ਮਾਲੇਰਕੋਟਲਾ, 13 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੰਗਰੂਰ ਡਿਸਟ੍ਰਿਕ ਇੰਡਸਟਰੀ ਚੈਂਬਰ ਬਲਾਕ ਮਾਲੇਰਕੋਟਲਾ ਦੇ ਐਗਜੈਕਟਿਵ ਮੈਂਬਰਾਂ ਦੀ ਮੀਟਿੰਗ ਪ੍ਰਧਾਨ ਵਿਸ਼ਾਲ ਅਗਰਵਾਲ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਸ਼ਾਲ ਅਗਰਵਾਲ ਨੇ ਕਿਹਾ ਕਿ ਸੂਬੇ ਵਿੱਚ ਚੌਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਚੌਣ ਵਾਅਦਿਆਂ ਵਿੱਚ ਇਹ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਆਉਣ ਤੇ ਬਿਜਲੀ ਦੇ ਰੇਟ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਲਏ ਜਾਣਗੇ, ਪ੍ਰੰਤੂ ਹੁਣ ਸਰਕਾਰ ਵਲੋਂ ਬਿਜਲੀ ਦੇ ਰੇਟ ਘਟਾਉਣੇ ਤਾਂ ਕੀ ਸਨ, ਹੁਣ ਜਿਹੜੇ ਬਿਜਲੀ ਦੇ ਬਿਲ ਪਾਵਰਕਾਮ ਵਲੋਂ ਭੇਜੇ ਗਏ ਹਨ ਉਸ ਵਿੱਚ ਬਿਜਲੀ ਦੇ ਰੇਟ ਪਿਛਲੇ ਬਿਲਾਂ ਨਾਲੋਂ ਕਰੀਬ 12 ਫੀਸਦੀ ਵਾਧਾ ਕੀਤਾ ਗਿਆ ਹੈ, ਜੋ ਕਿ ਬਹੁਤ ਨਿਦਣਯੋਗ ਹੈ।ਉਨ੍ਹਾਂ ਅੱਗੇ ਕਿਹਾ ਕਿ ਉਦਯੋਗ ਤਾਂ ਪਹਿਲਾਂ ਹੀ ਮੰਦੀ ਦੀ ਮਾਰ ਸਹਿ ਰਹੇ ਹਨ ਅਤੇ ਦੂਜੇ ਸੂਬੇ ਦਾ ਮੁਕਾਬਲਾ ਕਰਨ ਵਿੱਚ ਇਕ ਪਾਸੇ ਤਾਂ ੳਦਯੋਗਾਂ ਨੂੰ ਭਾਰੀ ਪ੍ਰੇਸ਼ਾਨੀ ਆ ਰਹੀ ਹੈ। ਦੂਜੇ ਪਾਸੇ ਸੂਬਾ ਸਰਕਾਰ ਵਲੋਂ ਬਿਜਲੀ ਦੇ ਬਿੱਲਾਂ ਵਿੱਚ ਕੀਤੇ ਵਾਧੇ ਨਾਲ ਇੰਡਸਟਰੀ ਬੰਦ ਹੋਣ ਦੇ ਕਗਾਰ `ਤੇ ਆ ਜਾਵੇਗੀ।ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਕੀਤੀ ਕਿ ਬਿਜਲੀ ਦਰਾਂ ਵਿੱਚ ਕੀਤੇ ਉਕਤ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਚੋਣਾਂ ਦੌਰਾਣ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦਰ ਮੁਹੱਇਆ ਕਰਾਈ ਜਾਵੇ।ਇਸ ਮੋਕੇ ਡਿੰਪਲ ਗਰਗ, ਅਭੈ ਗੁਪਤਾ, ਵਿਨੇ ਮਟਕਨ, ਸਤਪਾਲ ਢੀਂਗਰਾ, ਪਾਰਸ ਜੈਨ ਆਦਿ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media