Tuesday, March 17, 2026

‘ਮੰਟੋ ਯਾਦਗਾਰੀ ਲਾਇਬੇ੍ਰਰੀ’ ਪਪੜੌਦੀ ਵਿਖੇ ਹੋਇਆ ਪਲੇਠਾ ਸਾਹਿਤਕ ਸਮਾਗਮ

PPN1112201703ਸ਼ਮਰਾਲਾ, 11 ਦਸੰਬਰ (ਪੰਜਾਬ ਪੋਸਟ- ਕੰਗ) – ਲੇਖਕ ਮੰਚ (ਰਜਿ.) ਸਮਰਾਲਾ ਨੇ ਮਹਾਨ ਅਫਸਾਨਾ ਨਿਗਾਰ ਸਆਦਤ ਹਸਨ ਮੰਟੋ ਤੇ ਗੁਲਜ਼ਾਰ ਮੁਹੰਮਦ ਗੋਰੀਆ ਦੀ ਜਨਮ ਭੂਮੀ ਪਿੰਡ ਪਪੜੌਦੀ ਵਿਖੇ ‘ਮੰਟੋ ਯਾਦਗਾਰੀ ਲਾਇਬ੍ਰੇਰੀ’ ਵਿੱਚ ਪਲੇਠਾ ਸਾਹਿਤਕ ਸਮਾਗਮ ਕਰਵਾਇਆ। ਜਿਸ ਵਿੱਚ ਕੈਨੇਡਾ ਦੀ ਧਰਤੀ ਤੋਂ ਆਏ ਸ਼ਾਇਰ ਕ੍ਰਿਸ਼ਨ ਭਨੋਟ ਨੂੰ ਸਾਹਿਤਕਾਰਾਂ ਦੇ ਰੂ-ਬ-ਰੂ  ਕੀਤਾ ਗਿਆ। ਇਸ ਸਮਾਗਮ ਵਿੱਚ ਪ੍ਰਸਿੱਧ ਸ਼ਾਇਰ ਤੇ ਚਿੱਤਰਕਾਰ ਸਵਰਨਜੀਤ ਸਵੀ ਨੇ ਬਤੌਰ ਮੁੱਖ ਮਹਿਮਾਨ ਅਤੇ ਪ੍ਰਧਾਨਗੀ ਮੰਡਲ ਵਿੱਚ ਸ਼ਾਇਰ ਹਰਬੰਸ ਮਾਛੀਵਾੜਾ, ਡਾ. ਜਸਵੀਰ ਕੌਰ ਬੈਂਸ ਤੇ ਸਰਪੰਚ ਹਰਜਿੰਦਰ ਸਿੰਘ ਨੇ ਸ਼ਿਰਕਤ ਕੀਤੀ ।
ਲੇਖਕ ਮੰਚ ਦੇ ਜਨਰਲ ਸਕੱਤਰ ਨਾਟਕਕਾਰ ਰਾਜਵਿੰਦਰ ਸਮਰਾਲਾ ਤੇ ਪ੍ਰਧਾਨ ਦਲਜੀਤ ਸ਼ਾਹੀ ਵੱਲੋਂ ਆਏ ਹੋਏ ਪਤਵੰਤਿਆਂ ਨੂੰ ਜੀ ਆਇਆ ਕਹਿਣ ਉਪਰੰਤ ਸ਼ਾਇਰ ਨਿਰੰਜਨ ਸੂਖਮ ਦੀ ਖੂਬਸੂਰਤ ਗਜ਼ਲ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਸਮਾਗਮ ਵਿੱਚ ਡਾ. ਪਰਮਿੰਦਰ ਸਿੰਘ ਬੈਨੀਪਾਲ ਦੀ ਨਵੀਂ ਲਿਖੀ ਪੁਸਤਕ ‘ਗੁਰੂ ਨਾਨਕ ਬਾਣੀ ਦਾ ਰਸਾਤਮਕ ਅਧਿਐਨ’ ਅਤੇ ਅਰਸ਼ਦੀਪ ਸਿੰਘ ਬੈਂਸ ਦੀ ਕਿਤਾਬ ‘ਸਾਂਝੇ ਪੰਜਾਬ’ ਦੇ ‘ਲੋਕ ਨਾਚ’ ਨੂੰ ਲੋਕ ਅਰਪਣ ਕੀਤਾ ਗਿਆ। ਡਾ. ਬੈਨੀਪਾਲ ਦੀ ਕਿਤਾਬ ਬਾਰੇ ਸਵਰਨਜੀਤ ਸਵੀ, ਕਿ੍ਰਸ਼ਨ ਭਨੋਟ, ਡਾ. ਜਸਵੀਰ ਕੌਰ ਬੈਂਸ ਨੇ ਗੁਰੂ ਨਾਨਕ ਬਾਣੀ ਦੇ ਰੂਪਕ ਪੱਖੋਂ ਅਧਿਐਨ ਦੇ ਅੰਤਰਗਤ ਰਸ ਵਿਧਾਨ, ਅਲੰਕਕਾਰ ਵਿਧਾਨ, ਬਿੰਬ ਵਿਧਾਨ, ਪ੍ਰਤੀਕ ਤੇ ਛੰਦ ਵਿਧਾਨ, ਕਾਵਿ ਰੂਪ, ਰਾਗ ਸੰਗੀਤ ਅਤੇ ਕਾਵਿ ਭਾਸ਼ਾ ਆਦਿ ਦੀ ਭਰਪੂਰ ਚਰਚਾ ਕੀਤੀ।
ਅਰਸ਼ਦੀਪ ਬੈਂਸ ਦੀ ਕਿਤਾਬ ਬਾਰੇ ਗੱਲ ਕਰਦਿਆਂ ਸਵੀ, ਭਨੋਟ ਅਤੇ ਡਾ. ਬੈਂਸ ਨੇ ਕਿਹਾ ਇਸ ਪੁਸਤਕ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੋ ਲੋਕ ਪੰਜਾਬ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਨੂੰ ਸਿਰਫ ਗਿੱਧੇ ਭੰਗੜੇ ਦੇ ਨਾਂ ਨਾਲ ਹੀ ਜਾਣਦੇ ਹਨ, ਉਹ ਸਾਂਝੇ ਪੰਜਾਬ ਦੇ ਹੋਰਨਾਂ ਲੋਕ ਨਾਚਾਂ ਤੋਂ ਬਹੁਤ ਘੱਟ ਜਾਣੂ ਹਨ ਤੇ ਲੇਖਕ ਨੇ ਆਪਣੀ ਇਸ ਪੁਸਤਕ ਵਿੱਚ ਉਨ੍ਹਾਂ ਨਾਚਾਂ ਦੀ ਗਹਿਰੀ ਖੋਜ ਕਰਕੇ ਪੁਰਾਤਨ ਅਮੀਰ ਵਿਰਸੇ ਨੂੰ ਮੁੜ ਜੀਵਿਤ ਕੀਤਾ ਹੈ। ਇਸ ਸਮਾਗਮ ਵਿੱਚ ਲੇਖਕਾਂ ਦੇ ਰੂ-ਬ-ਰੂ ਹੁੁੰਦਿਆਂ ਕ੍ਰਿਸ਼ਨ ਭਨੋਟ ਨੇ ਆਪਣੇ ਹੁਣ ਤੱਕ ਦੇ ਸਾਹਿਤਕ ਸਫ਼ਰ ਬਾਰੇ ਖੁੱਲ ਕੇ ਗੱਲਬਾਤ ਕਰਦਿਆਂ ਆਪਣੀਆਂ ਚੋਂਣਵੀਆਂ ਗਜ਼ਲਾਂ ਸੁਣਾ ਕੇ ਵਾਹ-ਵਾਹ ਖੱਟੀ।ਪ੍ਰੋਗਰਾਮ ਦੇ ਮੁੱਖ ਮਹਿਮਾਨ ਸਵਰਨਜੀਤ ਸਵੀ ਨੇ ਸਮਾਗਮ ਦੀ ਪ੍ਰਸੰਸਾ ਕਰਦਿਆਂ ਆਪਣੀਆਂ ਨਜ਼ਮਾਂ ਦੇ ਨਾਲ ਸਮਾਗਮ ਵਿੱਚ ਸਾਹਿਤਕ ਰੰਗ ਹੋਰ ਵੀ ਗੂੜਾ ਕਰ ਦਿੱਤਾ। ਕਵੀ ਦਰਬਾਰ ਵਿੱਚ ਐਸ. ਨਸੀਮ, ਹਰਬੰਸ ਮਾਛੀਵਾੜਾ, ਬਲਵੰਤ ਮਾਂਗਟ, ਟੀ ਲੋਚਨ, ਜਸਵੀਰ ਘੁਲਾਲ, ਬਲਵਿੰਦਰ ਚਿਰਾਗ, ਸੁਰਜੀਤ ਵਿਸ਼ਾਦ, ਰਾਜਵਿੰਦਰ ਸਮਰਾਲਾ, ਹਰਬੰਸ ਮਾਲਵਾ, ਬਲਜਿੰਦਰ ਮਾਛੀਵਾੜਾ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਇਸ ਪ੍ਰੋਗਰਾਮ ਵਿੱਚ ਕੁਲਵੰਤ ਸਿੰਘ ਤਰਕ, ਕਰਮਜੀਤ ਬਾਸੀ, ਗੁਰਦੀਪ ਦੀਪਾ, ਕਪੂਰ ਸਿੰਘ, ਗੁਰਪ੍ਰੀਤ ਟੱਪਰੀਆਂ, ਅਬਦੁਲ ਖਾਨ ਤੇ ਪਿੰਡ ਪਪੜੌਦੀ ਦੀਆਂ ਪਤਵੰਤੀਆਂ ਸਖ਼ਸੀਅਤਾਂ ਸ਼ਾਮਲ ਹੋਈਆ। ਸਮਾਗਮ ਦੇ ਅਖੀਰ ਵਿੱਚ ਲੇਖਕ ਮੰਚ ਵੱਲੋਂ ਮਹਿਮਾਨ ਸਖਸ਼ੀਅਤਾਂ ਨੂੰ ਸਨਮਾਨ ਚਿੰਨ ਭੇਟ ਕੀਤੇ ਗਏ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply