Friday, October 2, 2026

ਇਸਲਾਮੀਆ ਗਰਲਜ਼ ਕਾਲਜ `ਚ ਏਡਜ਼ ਜਾਗਰੂਕਤਾ ਦਿਵਸ ਮਨਾਇਆ ਗਿਆ

PPN0812201705ਮਾਲੇਰਕੋਟਲਾ, 7 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)  ਪੰਜਾਬ ਵਕਫ ਬੋਰਡ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਇਸਲਾਮੀਆ ਗਰਲਜ਼ ਕਾਲਜ ‘ਚ ਪ੍ਰਿੰਸੀਪਲ ਡਾ. ਆਬਿਦਾ ਰਿਫਅਤ ਦੀ ਅਗਵਾਈ ਹੇਠ ਏਡਜ਼ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ।ਕਾਲਜ ਦੇ ਵਿਦਿਆਰਥੀਆਂ ਵਿਚਕਾਰ ਏਡਜ਼ ਨਾਲ ਸਬੰਧਤ ਚਾਰਟ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ।ਪ੍ਰਿੰਸੀਪਲ ਡਾ. ਆਬਿਦਾ ਰਿਫਅਤ ਨੇ ਕਿਹਾ ਕਿ ਲੋਕਾਂ ਨੂੰ ਏਡਜ਼ ਵਰਗੀਆਂ ਨਾਮੁਰਾਦ ਬਿਮਾਰੀਆਂ ਬਾਰੇ ਜਾਣਕਾਰੀ ਦੇਣ ਲਈ ਸਮੇ-ਸਮੇ ਸਿਰ ਅਜਿਹੇ ਪ੍ਰੋਗਰਾਮ ਕਰਵਾਉਣੇ ਜਰੂਰੀ ਹਨ।ਜਿਸ ਨਾਲ ਲੋਕਾਂ ਵਿਚ ਇਨ੍ਹਾਂ ਬਿਮਾਰੀਆਂ ਬਾਰੇ ਜਾਣਕਾਰੀ ਮਿਲਦੀ ਹੈ।ਉਨ੍ਹਾਂ ਕਿਹਾ ਕਿ ਸਮੇਂ ਸਿਰ ਕਿਸੇ ਬੀਮਾਰੀ ਦਾ ਪਤਾ ਲੱਗ ਜਾਣਾ ਅਤੇ ਉਸ ਬੀਮਾਰੀ ਦਾ ਸਮੇਂ ਸਿਰ ਸਹੀ ਇਲਾਜ ਹੋ ਜਾਂਦਾ ਹੈ।ਏਡਜ਼ ਬਾਰੇ ਜਾਣਕਾਰੀ ਹੀ ਉਸ ਦਾ ਸਹੀ ਇਲਾਜ ਹੈ ਇਸ ਲਈ ਜਿਹੜੇ ਵਿਆਕਤੀ ਨੂੰ ਏਡਜ਼ ਹੈ ਉਸ ਨਾਲ ਸਾਨੂੰ ਨਫਰਤ ਨਹੀਂ ਕਰਨੀ ਚਾਹੀਦੀ, ਸਗੋਂ ਜਿਹੜੇ ਵਿਆਕਤੀ ਐਚ.ਆਈ.ਵੀ.ਏਡਜ਼ ਨਾਲ ਪੀੜਿਤ ਹਨ ਉਨ੍ਹਾਂ ਪ੍ਰਤੀ ਪਿਆਰ ਅਤੇ ਇੱਜਤ ਵਾਲਾ ਰਵੱਈਆ ਰੱਖਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਸਮਝਾਉਣਾ ਚਾਹੀਦਾ ਹੈ ਤਾਂ ਜੋ ਉਹ ਵੀ ਇਸ ਦੀ ਰੋਕਥਾਮ ਵਿੱਚ ਸਹਿਯੋਗ ਕਰ ਸਕਣ। ਇਸ ਮੌਕੇ ਰੈਡ ਰਿਬਨ ਇੰਚਾਰਜ਼ ਮੈਡਮ ਗੁਰਵਿੰਦਰ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply