
ਬਠਿੰਡਾ, 25 ਜੁਲਾਈ (ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇਣ ਦੇ ਨਾਲ-ਨਾਲ ਸਮੁੱਚੇ ਇਲਾਕੇ ਦੇ ਵੱਖ-ਵੱਖ ਵਿਦਿਅਕ ਅਤੇ ਉਦਯੋਗਿਕ ਅਦਾਰਿਆਂ ਦੇ ਕਰਮਚਾਰੀਆਂ ਦੀਆਂ ਸਕਿੱਲਜ਼ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਭਾਰਤ ਸਰਕਾਰ ਦੀ ਰਾਸ਼ਟਰੀ ਸਕਿੱਲ ਡਿਵੈਲਪਮੇਂਟ ਏਜੰਸੀ ਅਨੁਸਾਰ ਦੇਸ਼ ਭਰ ਵਿੱਚ ਸਕਿੱਲ ਡਿਵੈਲਪਮੇਂਟ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਖ-ਵੱਖ ਉਦਯੋਗਾਂ ਨਾਲ ਹੱਥ ਮਿਲਾ ਰਿਹਾ ਹੈ ਤਾਂ ਜੋ ਉਹਨਾਂ ਲਈ ਹੁਨਰਮੰਦ ਕਾਮਿਆਂ ਦੀਆਂ ਲੋੜਾਂ ਨੂੰ ਜਾਣ ਕੇ ਉਹਨਾਂ ਦੀ ਪੂਰਤੀ ਲਈ ਉਪਰਾਲੇ ਕੀਤੇ ਜਾ ਸਕਣ। ਇਸੇ ਮੰਤਵ ਨਾਲ ਸੰਸਥਾ ਵਿਖੇ ਪੱਕੇ ਤੌਰ ‘ਤੇ ਸਕਿੱਲ ਡਿਵੈਲਪਮੇਂਟ ਸੈਂਟਰ ਸਥਾਪਿਤ ਕਰ ਦਿੱਤਾ ਗਿਆ ਹੈ। ਮੰਨੇ ਪ੍ਰਮੰਨੇ ਅਦਾਰਿਆਂ ਵੱਲੋਂ ਸੰਸਥਾ ਦੇ ਇਸ ਉਪਰਾਲੇ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਜਿਸ ਦੀ ਤਾਜ਼ਾ ਮਿਸਾਲ ਮੈਕਸ ਹੈਲਥ ਕੇਅਰ ਵਰਗੀ ਉਚ ਕੋਟੀ ਦੀ ਸਿਹਤ ਸੰਭਾਲ ਸੰਸਥਾ ਵੱਲੋ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਤੱਕ ਪਹੁੰਚ ਕੀਤੀ ਗਈ ਹੈ ਤਾਂ ਜੋ ਉਹ ਇਸ ਸਕਿੱਲ ਡਿਵੈਲਪਮੇਂਟ ਸੈਂਟਰ ਦਾ ਲਾਭ ਉਠਾ ਸਕਣ। ਜਿਸ ਸਦਕਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਮੈਕਸ ਹੈਲਥ ਕੇਅਰ, ਬਠਿੰਡਾ ਵਿਖੇ ‘ਸੰਚਾਰ ਅਤੇ ਵਿਵਹਾਰਿਕ ਕੁਸ਼ਲਤਾ’ ਦੀ ਟਰੇਨਿੰਗ ਦੇਣ ਲਈ ੫ ਰੋਜ਼ਾ ਟਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ।
ਇਸ ਟਰੇਨਿੰਗ ਵਰਕਸ਼ਾਪ ਦੌਰਾਨ ਸੰਸਥਾ ਦੇ ਮਾਹਿਰ ਟਰੇਨਰਾਂ ਦੁਆਰਾ ਮੈਕਸ ਹੈਲਥ ਕੇਅਰ ਦੇ ਸਟਾਫ਼ ਵਿਸ਼ੇਸ਼ ਤੌਰ ‘ਤੇ ਨਰਸਾਂ ਨੂੰ ਬੋਲ ਚਾਲ ਦੀ ਭਾਸ਼ਾ ਦੀ ਮਹੱਤਤਾ, ਬੋਲ ਚਾਲ ਦੀ ਨੈਤਿਕਤਾ, ਮਰੀਜ਼ ਅਤੇ ਨਰਸ ਪਰਸਪਰ ਪ੍ਰਭਾਵਸ਼ਾਲੀ ਬੋਲ ਚਾਲ ਦੀ ਭਾਸ਼ਾ, ਗੰਭੀਰ ਮਰੀਜ਼ਾਂ ਨਾਲ ਵਰਤਾਵ, ਟੈਲੀਫੋਨ ਨੈਤਿਕਤਾ, ਗ੍ਰਾਹਕ ਸੰਬੰਧ ਮੈਨੇਜਮੇਂਟ, ਟੀਮ ਪ੍ਰਬੰਧਨ ਅਤੇ ਟੀਮ ਗਤੀਵਿਧੀਆਂ ਤੋਂ ਇਲਾਵਾ ਸੋਸ਼ਲ ਮੀਡੀਆ ਕੰਮਿਊਨੀਕੇਸ਼ਨ, ਇੰਟਰਨੈੱਟ ਮਾਰਕੀਟਿੰਗ, ਮੈਕਸ ਵਰਕਸ਼ਾਪ ਹੈਲਥ ਕੇਅਰ ਦੀਆਂ ਸਹੂਲਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਆਦਿ ਬਾਰੇ ਵਿਸਥਾਰ ਪੂਰਵਕ ਟਰੇਨਿੰਗ ਦਿੱਤੀ ਜਾ ਰਹੀ ਹੈ। ਇਸ ਵਰਕਸ਼ਾਪ ਦੌਰਾਨ ਜਿੱਥੇ ਉਪਰੋਕਤ ਟਰੇਨਿੰਗ ਦਿੱਤੀ ਜਾ ਰਹੀ ਹੈ ਉਥੇ ਹੀ ਮੈਕਸ ਹੈਲਥ ਕੇਅਰ ਲਈ ਮਨੁੱਖੀ ਵਸੀਲਿਆਂ ਦੀਆਂ ਲੋੜਾਂ ਅਤੇ ਉਹਨਾਂ ਦੀਆਂ ਜ਼ਰੂਰੀ ਕੁਸ਼ਲਤਾਵਾਂ ਅਤੇ ਯੋਗਤਾਵਾਂ ਬਾਰੇ ਸਰਵੇ ਵੀ ਕੀਤਾ ਜਾ ਰਿਹਾ ਹੈ।ਮੈਕਸ ਹੈਲਥ ਕੇਅਰ, ਬਠਿੰਡਾ ਦੇ ਮਨੁੱਖੀ ਵਸੀਲਿਆਂ ਦੇ ਪ੍ਰਬੰਧਕ ਮਿਸਟਰ ਸੰਜੇ ਸ਼ਕਸ਼ੈਨਾ ਨੇ ਇਸ ਵਰਕਸ਼ਾਪ ਲਈ ਆਪਣਾ ਉਤਸ਼ਾਹ ਪ੍ਰਗਟ ਕਰਦਿਆਂ ਕਿਹਾ ਕਿ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਾ ਇਹ ਸਲਾਘਾਯੋਗ ਉਪਰਾਲਾ ਹੈ ਜਿਸ ਦਾ ਸਾਡੇ ਸਟਾਫ਼ ਵਿਸ਼ੇਸ਼ ਤੌਰ ਤੇ ਨਰਸਾਂ ਨੂੰ ਭਰਪੂਰ ਫਾਇਦਾ ਹੋਵੇਗਾ। ਉਹਨਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਇਹ ਟਰੇਨਿੰਗ ਵਰਕਸ਼ਾਪ ਬਿਲਕੁਲ ਮੁਫ਼ਤ ਲਗਾਈ ਜਾ ਰਹੀ ਜਿਸ ਲਈ ਉਹ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਮੈਨੇਜਮੇਂਟ ਦੇ ਧੰਨਵਾਦੀ ਹਨ।
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਗੁਰਮੀਤ ਸਿੰਘ ਧਾਲੀਵਾਲ ਨੇ ਸੰਸਥਾ ਦੇ ਸਕਿੱਲ ਡਿਵੈਲਪਮੇਂਟ ਸੈਂਟਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੈਂਟਰ ਦੇ ਮਾਹਿਰ ਟਰੇਨਰ ਨਾ ਕੇਵਲ ਸੰਸਥਾ ਦੇ ਵਿਦਿਆਰਥੀਆਂ ਨੂੰ ਸਾਫ਼ਟ ਸਕਿਲੱਜ਼ ਪ੍ਰਦਾਨ ਕਰ ਰਹੇ ਹਨ ਸਗੋਂ ਸਮੁੱਚੇ ਇਲਾਕੇ ਦੇ ਵਿਦਿਅਕ ਤੇ ਉਦਯੋਗਿਕ ਅਦਾਰਿਆਂ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਾਫ਼ਟ ਸਕਿਲੱਜ਼ ਪ੍ਰਦਾਨ ਕਰਨ ਲਈ ਸਾਰਥਿਕ ਉਪਰਾਲੇ ਕਰ ਰਹੇ ਹਨ। ਉਹਨਾਂ ਨੇ ਦੱਸਿਆ ਕਿ ਮੈਕਸ ਹੈਲਥ ਕੇਅਰ ਦੁਨੀਆਂ ਦੀਆਂ ਚੋਟੀ ਦੀਆਂ ਸਿਹਤ ਸੰਭਾਲ ਸੰਸਥਾਵਾਂ ਵਿਚੋਂ ਇੱਕ ਹੈ ਜਿਸ ਨਾਲ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਹੱਥ ਮਿਲਾ ਕੇ ਸਾਂਝੇਦਾਰੀ ਕਾਇਮ ਕੀਤੀ ਹੈ ਜੋ ਕਿ ਸੰਸਥਾ ਲਈ ਮਾਣ ਵਾਲੀ ਗੱਲ ਹੈ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media