Monday, July 13, 2026

ਬਾਰਵੀਂ ਦੀ ਪ੍ਰੀਖਿਆ ਵਿਚ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਮੁਸਕਾਨ ਵਰਮਾ ਦਾ ਲੈਪਟਾਪ ਨਾਲ ਸਨਮਾਨ 

PPN250715

ਫਾਜ਼ਿਲਕਾ, 25 ਜੁਲਾਈ (ਵਨੀਤ ਅਰੋੜਾ) – ਫਾਜ਼ਿਲਕਾ ਦੀ ਵਸਨੀਕ ਮੁਸਕਾਨ ਵਰਮਾ ਪੁੱਤਰੀ ਸ਼੍ਰੀ ਰਾਧੇ ਵਰਮਾ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਨਾਨ ਮੈਡੀਕਲ ਕਲਾਸ ਵਿਚੋਂ  ਸੂਬੇ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਤੇ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਮੁਸਕਾਨ ਵਰਮਾ ਨੂੰ ਲੈਪਟਾਪ ਦੇ ਕੇ ਸਨਮਾਨਿਤ ਕੀਤਾ। ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਸਮੁੱਚੇ ਜਿਲ੍ਹੇ ਤੇ ਸੂਬੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਫਾਜ਼ਿਲਕਾ ਦੀ ਵਸਨੀਕ ਮੁਸਕਾਨ ਵਰਮਾ ਨੇ ਬਾਰਵੀਂ ਨਾਨ ਮੈਡੀਕਲ ਵਿਚ 99.56 ਪ੍ਰਤੀਸ਼ਤ ਨੰਬਰ ਹਾਸਿਲ ਕਰਕੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਵੀ ਮੁਸਕਾਨ ਵਰਮਾ ਦਾ ਰਾਜ ਪੱਧਰੀ ਸਮਾਗਮ ਵਿੱਚ ਸਨਮਾਨ ਕੀਤਾ ਗਿਆ ਸੀ ਅਤੇ ਉਨ੍ਹਾਂ ਵੱਲੋ ਮੁਸਕਾਨ ਵਰਮਾ ਨੂੰ ੧ ਲੱਖ ਰੁਪਏ ਨਗਦ ਇਨਾਮ ਦੇਣ ਦਾ ਵੀ ਐਲਾਨ ਕੀਤਾ ਗਿਆ ਸੀ।ਉਨ੍ਹਾਂ ਕਿਹਾ ਕਿ ਮੁਸਕਾਨ ਵਰਮਾ ਨੂੰ ਅੱਜ ਲੈਪਟਾਪ ਦਿੱਤਾ ਗਿਆ ਹੈ ਤਾਂ ਜੋ ਉਸ ਨੂੰ ਹੋਰ ਹੌਂਸਲਾ ਮਿਲੇ ਅਤੇ ਬਾਕੀ ਵਿਦਿਆਰਥੀਆਂ ਲਈ ਵੀ ਉਹ ਪ੍ਰੇਰਨਾ ਸ੍ਰੋਤ ਬਣੇ।ਮੁਸਕਾਨ ਵਰਮਾ ਦੇ ਪਿਤਾ ਸ਼੍ਰੀ ਰਾਧੇ ਵਰਮਾ ਵੱਲੋਂ ਇਸ ਉਦੱਮ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ ਗਿਆ।ਇਸ ਮੋਕੇ ਜਿਲ੍ਹਾ ਸਿੱਖਿਆ ਅਫਸਰ (ਸਕੈਡੰਰੀ) ਸ਼੍ਰੀ ਸੰਦੀਪ ਧੂੜੀਆ ਵੀ ਹਾਜਰ ਸਨ ।  

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …

Leave a Reply