Saturday, April 11, 2026

ਐਸ.ਟੀ.ਐਫ ਟੀਮ ਵਲੋਂ 250 ਗ੍ਰਾਮ ਅਫੀਮ ਤੇ ਟੱਰਕ ਸਮੇਤ 1 ਕਾਬੂ

PPN0812201732ਧੂਰੀ, 8 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਮਨਜੀਤ ਸਿੰਘ ਬਰਾੜ ਸੁਪਰਡੈਂਟ ਪੁਲਿਸ, ਸਪੈਸ਼ਲ ਟਾਸਕ ਫੋਰਸ ਸੰਗਰੂਰ ਅਤੇ ਹਰਦੀਪ ਸਿੰਘ ਉਪ ਕਪਤਾਨ ਪੁਲਿਸ, ਵੱਲੋਂ ਨਸ਼ੀਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਅਤੇ ਖਨੌਰੀ ਪੁਲਿਸ ਦੇ ਸਾਂਝੇ ਅਪ੍ਰੇਸਨ ਤਹਿਤ 1 ਇਕ ਵਿਅਕਤੀ ਨੂੰ 250 ਗ੍ਰਾਮ ਅਫੀਮ ਅਤੇ ਸਮੇਤ ਟੱਰਕ ਗ੍ਰਿਫਤਾਰ ਕਿਤਾ।
ਇਸ ਸਬੰਧੀ ਮਨਜੀਤ ਸਿੰਘ ਬਰਾੜ ਨੇ ਵਿਸ਼ਥਾਰ ‘ਚ ਜਾਣਕਾਰੀ ਦਿੰਦੇ ਦੱਸਿਆ ਕਿ  ਐਸ.ਟੀ.ਐਫ ਟੀਮ ਦੇ ਇੰਚਾਰਜ ਰਵਿੰਦਰ ਭੱਲਾ ਦੀ ਅਗਵਾਈ ਵਾਲੀ ਟੀਮ ਦੇ ਹੋਲਦਾਰ ਜਸਵੰਤ ਸਿੰਘ ਅਤੇ ਥਾਣਾ ਖਨੌਰੀ ਪੁਲਿਸ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਸੱਕੀ ਪੁਰਸਾਂ ਦੀ ਚੈਕਿੰਗ ਦੌਰਾਨ ਮੇਨ ਰੋਡ ਨਰਵਾਨਾ ਨੇੜੇ ਨਾਮ ਚਰਚਾ ਘਰ ਖਨੌਰੀ ਮੌਜੂਦ ਸੀ ਤਾਂ ਖਨੌਰੀ ਸਾਈਡ ਤੋਂ ਵੱਲੋਂ ਇੱਕ ਟੱਰਕ ਨੰਬਰ ਓ.ਡੀ 15 ਸੀ-8935 ਜੋ ਕਿ ਸਮਾਨ ਲੋਡ ਸੀ।ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਟੱਰਕ ਡਰਾਇਵਰ ਨੇ ਇਕ ਦਮ ਬ੍ਰੇਕ ਲਗਾ ਕੇ ਟੱਰਕ ਵਾਪਸ ਕਰਨ ਲੱਗਿਆ, ਤਾਂ ਪੁਲਿਸ ਨੇ ਸ਼ੱਕ ਦੇ ਅਧਾਰ `ਤੇ ਟੱਰਕ ਫੜਿਆਂ ਅਤੇ ਉਸ ਦੀ ਤਲਾਸ਼ੀ ਲੇਣ ਤੇ ਉਸ ਪਾਸੋਂ 250 ਗ੍ਰਾਮ ਅਫੀਮ ਬਰਾਮਦ ਹੋਈ।ਦੋਸ਼ੀ ਦੀ ਪਹਿਚਾਣ ਸਤਨਾਮ ਸਿੰਘ ਪੁੱਤਰ ਗੁਰਚਰਨ ਸਿੰਘ ਕੌਮ ਜੱਟ ਵਾਸੀ ਚੁਾਤਲਾ ਜਿਲਾ ਤਰਨਤਾਰਨ ਵੱਜੋ ਹੋਈ।ਦੋਸ਼ੀ ਨੂੰ ਸਮੇਤ ਟੱਰਕ ਗ੍ਰਿਫਤਾਰ ਕੀਤਾ ਅਤੇ ਦੋਸੀ ਦੇ ਵਿਰੁੋਧ ਥਾਣਾ ਖਨੌਰੀ ਵਿਖੇ ਐਨ.ਡੀ.ਪੀ.ਸੀ ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ।ਦੋਸ਼ੀ ਤੋਂ ਪੂਛਗਿੱਛ ਤੋਂ ਇਹ ਖੁਲਾਸਾ ਹੋਇਆ ਹੈ ਕਿ ਇਹ ਟੱਰਕ ਉਡੀਸਾ ਸਟੇਟ ਦਾ ਹੈ ਅਤੇ ਟੱਰਕ ਦਾ ਮਾਲਿਕ ਵੀ ਉਡੀਸਾ ਦਾ ਹੈ। ਉਹ 6 ਮਹਿਨੀਆਂ ਤੋਂ ਡਰਾਈਵਰ ਲੱਗਾ ਸੀ।ਮੁਲਜਮ ਇਹ ਟੱਰਕ ਵਿੱਚ ਝਾਰਖੌਡ ਦੇ ਲੁਧਿਆਣਾ ਲਈ ਕਾਰਬਨ ਲੋਡ ਕਰਕੇ ਜਾ ਰਿਹਾ ਸੀ ਅਤੇ ਉਸਨੇ  ਇਹ ਅਫੀਮ ਝਾਰਖੰਡ ਤੋਂ ਗੁਮਲਾ ਸਹਿਰ ਦੇ ਇੱਕ ਢਾਬੇ ਤੋਂ 20,000 ਹਜਾਰ ਦੀ ਖਰੀਦੀ ਸੀ ਅਤੇ ਮਹਿੰਗੇ ਭਾਅ ਵਿੱਚ ਅਗੇ ਵੇਚਣੀ ਸੀ।ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਹੋਰ ਪੁਛਗਿੱਛ ਕੀਤੀ ਜਾਵੇਗੀ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply