Friday, March 13, 2026

ਨੈਸ਼ਨਲ ਲੋਕ ਅਦਾਲਤ ਵਿਚ ਕੁੱਲ 5191 ਕੇਸਾਂ ਵਿਚੋਂ 2537 ਕੇਸਾਂ ਦਾ ਮੌਕੇ ’ਤੇ ਨਿਪਟਾਰਾ

PPN1012201711ਬਠਿੰਡਾ, 10 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)  ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਨਵੀ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵਲੋਂ ਇਸ ਨੈਸ਼ਨਲ ਲੋਕ ਅਦਾਲਤ ਵਿਚ 22 ਬੈਂਚਾਂ ਦਾ ਗਠਨ ਕੀਤਾ ਗਿਆ।ਜਿਨਾਂ ਵਿਚ ਸਬ-ਡਵੀਜ਼ਨ ਫੁੱਲ ਅਤੇ ਤਲਵੰਡੀ ਸਾਬੋ ਦੇ ਬੈਂਚ ਵੀ ਸ਼ਾਮਿਲ ਹਨ।ਇਸ ਨੈਸ਼ਨਲ ਲੋਕ ਅਦਾਲਤ ਵਿਚ ਫੌਜਦਾਰੀ ਕੰਮਪਾਊਂਡਏਬਲ ਕੇਸ, 138 ਨੈਗੋਸ਼ੇਬਲ ਇੰਸਟੋਮੈਂਟਸ ਕੇਸ, ਬੈਕ ਰਿਕਵਰੀ ਕੇਸ,ਐਕਸੀਡੈਂਟ ਕੇਸ, ਮੈਟਰੀਮੋਨੀਅਲ ਕੇਸ, ਲੇਬਰ ਡਿਸਪਊਟ ਕੇਸ, ਜ਼ਮੀਨ ਐਕੋਜੀਸ਼ਨ ਕੇਸ, ਬਿਜਲੀ ਅਤੇ ਪਾਣੀ ਦੇ ਬਿਲ (ਜਿਸ ਵਿਚ ਚੋਰੀ ਦੇ ਕੇਸ ਸ਼ਾਮਿਲ ਨਹੀਂ ਹੋਣਗੇ) ਸਰਵਿਸ ਮੈਟਰ (ਜੋ ਕੇ ਤਨਖਾਹ ਭੱਤੇ ਅਤੇ ਰਿਟਾਇਰਮੈਂਟ ਲਾਭ ਸ਼ਾਮਿਲ ਹਨ), ਨਾਲ ਸਬੰਧਿਤ ਕੇਸ਼ਾਂ ਦਾ ਨਿਪਟਾਰਾ ਕੀਤਾ ਗਿਆ। ਮਾਨਯੋਗ ਪਰਮਜੀਤ ਸਿੰਘ ਜਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਅਥਾਰਟੀ ਵੱਲੋਂ ਨੈਸ਼ਨਲ ਲੋਕ ਅਦਾਲਤ ਦਾ ਨਿਰੀਖਣ ਕੀਤਾ ਗਿਆ। ਉਨਾਂ ਵਲੋਂ ਵੱਖ ਵੱਖ ਅਦਾਲਤਾਂ ਵਿਚ ਜਾ ਕੇ ਚਲ ਰਹੇ ਕੇਸਾਂ ਦਾ ਨਿਪਟਾਰਾ ਕਰਾਇਆ। ਜਸਟਿਸ ਸ਼੍ਰੀਮਤੀ ਰੀਤੂ ਭਾਰੀ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਬਠਿੰਡਾ ਡਵੀਜ਼ਨ ਦੇ ਇੰਸਪੈਂਕਟਿੰਗ ਜੱਜ ਨੇ ਜਿਲਾ ਕਚਹਿਰੀ ਦਾ ਦੌਰਾ ਕੀਤਾ। ਜਸਟਿਸ ਸ਼੍ਰੀਮਤੀ ਰੀਤੂ ਭਾਰੀ ਨੇ ਸੈਂਟਰਲ ਜੇਲ, ਬਠਿੰਡਾ ਦਾ ਦੌਰਾ ਕੀਤਾ। ਜਿਸ ਵਿਚ ਉਨਾਂ ਵਲੋਂ ਸਾਰੇ ਬਲਾਕਾਂ ਜਿਵੇਂ ਹਸਪਤਾਲ, ਫੈਕਟਰੀ, ਜਨਾਨਾ ਵਾਰਡ ਅਤੇ ਖੇਡ ਕੇਂਦਰ ਦਾ ਦੌਰਾ ਕੀਤਾ ਅਤੇ ਕੈਂਦੀਆਂ ਦੀਆਂ ਸਮੱਸਆਵਾਂ ਵੀ ਸੁਣੀਆਂ। ਉਨਾਂ ਵਲੋਂ ਡਿਪਟੀ ਸੁਪਰਡੈਂਟ ਕੇਂਦਰੀ ਜੇਲ ਬਠਿੰਡਾ ਨੂੰ ਕੈਦੀਆਂ ਦੀ ਜੇਲ ਬਦਲੀ ਬਾਰੇ ਨਿਯਮਾਂ ਅਨੁਸਾਰ ਬਣਦੇ ਉਚੇਚੇ ਕਦਮ ਚੁੱਕਣ ਦੀ ਹਦਾਇਤ ਕੀਤੀ।ਇਸ ਤੋਂ ਬਆਦ ਮਾਨਯੋਗ ਜੱਜ ਸਾਹਿਬ ਜੋਗਾ ਨੰਦ ਪਿੰਡ ਵਿਖੇ ਗਏ ਜਿਹੜਾ ਕੇ ਉਨਾਂ ਨੇ ਮੋਡਲ ਪਿੰਡ ਬਣਾਉਣ ਲਈ ਚੁਣਿਆ ਸੀ ਅਤੇ ਜੱਜ ਸਾਹਿਬ ਨੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੇ ਬਾਰੇ ਦੱਸਿਆ ਅਤੇ ਉਨਾਂ ਨੇ ਆਮ ਜਨਤਾ ਨੂੰ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਇਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
ਇਸ ਤੋਂ ਬਾਅਦ ਮਾਨਯੋਗ ਜੱਜ ਸਾਹਿਬ ਨੇ ਜਿਲਾ ਕਚਹਿਰੀ ਦਾ ਦੌਰਾ ਕੀਤਾ। ਉਨ੍ਾਂ ਝਗੜਾ ਨਿਵਾਰਣ ਕੇਂਦਰ ਬਠਿੰਡਾ ਵਿਖੇ ਗਏ ਉਨਾਂ ਨੇ ਉਥੇ ਮੀਡੀਏੇਸ਼ਨ ਅਤੇ ਫੈਮਿਲੀ ਵੈਲਫੇਅਰ ਕਮੇਟੀ ਦੇ ਚੱਲ ਰਹੇ ਕੇਸਾਂ ਦੀ ਕਾਰਵਾਈ ਵੀ ਵੇਖੀ।ਇਸ ਤੋਂ ਬਆਦ ਮਾਨਯੋਗ ਜੱਜ ਸਾਹਿਬ ਨੇ ਪੈਰਾ ਲੀਗਲ ਵਲੰਟੀਅਰਜ਼ ਨੂੰ ਸੰਬੋਧਨ ਕੀਤਾ ਅਤੇ ਉਨਾਂ ਨੇ ਆਪਣੇ ਵਿਚਾਰ ਵਟਾਂਦਰੇ ਵੀ ਸਾਂਝੇ ਕੀਤੇ। ਇਸ ਮੌਕੇ ਤੇ ਦੀਪਵਾਰਾ ਲਾਕਰਾ, ਮਾਨਯੋਗ ਡਿਪਟੀ ਕਮਿਸ਼ਨਰ ਅਤੇ ਨਵੀਨ ਸਿੰਗਲਾ, ਸੀਨੀਅਰ ਸੁਪਰਡੈਂਟ ਪੁਲਿਸ ਵੀ ਹਾਜ਼ਰ ਰਹੇ। ਜ਼ਿਲਾ ਪ੍ਰਾਸ਼ਸ਼ਨ ਵੱਲੋਂ ਪਿੰਡ ਜੋਗਾਨੰਦ ਵਿਚ ਇਕ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਉਨਾਂ ਨੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ। ਇਕ ਮੈਡੀਕਲ ਕੈਂਪ ਦਾ ਆਯੋਜਨ ਵੀ ਕੀਤਾ ਗਿਆ।ਜਿਸ ਵਿਚ ਡਾਕਟਰਾਂ ਵਲੋਂ ਮੁਰੀਜ਼ਾਂ ਨੂੰ ਚੈਕਅਪ ਕਰਕੇ ਦਵਾਈਆਂ ਵੀ ਦਿੱਤੀਆਂ ਗਈਆ। ਦਿੱਲੀ ਹਾਰਟ ਇਸਟੀਚਿਉਟ ਤੋਂ ਆਏ ਇਕ ਲੇਡੀ ਡਾਕਟਰ ਨੇ ਔਰਤਾਂ ਸਬੰਧੀ ਬਿਮਾਰੀਆਂ ਦਾ ਚੈਕਅਪ ਕੀਤਾ।ਇਸ ਨੈਸ਼ਨਲ ਲੋਕ ਅਦਾਲਤ ਵਿਚ ਕੁੱਲ 5191 ਕੇਸ ਲਗਾਏ ਗਏ ਅਤੇ 2537 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ  134206614/- ਰੁਪਏ ਦਾ ਐਵਾਰਡ ਪਾਸ ਕੀਤੇ ਗਏ। ਡਾ. ਮਨਦੀਪ ਮਿੱਤਲ ਸੀ.ਜੇ.ਐਮ/ਸਕੱਤਰ ਨੇ ਦੱਸਿਆ ਕਿ ਹਰੇਕ ਦੋ ਮਹੀਨਿਆਂ ਪਿੱਛੋਂ ਨੈਸ਼ਨਲ ਲੋਕ ਅਤੇ ਹਰੇਕ ਮਹੀਨੇ ਵਿਚ ਮਹੀਨਾਵਾਰ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਂਦਾ ਜੇਕਰ ਕਿਸੇ ਧਿਰ ਨੇ ਆਪਣਾ ਕੇਸ ਲੋਕ ਅਦਾਲਤ ਵਿਚ ਲਗਾਉਣਾ ਹੋਵੇ ਤਾਂ ਉਹ ਸਬੰਧਤ ਅਦਾਲਤ ਨੂੰ ਦਰਖਾਸਤ ਦੇ ਸਕਦਾ ਹੈ ਲੋਕ ਅਦਾਲਤ ਦੇ ਫੈਸਲੇ ਨਾਲ ਦੋਵਾਂ ਧਿਰਾਂ ਦੀ ਜਿੱਤ ਹੁੰਦੀ ਹੈ ਅਤੇ ਇਸ ਫੈਸਲਾ ਨਾਲੇ ਸਮੇਂ ਅਤੇ ਪੈਸੇ ਦਾ ਬਚਾਅ ਹੁੰਦਾ ਹੈ ਅਤੇ ਲੋਕ ਅਦਾਲਤ ਦੇ ਫੈਸਲੇ ਖਿਲਾਫ ਕੋਈ ਵੀ ਅਪੀਲ ਨਹੀਂ ਹੁੰਦੀ ਹੈ।ਇਸ ਲੋਕ ਅਦਾਲਤ ਵਿਚ ਬਾਰ ਐਸੋਸ਼ੀਏਸ਼ਨ ਬਠਿੰਡਾ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply