ਰਾਜਪੁਰਾ, 14 ਦਸੰਬਰ (ਪੰਜਾਬ ਪੋਸਟ) – ਲੋਕ ਸਾਹਿਤ ਸੰਗਮ (ਰਜਿ.) ਰਾਜਪੁਰਾ ਦੀ ਸਾਹਿਤਕ ਬੈਠਕ, ਰੋਟਰੀ ਭਵਨ ਵਿਖੇ, ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ।ਸਭਾ ਦਾ ਆਗਾਜ਼, ਕੁਲਵੰਤ ਸਿੰਘ ਜੱਸਲ ਨੇ, “ਮਾਤਾ ਗੁਜਰੀ ਦੇ ਚੰਨਾ, ਤੇਰੇ ਕੌਤਕ ਨਿਆਰੇ।“ ਗਾ ਕੇ ਕੀਤਾ।ਇਸ ਬੈੈਠਕ ਵਿਚ ਪ੍ਰਸਿਧ ਸਾਹਿਤਕਾਰ ਅਤੇ ਵਿੱਦਵਾਨ, ਗਿਆਨੀ ਸੰਤੋਖ ਸਿੰਘ ਨਾਲ਼ ਰੂ-ਬ-ਰੂ ਕਰਨ ਤੋਂ ਪਹਿਲਾਂ, ਸੰਗਮ ਦੇ ਕਵੀਆਂ ਨੇ ਆਪੋ ਆਪਣੇ ਕਲਾਮ ਪੇਸ਼ ਕੀਤੇ। ਇਸ ਤੋਂ ਬਾਅਦ ਕਰਮ ਸਿੰਘ ਹਕੀਰ ਨੇ, “ਭੋਇੰ ਵੇਚ ਕੇ ਖਾਵਾਂ, ਕਾਹਦੀ ਸਰਦਾਰੀ ਐ!” ਬਚਨ ਸਿੰਘ ਬਚਨ ਨੇ ਗ਼ਜ਼ਲ, “ਅੱਖ ਤੱਕਦੀ ਗੁਰੂ ਜੀ ਤੈਨੂੰ ਹਰ ਵੇਲ਼ੇ।“ ਆਪਣੀ ਬੁਲੰਦ ਆਵਾਜ਼ ਵਿਚ ਗਾ ਕੇ, ਸਭ ਨੂੰ ਮੰਤਰ ਮੁਗਧ ਕਰ ਦਿਤਾ। ਡਾ. ਗੁਰਵਿੰਦਰ ਅਮਨ ਨੇ, “ਜ਼ਮੀਰ, ਮੈਂ ਅਜੇ ਤੈਨੂੰ ਮਰਨ ਨਹੀਂ ਦਿੰਦਾ।“ ਪੇਸ਼ ਕੀਤੀ। ਬਲਦੇਵ ਸਿੰਘ ਖੁਰਾਣਾ ਦੇ ਵਿਅੰਗਮਈ ਸ਼ੇਅਰ ਕਾਬਲਿ ਤਾਰੀਫ਼ ਸਨ।ਓਮ ਪ੍ਰਕਾਸ਼ ੳਰੋੜਾ ਦੀ ਸਰਇਕੀ ‘ਚ ਕਵਿਤਾ, ਅੰਗ੍ਰੇਜ਼ ਕਲੇਰ, ਮਨਜੀਤ ਕੌਰ ਅੰਬਾਲਵੀ, ਗੁਰਵਿੰਦਰ ਆਜ਼ਾਦ, ਕੁਲਵੰਤ ਪਤਾਰਸੀ, ਸੁਰਿੰਦਰ ਸਿੰਘ ਸੋਹਣਾ ਆਦਿ ਦੀਆਂ ਰਚਨਨਾਵਾਂ ਵੀ ਬਹੁਤ ਸ਼ਲਾਘਾ ਯੋਗ ਸਨ।ਏਸੇ ਦੌਰਾਨ ਮਨਜੀਤ ਕੌਰ ਅੰਬਾਲਵੀ ਦੀ ਬਾਲ ਕਹਾਣੀਆਂ ਦੀ ਪੁਸਤਕ ‘ਆਟੇ ਦੀ ਚਿੜੀ’ ਵੀ ਪਾਠਕ ਅਰਪਣ ਕੀਤੀ ਗਈ।
ਸਭਾ ਦੇ ਅਖੀਰਲੇ ਪੜਾ `ਤੇ ਗਿਆਨੀ ਸੰਤੋਖ ਸਿੰਘ ਜੀ ਨੇ ਆਪਣੇ ਜੀਵਨ ਸਫ਼ਰ, ਸਾਹਿਤਕ ਸਫ਼ਰ ਅਤੇ ਸੰਸਾਰ ਯਾਤਰਾ ਵਿਚਲੇ ਕੌੜੇ ਮਿੱਠੇ, ਠੰਢੇ ਤੱਤੇ ਤਜੱਰਬਿਆਂ ਦੀ ਸਰੋਤਿਆਂ ਨਾਲ਼ ਸਾਂਝ ਪਾਈ। ਸਰੋਤਿਆਂ ਦੇ ਉਤਸੁਕਤਾ ਭਰੇ ਕੁਝ ਸਵਾਲਾਂ ਦੇ ਜਵਾਬ ਦਿਤੇ ਅਤੇ ਆਪਣੀਆਂ ਰਚਨਾਵਾਂ ਵਿਚੋਂ ਕੁਝ ਵਾਰਤਕ ਦੇ ਛੋਟੇ ਛੋਟੇ ਟੋਟਕੇ ਸੁਣਾ ਕੇ ਚੰਗਾ ਰੰਗ ਬੰਨ੍ਹਿਆਂ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media