Thursday, June 18, 2026

ਵਿਰਸਾ ਵਿਹਾਰ ’ਚ ਪੰਜ ਰੋਜ਼ਾ ਰੰਗ ਉਸਤਵ ਤਹਿਤ `ਦ ਜਰਨੀ ਆਫ਼ ਲਾਈਫ਼` ਦਾ ਮੰਚਣ

PPN1012201709ਅੰਮਿ੍ਤਸਰ, 10 ਦਸੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਅੰਮਿ੍ਰਤਸਰ ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ‘ਪੰਜ ਰੋਜ਼ਾ ਰੰਗ ਉਤਸਵ ਦੇ ਦੁਸਰੇ ਦਿਨ ਸੁਖਬਹਾਦੁਰ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਹਿੰਦੀ ਨਾਟਕ ‘ਰਿਸ਼ਤੇ’ (ਦ ਜਰਨੀ ਆਫ਼ ਲਾਈਫ਼) ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਪੇਸ਼ ਕੀਤਾ ਗਿਆ।ਇਹ ਨਾਟਕ ਰਿਸ਼ਤਿਆਂ ਨਾਲ ਸਬੰਧਤ ਅਤੇ ਮਾਂ ਪਿਓ ਦੇ ਦੁੱਖ ਦੀ ਕਹਾਣੀ ਤੇ ਅਧਾਰਿਤ ਹੈ।ਅੱਜਕਲ ਹਰ ਉਮਰ ਦੇ ਲੋਕ ਕਿਸ ਤਰ੍ਹਾਂ ਆਪਣੇ ਮਾਂ-ਬਾਪ ਨਾਲ ਵਰਤਾਰਾ ਕਰਦੇ ਹਨ ਤੇ ਬਾਅਦ ਵਿੱਚ ਉਹਨ੍ਹਾਂ ਨੂੰ ਕਿਸ ਤਰ੍ਹਾਂ ਬਿਰਧ ਘਰਾਂ ਵਿੱਚ ਭੇਜਿਆ ਜਾਂਦਾ ਹੈ।ਕੁੱਲ ਮਿਲਾ ਕੇ ਇਹ ਨਾਟਕ ਹਰ ਉਮਰ ਦੇ ਲੋਕਾਂ ਦੇ ਸਪਨੇ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਆਉਣ ਵਾਲੀਆਂ ਸਮੱਸਿਆਵਾਂ ਨੂੰ ਬਿਆਨ ਕਰਦਾ ਹੈ।ਜਦ ਬੱਚਿਆਂ ਦੇ ਸਪਨੇ ਪੂਰੇ ਹੋ ਜਾਂਦੇ ਹਨ ਤਾਂ ਉਹ ਆਪਣੇ ਮਾਂ-ਬਾਪ ਨੂੰ ਬੋਝ ਸਮਝਣ ਲਗ ਪੈਂਦੇ ਹਨ ਤੇ ਬਾਅਦ ਵਿੱਚ ਉਹਨਾਂ ਨੂੰ ਉਹ ਬਿਰਧ ਘਰਾਂ ਵਿੱਚ ਭੇਜ ਦਿੰਦੇ ਹਨ।ਇਹ ਨਾਟਕ ਲੋਕਾਂ ਦੇ ਲਈ ਇਕ ਸਵਾਲ ਹੈ ਕਿ ਕਿਉਂ ਅਸੀਂ ਸਭ ਕਿਉ ਆਪਣੇ ਮਾਂ-ਬਾਪ ਨਾਲ ਵਰਤਾਰਾ ਕਰਦੇ ਹਾਂ।ਅਸੀਂ ਇਸ ਨਾਟਕ ਰਾਹੀਂ ਲੋਕਾਂ ਦੀ ਸੋਚ ਨੂੰ ਬਦਲਣ ਲਈ ਹੀ ਇਹ ਕਦਮ ਚੁੱਕਿਆ ਹੈ।
ਨਾਟਕ ਵਿੱਚ ਬਲਵਿੰੰਦਰ ਸਿੰਘ, ਜੀਵਨ ਜਯੋਤੀ, ਅੰਮ੍ਰਿਤਪਾਲ ਸਿੰਘ, ਕੋਮਲਪ੍ਰੀਤ ਕੌਰ, ਸ਼ੁਭਮ ਸ਼ਰਮਾ, ਆਰਤੀ, ਸੁਨੀਲ, ਡੋਰਿਨ ਗੋੋਗੋਈ, ਜੀਵਨ ਕੁਮਾਰੀ, ਬਲਜੀਤ ਸਿੰਘ, ਸਾਹਿਲ ਕੁਮਾਰ, ਹੈਪੀ ਅਤੇ ਨਿਤਿਨ ਕੁਮਾਰ ਨੇ ਨਾਟਕ ਵਿੱਚ ਦਮਦਾਰ ਅਦਾਕਾਰੀ ਵਿਖਾਈ।ਇਸ ਮੌਕੇ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ, ਪਰਮਜੀਤ ਸਿੰਘ, ਰੇਨੂੰ ਸਿੰਘ, ਭੁਪਿੰਦਰ ਸੰਧੂ, ਮਲਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply