Wednesday, September 9, 2026

28 ਜੁਲਾਈ ਤੋਂਂ 8 ਅਗਸਤ  ਤੱਕ ਡਾਇਰੀਆ ਕੰਟਰੋਲ ਪੰਦਰਵਾੜਾ ਮਨਾਉਣ ਸਬੰਧੀ ਮੀਟਿੰਗ ਆਯੋਜਿਤ

PPN250713
ਬਠਿੰਡਾ, 25  ਜੁਲਾਈ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਡਾ: ਬਸੰਤ ਗਰਗ ਵੱਲੋਂ ਬਠਿੰਡਾ ਜਿਲ੍ਹੇ ਵਿਖੇ ਇੰਨਟੈਂਸੀਫਾਈਡ ਡਾਇਰੀਆ ਕੰਟਰੋਲ ਪੰਦਰਵਾੜਾ ਮਨਾਉਣ ਸਬੰਧੀ ਜਿਲ੍ਹਾ ਸਿਹਤ ਵਿਭਾਗ ‘ਤੇ ਸਬੰਧਤ ਵੱਖ- ਵੱਖ ਅਦਾਰਿਆਂ ਦੀ ਮੀਟਿੰਗ ਬੁਲਾਈ ਗਈ ।  ਇਸ ਮੀਟਿੰਗ ਵਿਚ ਡਿਪਟੀ ਡਾਇਰੈਕਟਰ-ਕਮ- ਸਿਵਲ ਸਰਜਨ ਡਾ: ਤੇਜਵੰਤ ਸਿੰਘ ਰੰਧਾਵਾ ਵੱਲੋਂ ਦੱਸਿਆ ਗਿਆ ਕਿ ਭਾਰਤ ਵਿਚ ਹਰ ਸਾਲ 0 ਤੋਂ 5 ਸਾਲ ਦੇ ਬੱਚਿਆਂ ਦੀਆਂ ਲਗਭਗ 2  ਲੱਖ ਮੌਤਾਂ ਡਾਇਰੀਏ ਕਾਰਨ ਹੁੰਦੀਆਂ ਹਨ । ਸਰਕਾਰ ਵੱਲੋਂ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ 28 ਜੁਲਾਈ ਤੋਂਂ 8 ਅਗਸਤ  ਤੱਕ ਪੰਦਰਵਾੜਾ ਮਨਾਇਆ ਜਾ ਰਿਹਾ ਹੈ । ਇਸ ਦੌਰਾਨ ਸਾਰੇ ੦ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਆਸ਼ਾ ਵਰਕਰਾਂ ਦੁਆਰਾ ਘਰ ਘਰ ਜਾ ਕੇ ‘ਓ ਆਰ ਐਸ’ ਦੇ ਪੈਕੇਟ ਵੰਡੇ ਜਾਣਗੇ ਅਤੇ ਨਾਲ ਹੀ ‘ਜਿੰਕ’ ਦੀਆਂ ਗੋਲੀਆਂ ਵੀ ਦਿਤੀਆਂ ਜਾਣਗੀਆਂ । ਇਸ ਬੀਮਾਰੀ ਦੇ ਮੰਤਵ ਲਈ ਆਂਗਨਵਾੜੀ ਵਰਕਰ ਵੀ ਆਂਗਨਵਾੜੀ ਸੈਂਟਰਾਂ ਤੇ ਮਾਂ ਦੇ ਪਲੇਠੇ ਦੁਧ ਬਾਰੇ ਮਾਂਵਾਂ ਨੂੰ ਜਾਗਰੂਕ ਕਰਨਗੀਆਂ । ਅਖੀਰ ਵਿਚ ਡਾ: ਬਸੰਤ ਗਰਗ ਨੇ ਸਾਰੇ ਵੱਖ-ਵੱਖ ਵਿਭਾਗਾਂ ਨੂੰ ਇਸ ਡਾਇਰੀਏ ਦੀ ਮੁਹਿੰਮ ਵਿਚ ਸਹਿਯੋਗ ਦੇਣ ਲਈ ਕਿਹਾ ਗਿਆ।

Check Also

ਖ਼ਾਲਸਾ ਕਾਲਜ ਵਿਖੇ ‘ਸ਼ਖ਼ਸੀਅਤ ਵਿਕਾਸ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਇਕਨਾਮਿਕਸ ਵੱਲੋਂ ‘ਕਲਾਸਰੂਮ ਤੋਂ ਕਰੀਅਰ …

Leave a Reply