Friday, March 13, 2026

ਹਿਊਮਨ ਰਾਈਟਸ ਸੰਘਰਸ਼ ਕਮੇਟੀ ਨੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਵੰਡੇ

ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ)  ਸਮਾਜ ਸੇਵਾ ਨੂੰ ਸਮਰਪਿਤ ਹਿਊਮਨ ਰਾਈਟਸ ਸੰਘਰਸ਼ ਕਮੇਟੀ ਵਲੋਂ ਸਰਦੀ ਦੇ ਮੱਦੇਨਜ਼ਰ PPN1412201707ਸਰਕਾਰੀ ਐਲੀਮੈਂਟਰੀ ਸਕੂਲ ਚਾਹ ਨਿਹੰਗਾ ਵਿਖੇ 100 ਦੇ ਕਰੀਬ  ਵਿਦਿਆਰਥੀਆਂ ਨੂੰ ਬੂਟ ਵੰਡੇ ਗਏ।ਕਮੇੇਟੀ ਦੇ ਕੌਮੀ ਪ੍ਰਧਾਨ ਸ਼ਾਮ ਲਾਲ ਤ੍ਰੇਹਨ ਅਤੇ ਜਨਰਲ ਸੈਕਟਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਉਘੇ ਸਮਾਜ ਸੇਵਕ ਹਰਬੰਸ ਸਿੰਘ ਨਾਗੀ, ਚਰਨਜੀਤ ਸਿੰਘ ਕੈਰੋਂ, ਮਾਣਿਕ ਸਿੰਘ, ਰਵਿੰਦਰ ਰਾਣਾ, ਸਰਵਣ ਕੁਮਾਰ, ਮਨਪ੍ਰੀਤ ਕੌਰ, ਮਨਦੀਪ ਸਿੰਘ, ਵਰਿੰਦਰ ਸਿੰਘ ਅਤੇ ਸੁੱਚਾ ਸਿੰਘ `ਤੇ ਅਧਾਰਿਤ ਟੀਮ ਵਿਦਿਆਰਥੀਆਂ ਦੇ ਰੂਬਰੂ ਹੋਈ।ਜਨਰਲ ਸਕੱਤਰ ਡਾ. ਮਨਮੋਹਨ ਸਿੰਘ ਨੇ ਸੰਸਥਾ ਵਲੋਂ ਕੀਤੇ ਕੰਮਾਂ ਬਾਰੇ ਚਾਨਣਾ ਪਾਇਆ।ਉਨ੍ਹਾਂ ਸੰਸਥਾ ਵਲੋਂ ਵਾਅਦਾ ਕੀਤਾ ਕਿ ਸੰਸਥਾ ਹੋਣਹਾਰ ਵਿਦਿਆਰਥੀਆਂ ਉਨ੍ਹਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।ਵਿਦਿਆਰਥੀ ਅਭਿਨਵ ਵਲੋਂ ਗੀਤ ਗਾ ਕੇ ਸੁਰੀਲੀ ਅਵਾਜ ਦਾ ਲੋਹਾ ਮੰਨਵਾਇਆ ਅਤੇ ਡਾ. ਮਨਮੋਹਨ ਸਿੰਘ ਕੋਲੋਂ ਮਾਣ-ਸਨਮਾਨ ਪ੍ਰਾਪਤ ਕੀਤਾ।ਪ੍ਰਧਾਨ ਸ਼ਾਮ ਲਾਲ ਤ੍ਰੇਹਨ ਨਾਲ ਆਏ ਅਹੁੱਦੇਦਾਰ ਚਰਨਜੀਤ ਸਿੰਘ ਕੈਰੋਂ ਅਤੇ ਰਵਿੰਦਰ ਰਾਣਾ ਨੇ ਸਮੂਹ ਵਿਦਿਆਰਥੀਆਂ ਨੂੰ ਜੁਰਾਬਾਂ ਅਤੇ ਟੋਪੀਆਂ ਦੇਣ ਦਾ ਐਲਾਨ ਕੀਤਾ।ਸਕੂਲ ਮੁੱਖ ਅਧਿਆਪਕਾ ਮਨੋਰਮਾ ਰਾਣੀ, ਰਜਵੰਤ ਕੌਰ ਅਤੇ ਸੀ.ਐਮ.ਟੀ ਅਜੇ ਕੁਮਾਰ ਨੇ ਸਮੁੱਚੀ ਟੀਮ ਦਾ ਨਿੱਘਾ ਸਵਾਗਤ ਕੀਤਾ।ਇਸ ਮੌਕੇ ਵਰਿੰਦਰ ਕੌਰ, ਰੁਪਿੰਦਰ ਕੌਰ, ਸੰਦੀਪ ਕੌਰ, ਰਜਵੰਤ ਕੌਰ ਤੋਂ ਇਲਾਵਾ ਕਈ ਹੋਰ ਪਤਵੰਤੇ ਹਾਜ਼ਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply