Wednesday, November 4, 2026

ਵਿਦਿਆਰਥੀਆਂ ਨੇ ਲਗਾਇਆ ਹਿਮਾਚਲ ਪ੍ਰਦੇਸ਼ ਦੇ ਕਸੌਲੀ ਦਾ ਇੱਕ ਦਿਨਾਂ ਵਿੱਦਿਅਕ ਟੂਰ

PPN1312201708ਮਾਲੇਰਕੋਟਲਾ, 13 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਦਾ ਇੱਕ ਦਿਨਾਂ ਵਿੱਦਿਅਕ ਟੂਰ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿਖੇ ਲਿਜਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁੱਖੀ ਮੁਹੰਮਦ ਰਫੀਕ ਥਿੰਦ ਨੇ ਦੱਸਿਆ ਕਿ ਇਸ ਟੂਰ ‘ਚ ਸਕੂਲ ਦੇ 66 ਵਿਦਿਆਰਥੀਆਂ ਨੂੰ ਲਿਜਾਇਆ ਗਿਆ ਅਤੇ ਉਹਨਾਂ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਲਈ ਸਕੂਲ ਦੇ ਸੀਨੀਅਰ ਅਧਿਆਪਕਾਂ ਸ਼੍ਰੀਮਤੀ ਸਤਵਿੰਦਰ ਕੌਰ, ਸ਼੍ਰੀਮਤੀ ਰੁਬੀਨਾ ਖਾਨਮ, ਡਾ. ਸਲੀਮ ਜੁਬੇਰੀ, ਵਿਜੈਕਰਨ ਸਿੰਘ ਅਤੇ ਮਾਸੂਮ ਸਾਹਿਬ ਨੂੰ ਵੀ ਇਸ ਟੂਰ ਨਾਲ ਭੇਜਿਆ ਗਿਆ।ਵਿਦਿਆਰਥੀਆਂ ਨੇ ਕਸੌਲੀ ਵਿਖੇ ਮੰਨਕੀ ਪੁਆਇੰਟ, ਇਤਿਹਾਸਿਕ ਚਰਚ, ਸਨ ਸੈੱਟ ਅਤੇ ਪਹਾੜ੍ਹੀ ਦ੍ਰਿਸ਼ਾਂ ਦਾ ਖੂਬ ਆਨੰਦ ਮਾਣਿਆ।ਵਾਪਸੀ `ਤੇ ਵਿਦਿਆਰਥੀਆਂ ਨੂੰ ਪਿੰਜੌਰ ਗਾਰਡਨ, ਸਰਹੰਦ ਸਥਿਤ ਰੋਜ਼ਾ ਸ਼ਰੀਫ ਅਤੇ ਫਤਿਹਗੜ੍ਹ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਲਿਜਾਇਆ ਗਿਆ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply