ਬਠਿੰਡਾ, 11 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਗੁਪਤਾ ਹਸਪਤਾਲ ਵਲੋਂ ਵੱਖ-ਵੱਖ ਥਾਵਾਂ `ਤੇ ਲਗਾਏ ਗਏ ਕੈਂਪ ਦੌਰਾਨ 600 ਤੋਂ ਜਿਆਦਾ ਮਰੀਜਾਂ ਦੀ ਜਾਂਚ ਦੌਰਾਨ ਅੱਖਾਂ ਦੇ ਮਾਹਿਰ ਅਤੇ ਫੈਕੋ ਅਤੇ ਲੇਸਿਕ ਸਰਜਨ ਡਾ. ਪਾਰੂਲ ਗੁਪਤਾ ਨੇ ਆਪਣੀ ਟੀਮ ਸਮੇਤ 600 ਤੋਂ ਜਿਆਦਾ ਮਰੀਜਾਂ ਦੀ ਜਾਂਚ ਕੀਤੀ। ਇਸ ਦੌਰਾਨ ਡਾ. ਗੁਪਤਾ ਨੇ ਅੱਖਾਂ ਸੰਬੰਧੀ ਸੰਭਾਲ ਲਈ ਵੀ ਜਾਗਰੂਕ ਕੀਤਾ।ਇਸ ਦੌਰਾਨ 38 ਲੋੜਵੰਦ ਮਰੀਜਾਂ ਦੇ ਮੁਫਤ ਮੋਤੀਆਬਿੰਦ ਆਪਰੇਸ਼ਨ ਵੀ ਕੀਤੇ ਗਏ।ਲੋਕਾਂ ਨੂੰ ਮੋਬਾਇਲ, ਇਲੈਕਟ੍ਰਾਨਿਕ ਵਸਤਾਂ ਤੋਂ ਸੰਭਾਵਿਤ ਦੂਰੀ ਬਣਾਏ ਰੱਖਣ ਲਈ ਸਲਾਹ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਗੰਦੇ ਹੱਥਾਂ ਨਾਲ ਅੱਖਾਂ ਨਾ ਰਗੜੋ ਅਤੇ ਜਰੂਰਤ ਹੋਵੇ ਤਾਂ ਅੱਖਾਂ ਵਿੱਚ ਪਾਣੀ ਪਾ ਕੇ ਉਸ ਨੂੰ ਦਿਨ ਵਿੱਚ ਦੋ ਵਾਰ ਸਾਫ਼ ਕਰੋ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media