਵਿਤੀ ਅੰਸ਼ਦਾਂ ਇਕੱਠਾ ਕੀਤਾ ਜਾਂਦਾ ਹੈ ਅਤੇ ਇਹ ਇਕਤਰ ਹੋਈ ਰਾਸ਼ੀ ਕੇਂਦਰ ਤੇ ਰਾਜ ਸੈਨਿਕ ਬੋਰਡ ਵਲੋਂ ਲਾਗੂ ਕੀਤੀਆਂ ਕਈਂ ਤਰਾਂ ਦੀਆਂ ਭਲਾਈ ਸਕੀਮਾਂ ਲਈ ਵਰਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਇਹ ਰਾਸ਼ੀ ਵਿਧਵਾਵਾਂ, ਅਪੰਗ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨਾਂ ਦੇ ਆਸ਼ਰਿਤਾਂ ਨੂੰ ਵਿੱਤੀ ਸਹਾਇਤਾ ਵਜੋਂ ਪ੍ਰਦਾਂ ਕੀਤੀ ਜਾਂਦੀ ਹੈ।ਉਨ੍ਹਾਂ ਕਿਹਾ ਇਸ
ਦਿਨ ਦੇਸ਼ ਵਾਸੀ ਸਰਵਿਸ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਪ੍ਰਤੀ ਆਪਣੀ ਇਕਜੁਟਤਾ ਜਾਹਿਰ ਕਰਨ ਦੇ ਨਾਲ ਨਾਲ ਝੰਡਾ ਫੰਡ ਇਕਠਾ ਕਰਕੇ ਮਦਦ ਲਈ ਅੱਗੇ ਆਉਂਦੇ ਹਨ।ਉਨ੍ਹਾਂ ਕਿਹਾ ਕਿ ਫਲੈਗ ਡੇ ਫੰਡ ਵਿੱਚੋਂ ਸਾਬਕਾ ਸੈਨਿਕਾਂ ਅਤੇ ਨਕਾਰਾ ਸੈਨਿਕਾਂ ਦੀ ਮਦਦ ਕੀਤੀ ਜਾਂਦੀ ਹੈ, ਜਿੰਨਾਂ ਨੇ ਲੋੜ ਪੈਣ ਤੇ ਦੇਸ਼ ਲਈ ਕੁਰਬਾਨੀਆਂ ਕੀਤੀਆਂ, ਲੜਾਈਆਂ ਲੜੀਆਂ।ਸ੍ਰ ਸੰਘਾ ਨੇ ਅਮਿ੍ਰਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨੋਬਲ ਕਾਜ ਵਾਸਤੇ ਅੱਗੇ ਆਉਣ ਅਤੇ ਆਪਣੀ ਆਪਣੀ ਸਮਰਥਾ ਅਨੁਸਾਰ ਫਲੈਡ ਡੇ ਫੰਡ ਲਈ ਦਾਂ ਕਰਨ।ਉਨ੍ਹਾਂ ਇਹ ਵੀ ਦੱਸਿਆ ਕਿ ਫਲੈਡ ਡੇ ਫੰਡ ਲਈ ਦਿੱਤਾ ਜਾਣ ਵਾਲਾ ਧਨ ਭਾਰਤ ਸਰਕਾਰ ਦੀਆ ਹਦਾਇਤਾਂ ਅਨੁਸਾਰ ਇਨਕਮ ਟੈਕਸ ਤੋਂ ਮੁਕਤ ਹੈ।ਇਸ ਮੌਕੇ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਰਨਲ ਅਮਰਬੀਰ ਸਿੰਘ ਚਾਹਲ
ਨੇ ਫਲੈਗ ਡੇ ਟੋਕਨ ਲਗਾਏ ਅਤੇ ਲੋਕਾਂ ਨੂੰ ਖੁਲਦਿਲੀ ਨਾਲ ਦਾਂ ਕਰਨ ਲਈ ਕਿਹਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media