ਬਠਿੰਡਾ, 14 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਵਨ ਸਟੋਪ ਸੈਂਟਰ ਸਖੀ ਸਟਾਫ਼ ਮਿਸ ਮਨਜਿੰਦਰ ਕੌਰ ਕੇਸ ਵਰਕਰ ਅਤੇ ਸ਼੍ਰੀਮਤੀ ਕਿਰਨ ਬਾਲਾ ਆਈ.ਟੀ ਸਟਾਫ਼ ਦੁਆਰਾ ਆਂਗਣਵਾੜੀ ਵਰਕਰ ਟ੍ਰੇਨਿੰਗ ਕੇਂਦਰ ਵਿਖੇ ਅੱਤਿਆਚਾਰ ਤੋਂ ਪੀੜਤ ਔਰਤਾਂ ਦੀ ਮਦਦ ਸਬੰਧੀ ਸੈਮੀਨਾਰ ਲਗਾਇਆ ਗਿਆ।ਇਸ ਕੈਂਪ ਵਿਚ ਆਂਗਣਵਾੜੀ ਵਰਕਰ ਟ੍ਰੇਨਿੰਗ ਸੈਂਟਰ ਦੇ ਪ੍ਰਿੰਸੀਪਲ ਸ਼੍ਰੀਮਤੀ ਕੁਲਦੀਪ ਕੌਰ ਵੀ ਸ਼ਾਮਲ ਸਨ।ਸੈਮੀਨਰ ਵਿਚ 40 ਆਂਗਣਵਾੜੀ ਵਰਕਰਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਖੀ ਸੈਂਟਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਜੋ ਕਿ ਭਾਰਤ ਸਰਕਾਰ ਵਲੋਂ ਚਲਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿਚ ਸਥਾਪਤ ਕੀਤੇ ਵਨ ਸਟੋਪ ਸੈਂਟਰ ਸਖੀ ਬਠਿੰਡਾ ਜਿਸ ਦਾ ਮੁੱਖ ਉਦੇਸ਼ ਪਰਿਵਾਰ, ਸਮਾਜ ਦੇ ਅੰਦਰ ਪ੍ਰਾਈਵੇਟ ਅਤੇ ਪਬਲਿਕ ਸਥਾਨਾਂ ਵਿਚ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਵਿਸ਼ੇਸ਼ ਸੇਵਾਵਾਂ ਅਤੇ ਸਹਿਯੋਗ ਦੇਣਾ ਹੈ।ਆਂਗਣਵਾੜੀ ਵਰਕਰਾਂ ਨੂੰ ਦੱਸਿਆ ਗਿਆ ਕਿ ਅਤਿਆਚਾਰ ਤੋਂ ਪੀੜਤ ਔਰਤਾਂ ਜਿਵੇਂ ਕਿ ਜਿਨਸੀ ਹਮਲੇ, ਘਰੇਲੂ ਹਿੰਸਾ, ਸਾਈਬਰ ਕਰਾਈਮ, ਰੇਪ ਆਦਿ ਪੀੜਤ ਔਰਤਾਂ ਨੂੰ ਵਨ ਸਟੋਪ ਸੈਂਟਰ ਸਖੀ ਬਠਿੰਡਾ ਵਿਖੇ ਇਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media