ਧੂਰੀ, 8 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – 2 ਅਣਪਛਾਤੇ ਵਿਅਕਤੀਆਂ ਵੱਲੋਂ ਲੜਕੀ ਕੋਲੋਂ ਮੋਬਾਇਲ ਖੋਹ ਲਿਆ ਗਿਆ ਹੈ।ਪੀੜਤਾ ਲੜਕੀ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਕਿ ਸ਼ਾਮ 7.00 ਕੁ ਵਜੇ ਬਜਾਰ ਵਿਚੋਂ ਘਰੇਲੂ ਸਮਾਨ ਖਰੀਦ ਕੇ ਆਪਣੇ ਘਰ ਵੱਲ ਜਾ ਰਹੀ ਸੀ। ਇਸ ਦੌਰਾਨ ਜਦੋਂ ਉਹ ਐਸ.ਡੀ ਸਕੂਲ ਕੋਲ ਦੀ ਲੰਘ ਰਹੀ ਸੀ ਅਤੇ ਜਦ ਉਸ ਦੇ ਘਰੋਂ ਫੋਨ ਆਇਆ ਤਾਂ ਪਹਿਲਾਂ ਹੀ ਸਕੂਲ ਕੋਲ ਮੋਟਰ ਸਾਈਕਲ `ਤੇ ਖੜੇ 2 ਅਣਪਛਾਤੇ ਵਿਅਕਤੀ ਉਸ ਦਾ ਮੋਬਾਇਲ ਫੋਨ ਖਿੱਚ ਕੇ ਮੋਟਰਸਾਈਕਲ `ਤੇ ਫਰਾਰ ਹੋ ਗਏ। ਲੜਕੀ ਨੇ ਕਿਹਾ ਕਿ ਇਸੇ ਦੌਰਾਨ ਉਸ ਨੇ ਪਿੱਛੇ ਬੈਠੇ ਵਿਅਕਤੀ ਦੀ ਲੋਈ ਫੜ੍ਹ ਲਈ ਤਾਂ ਇਸ ਵਿਅਕਤੀ ਨੇ ਉਸ ਦੇ ਢਿੱਡ `ਤੇ ਕਿਰਪਾਨ ਲਗਾ ਦਿੱਤੀ, ਜਿਸ ਦੇ ਡਰ ਵਜੋਂ ਉਸ ਨੇ ਉਕਤ ਵਿਅਕਤੀ ਨੂੰ ਛੱਡ ਦਿਤਾ ਅਤੇ ਰੌਲਾ ਪਾ ਦਿਤਾ ਅਤੇ ਰੌਲਾ ਸੁਣ ਕੇ ਲੋਕ ਉਥੇ ਇੱਕਠ ਹੋ ਗਏ।ਇੱਕਠ ਵਿਚੋਂ ਇੱਕ ਵਿਅਕਤੀ ਨੇ ਉਸ ਲੁਟੇਰੇ ਨੂੰ ਫੜ ਲਿਆ, ਪਰ ਉਸ ਵਲੋਂ ਕਿਰਪਾਨ ਕੱਢ ਕੇ ਕੀਤੇ ਹਮਲੇ ਤੋਂ ਡਰਦਿਆਂ ਲੋਕ ਪਿੱਛੇ ਹਟ ਗਏ ਅਤੇ ਦੋਨੋਂ ਵਿਅਕਤੀ ਭੱਜਣ ਵਿੱਚ ਸਫਲ ਹੋ ਗਏ।ਸੂਚਨਾ ਅਨੁਸਾਰ ਥਾਣਾ ਸਿਟੀ ਧੂਰੀ ‘ਚ ਅਣਪਛਾਤਿਆਂ ਖਿਲਾਫ ਸਿਕਾਇਤ ਦਰਜ ਕਰਵਾ ਦਿੱਤੀ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media