ਸ਼ਮਰਾਲਾ, 11 ਦਸੰਬਰ (ਪੰਜਾਬ ਪੋਸਟ- ਕੰਗ) – ਪੈਨਸ਼ਨਰ ਐਸੋਸੀਏਸ਼ਨ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਪੇ੍ਰਮ ਸਿੰਘ ਐਸ.ਡੀ.ਓ ਰਿਟਾਇਰਡ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਾਵਰਕਾਮ ਵੱਲੋਂ ਨਵੰਬਰ 2017 ਦੀ ਪੈਨਸ਼ਨ ਲੇਟ ਪਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।ਇਸ ਵਿੱਚ ਸਰਬ-ਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਸਟੇਟ ਬਾਡੀ ਪਾਵਰਕਾਮ ਪਟਿਆਲਾ ਤੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਪੈਨਸ਼ਨਰਾਂ ਦੀ ਪੈਨਸ਼ਨ ਸਮੇਂ ਸਿਰ ਪਾਈ ਜਾਵੇ ਅਤੇ ਜੋ ਅੱਜ ਸਟੇਟ ਬਾਡੀ ਪਾਵਰਕਾਮ ਪਟਿਆਲਾ ਦੀ ਮੀਟਿੰਗ ਹੋ ਰਹੀ ਹੈ, ਉਸ ਵਿੱਚ ਜੋ ਵੀ ਫੈਸਲਾ ਹੋਵੇਗਾ ਉਸਨੂੰ ਸਮਰਾਲਾ ਮੰਡਲ ਦੇ ਸਾਰੇ ਪੈਨਸ਼ਨਰ ਮੰਨਣ ਵਾਸਤੇ ਤਿਆਰ ਹਨ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਚਨ ਸਿੰਘ ਸਰਪ੍ਰਸਤ, ਗੁਰਸ਼ਰਨ ਸਿੰਘ ਸਕੱਤਰ, ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਜਗਤਾਰ ਸਿੰਘ ਪ੍ਰੈਸ ਸਕੱਤਰ, ਪ੍ਰੇਮ ਕੁਮਾਰ ਸਰਕਲ ਆਗੂ, ਅਮਰੀਕ ਸਿੰਘ ਓਮ ਪ੍ਰਕਾਸ਼, ਰਾਮ ਸਰੂਪ ਸਭਰਵਾਲ, ਭੁਪਿੰਦਰ ਪਾਲ ਸਿੰਘ ਚਹਿਲਾਂ, ਕੁਲਵੰਤ ਸਿੰਘ ਜੱਗੀ, ਮਨਮੋਹਣ ਸਿੰਘ ਜੱਗੀ, ਬਿਕਰਮਜੀਤ ਸਮਰਾਲਾ ਆਦਿ ਹਾਜਰ ਹੋਏ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media