Thursday, September 10, 2026

ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ (ਰਜਿ:) ਵਲੋਂ ਆਯੁਰਵੈਦਿਕ ਕੈਂਪ ਆਯੋਜਿਤ

PPN250709
ਬਠਿੰਡਾ, 25  ਜੁਲਾਈ (ਜਸਵਿੰਦਰ ਸਿੰਘ ਜੱਸੀ)- ਪਿੰਡ ਬੱਲੂਆਣਾ ਦੀ ਵੱਡੀ ਧਰਮਸ਼ਾਲਾ ਵਿਚ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ (ਰਜਿ:) ਨੇ ‘ਸਿਨਸ ਆਫ਼ ਲਾਈਫ਼ ਪ੍ਰਾਈਵੇਟ ਲਿਮਟਿਡ’ ਕੰਪਨੀ ਦਾ ਆਯੁਰਵੈਦਿਕ ਦਵਾਈਆਂ ਰਾਹੀਂ  ਇਲਾਜ ਦਾ ਮੁਫ਼ਤ ਚੈਂਕਅੱਪ ਲਗਾਇਆ ਗਿਆ। ਜਿਸ ਵਿਚ ਪਿੰਡ ਦੇ ਮਰੀਜ਼ਾਂ ਦਾ ਮੁਫ਼ਤ ਚੈਂਕਅੱਪ ਕੀਤਾ ਗਿਆ ਤੇ ਉਨ੍ਹਾਂ ਨੂੰ ਆਯੁਰਵੈਦਿਕ ਢੰਗ ਨਾਲ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਗਈ। ਇਸ ਮੌਕੇ ਕਲੱਬ ਪ੍ਰਧਾਨ ਸੁਰਿੰਦਰਪਾਲ ਸਿੰਘ ਰਾਹੀਂ ਨੇ ਕਿਹਾ ਕਿ ਇਹ ਆਯੁਰਵੈਦਿਕ ਦਵਾਈਆਂ ਦੂਸਰੇ ਤਰੀਕਿਆਂ ਨਾਲੋਂ ਜਿਆਦਾ ਵਧੀਆਂ ਹੁੰਦੀਆਂ ਹਨ ਅਤੇ ਲੋਕਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਬਾਰੇ ਕਿਹਾ। ਇਸ ਕੈਂਪ ਵਿਚ ੧੦੦ ਮਰੀਜ਼ਾਂ ਨੇ ਆਪਣਾ ਮੁਫ਼ਤ ਚੈਂਕਅੱਪ ਕਰਵਾਇਆ। ਕੇਂਪ ਦੌਰਾਨ ਸਸਤੀਆਂ ਦਰਾਂ ਤੇ ਦਵਾਈਆਂ ਵੰਡੀਆਂ ਗਈਆਂ। ਮੈਡਮ ਡਾ: ਸ਼ਰਮਾ ਨੇ ਦੱਸਿਆ ਕਿ ਕੈਂਪ ਦੌਰਾਨ ਜਿਆਦਾ ਮਰੀਜ਼ ਯੂਰਿਕ ਐਸਿਡ, ਗਿੱਟੇ, ਗੋਡੇ ਦੇ ਦਰਦ ਤੇ ਰੀੜ ਦੀ ਹੱਡੀ ਦੇ ਦਰਦ ਵਾਲੇ ਜਿਆਦਾ ਮਰੀਜ਼ ਆਏ। ਕਲੱਬ ਚੇਅਰਮੈਨ ਲਾਲ ਚੰਦ ਸ਼ਰਮਾ ਨੇ ਸਾਰੀ ਡਾਕਟਰੀ ਟੀਮ ਦਾ ਸਮੂਹ ਕਲੱਬ ਵਲੋਂ ਧੰਨਵਾਦ ਕੀਤਾ। ਇਸ ਕੈਂਪ ਦੀ ਸੇਵਾ ਦੌਰਾਨ ਗੁਰਤੇਜ ਪ੍ਰਧਾਨ, ਗੋਰਾ ਖੋਖਰ, ਪ੍ਰਿੰਸ ਜੀਤ ਅਜ਼ਾਦ, ਬਲਜਿੰਦਰ ਡੈਪੀ ਆਦਿ ਹਾਜ਼ਰ ਸਨ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply