ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ) – ਔਰਤਾਂ ਦਾ ਜੀਵਨ ਬੇਹਤਰ ਬਨਾਉਣ ਤੇ ਉਨਾਂ ਦੇ ਹੌਸਲੇ ਨੂੰ ਰੋਜਮਰਾ ਦੀ ਜ਼ਿੰਦਗੀ `ਚ ਇਸਤੇਮਾਲ ਕਰਨ ਦੀ ਇਕ ਛੋਟੀ ਜਿਹੀ ਕੋਸ਼ਿਸ਼ ਹੈ 15 ਦਸੰਬਰ ਨੂੰ ਰੀਲੀਜ਼ ਹੋ ਰਹੀ ਫਿਲਮ `ਹਾਰਡ ਕੌਰ`।ਪੰਜਾਬੀ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਅਜੀਤ ਆਰ ਰਾਜਪਾਲ ਨੇ ਦਿਖਾਇਆ ਹੈ ਕਿ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਦੀਆਂ ਸਿੱਖ ਕੁੜੀਆਂ ਨੇ ਪੀੜਾ ਤੋਂ ਗੁਜ਼ਰਦਿਆਂ ਇਕਜੁੱਟ ਹੋ ਕੇ ਕਿਵੇਂ ਹਰ ਮੁਸ਼ਕਿਲ ਦਾ ਡੱਟ ਕੇ ਮੁਕਾਬਲਾ ਕੀਤਾ।ਫਿਲਮ `ਚ ਦ੍ਰਿਸ਼ਟੀ ਗਰੇਵਾਲ, ਡੀਐਨਾ ਉਪਲ, ਨਿਰਮਲ ਰਿਸ਼ੀ, ਸਵਾਤੀ ਬਕਸ਼ੀ, ਚੈਤਨਯਾ ਕਨ੍ਹ੍ਹੀ, ਤਨਵਿਸਰ ਸਿੰਘ ਤੇ ਸ਼ਸ਼ੀ ਕਿਰਨ ਨੇ ਅਹਿਮ ਕਿਰਦਾਰਾਂ ਨਿਭਾਏ ਹਨ।ਡੈਲੀਵੁੱਡ ਸਟੂਡੀਓਜ਼ ਪ੍ਰਾਈਵੇਟ ਲਿਮਿਟਿਡ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਨੇ ਰਾਕੇਸ਼ ਚੌਧਰੀ, ਸੁਰੇਸ਼ ਚੌਧਰੀ ਤੇ ਵਸੀਮ ਪਾਸ਼ਾ ਸਾਹਿਬ ਸਿੱਦੀਕੀ ਅਤੇ ਫਿਲਮ ਨੂੰ ਵ੍ਹਾਈਟ ਹਿੱਲ ਸਟੂਡੀਓਜ਼ ਵਲੋਂ ਡਿਸਟਰੀਬਿਊਟਰ ਕੀਤਾ ਜਾ ਰਿਹਾ ਹੈ।
ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਨਿਰਦੇਸ਼ਕ ਅਜੀਤ ਆਰ ਰਾਜਪਾਲ ਨੇ ਦੱਸਿਆ, “ਹਾਰਡ ਕੌਰ ਪੰਜਾਬੀ ਫਿਲਮ ਨਾਰੀ ਸ਼ਕਤੀ ਨੂੰ ਬਿਹਤਰੀਨ ਢੰਗ ਨਾਲ ਪੇਸ਼ ਕਰੇਗੀ।ਉਨਾਂ ਕਿਹਾ ਕਿ “ਇਹ ਕਹਾਣੀ ਇਕ ਕੌਰ ਦੀ ਹੈ ਜੋ ਸਕੂਲ ਅਧਿਆਪਿਕਾ ਹੈ ਤੇ ਰੋਜ ਇਕ ਲੋਕਲ ਬੱਸ ਵਲੋਂ ਪਟਿਆਲਾ ਤੋਂ ਦੌਣਕਲਾਂ ਤੋਂ ਰਾਜਪੁਰਾ ਬਾਈਪਾਸ ਤੱਕ ਸਫਰ ਕਰਦੀ ਹੈ ਤੇ ਇਸ ਦੌਰਾਨ ਉਸਦੀ ਮੁਲਾਕਾਤ ਇਕ ਬਹੁਤ ਹੀ ਅਮੀਰ ਮੁੰਡੇ ਨਾਲ ਹੁੰਦੀ ਹੈ ਜੋ ਹਰਿਆਣਾ ਤੋਂ ਹੈ।ਇਸ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰਾਂ ਉਸ ਦੀ ਜ਼ਿੰਦਗੀ ਇਕ ਅਹਿਮ ਮੋੜ ਲੈਂਦੀ ਜਦ ਚੱਲਦੀ ਬੱਸ `ਚ ਹੁੰਦੇ ਇਕ ਖੂਨ ਵਿੱਚ ਫਸਣ ਵਾਲੀ ਮਾਸੂਮ ਕੁੜੀ ਨੂੰ ਬਾਕੀ ਦੀਆਂ ਚਾਰ ਕੌਰਾਂ ਕਿਵੇਂ ਇਕਜੁੱਟ ਹੋ ਕੇ ਇਨਸਾਫ ਦਿਵਾਉਂਦੀਆਂ ਨੇ।” ਇਸ ਫਿਲਮ `ਚ ਨਛੱਤਰ ਗਿੱਲ, ਪ੍ਰਭ ਗਿੱਲ, ਨੂਰਾਂ ਸਿਸਟਰਜ਼ ਤੇ ਅਮਨ ਤ੍ਰਿਖਾ ਵਲੋਂ ਗਾਏ ਚਾਰ ਗਾਣੇ ਹਨ ਜੋ ਅਨਿਲ ਜਿੰਜਰ, ਰਾਜਵੀਰ ਸਿੰਘ ਪ੍ਰਜਾਪਤੀ, ਸੋਨੂ ਲਲਕਾ, ਕੁੰਵਰ ਵੜੈਚ, ਏ.ਐਮ ਤੁਰਾਜ ਤੇ ਰਵੀ ਬੇਸਨੇਟ ਨੇ ਲਿਖੇ ਹਨ ਅਤੇ ਇਹਨਾਂ ਨੂੰ ਮਿਊਜ਼ਿਕ ਦਿੱਤਾ ਹੈ ਪ੍ਰਤੀਕ, ਅੰਬਿਕਾ, ਸ਼ਿਵ ਰਾਮਗੜੀਆ, ਐਨਕੀ ਤੇ ਬਬਲੀ ਹੱਕ ਨੇ।
ਨਿਰਮਾਤਾ ਰਾਕੇਸ਼ ਚੌਧਰੀ, ਸੁਰੇਸ਼ ਚੌਧਰੀ ਨੇ ਇਸ ਸਮੇਂ ਦੱਸਿਆ ਕਿ “ਡੈਲੀਵੁਡ ਸਟੂਡੀਓਜ਼ ਪ੍ਰਾਈਵੇਟ ਲਿਮਿਟਿਡ ਦੇ ਬੈਨਰ ਹੇਠ ਬਣੀ ਇਕ ਸ਼ਾਨਦਾਰ ਫਿਲਮ, “ਹਾਰਡ ਕੌਰ” ਵਰਗੀ ਫਿਲਮ ਬਣਾਉਣਾ ਇਕ ਮਾਣ ਦੀ ਗੱਲ ਹੈ।ਲੀਡ ਐਕਟਰ ਚੈਤੰਯਾ ਕਨਹਯੀ ਨੇ ਦੱਸਿਆ, “ਉਹ ਇਸ ਤਰਾਂ ਦੀ ਕਹਾਣੀ ਵਾਲੀ ਫਿਲਮ ਕਰ ਕੇ ਬਹੁਤ ਹੀ ਖੁਸ਼ ਹਨ ਤੇ ਉਮੀਦ ਹੈ ਕੇ ਦਰਸ਼ਕਾਂ ਨੂੰ ਇਹ ਫਿਲਮ ਜ਼ਰੂਰ ਪਸੰਦ ਆਏਗੀ”।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media