ਅੰਮ੍ਰਿਤਸਰ, 10 ਦਸੰਬਰ (ਦੀਪ ਦਵਿੰਦਰ ਸਿੰਘ) – ਗੁਰੂ ਨਗਰੀ ਦੇ ਉਘੇ ਕਲਾਕਾਰ ਗਾਇਕ ਤੇ ਨਿਰਦੇਸ਼ਕ ਹਰਿੰਦਰ ਸੋਹਲ ਦੁਆਰਾ ਯੂ.ਐਨ ਐਂਟਰਟੇਨਮੈਂਟ ਦੇ ਬੈਨਰ ਹੇਠ ਬਣਾਈ ਗਈ ਕੇਵਲ 12 ਮਿੰਟਾਂ ਦੀ ਪੰਜਾਬੀ ਲਘੂ ਫ਼ਿਲਮ ‘ਕਿਆਰੀਆਂ’ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵੀਨਿਊ ਵਿਖੇ ਉਘੇ ਕਾਮੇਡੀਅਨ ਸੁਰਿੰਦਰ ਫਰਿਸ਼ਤਾ ਉਰਫ ਘੁੱਲੇ ਸ਼ਾਹ ਅਤੇ ਪ੍ਰਿੰਸੀਪਲ ਨਿਰਮਲ ਕੌਰ ਵਲੋਂ ਰਿਲੀਜ਼ ਕੀਤੀ।ਇਸ ਸਮੇਂ ਨਿਰਦੇਸ਼ਕ ਹਰਿੰਦਰ ਸੋਹਲ ਨੇ ਦੱਸਿਆ ਕਿ ਇਸ ਛੋਟੀ ਫ਼ਿਲਮ ’ਚ ਨੌਜਵਾਨ ਪੀੜੀ ਨੂੰ ਇਹ ਵੱਡਾ ਸੁਨੇਹਾ ਦਿੱਤਾ ਗਿਆ ਹੈ ਕਿ ਉਹ ਆਪਣੇ ਮਾਪਿਆਂ ਦੀ ਬੁਢਾਪੇ ਸਮੇਂ ਸਹੀ ਦੇਖਭਾਲ ਕਰਨ ਅਤੇ ਉਨਾਂ ਨੂੰ ਬਣਦਾ ਸਤਿਕਾਰ ਤੇ ਪਿਆਰ ਦਿਤਾ ਜਾਵੇ ਤਾਂ ਜੋ ਉਨਾਂ ਨੂੰ ਆਖਰੀ ਉਮਰੇ ਬਿਰਧ ਘਰਾਂ ’ਚ ਨਾ ਰੁਲਣਾ ਪਵੇ।ਇਸ ਫਿਲਮ ਦੇ ਨਿਰਮਾਤਾ ਹਨ ਜਗਦੀਪ ਹੀਰ ਤੇ ਬਲਰਾਜ ਕੌਰ ਅਤੇ ਫਿਲਮ ਦੇ ਸਹਾਇਕ ਨਿਰਦੇਸ਼ਕ ਹਨ ਮਨਪ੍ਰੀਤ ਸੋਹਲ।ਫਿਲਮ ਦਾ ਫਿਲਮਾਂਕਣ ਗੁਰਦੇਵ ਸਿੰਘ ਨੇ ਕੀਤਾ ਹੈ।ਫ਼ਿਲਮ ’ਚ ਵਿਜੇ ਸ਼ਰਮਾ, ਜਸਵੰਤ ਸਿੰਘ ਜੱਸ, ਗੁਰਤੇਜ ਮਾਨ, ਪ੍ਰੋ: ਕਾਜਲ ਤੇ ਮਾਸਟਰ ਅਨਮੋਲਦੀਪ ਸਿੰਘ ਵਲੋਂ ਅਹਿਮ ਭੂਮਿਕਾਵਾਂ ਨਿਭਾਈਆਂ ਗਈਆਂ ਹਨ।ਫ਼ਿਲਮ ਦੀ ਰਿਲੀਜ਼ ਮੌਕੇ ਪ੍ਰੋਵੀਡੈਂਟ ਫੰਡ ਸਹਾਇਕ ਕਮਿਸ਼ਨਰ ਵਿਪਨ ਧਵਨ, ਬਲਜਿੰਦਰ ਸਿੰਘ, ਜਸਵੰਤ ਸਿੰਘ ਜੱਸ, ਵਿਜੇ ਸ਼ਰਮਾ, ਗੁਰਤੇਜ ਮਾਨ, ਵਿਪਨ ਧਵਨ, ਕਾਜਲ, ਅਨਮੋਲਦੀਪ ਸਿੰਘ ਸਮੇਤ ਸਟਾਫ ਤੇ ਵਿਦਿਆਰਥੀ ਹਾਜਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media