Friday, March 13, 2026

ਦਿੱਲੀ ਸਰਕਾਰ ਨੇ ਕਾਤਿਲ ਦੀ ਪੁਸ਼ਤਪਨਾਹੀ ਕੀਤੀ – ਜੀ.ਕੇ

ਕੇਜਰੀਵਾਲ ਦੇ ਮਨ ’ਚ ਅੱਜੇ ਵੀ ਕਾਤਿਲ ਕਾਂਗਰਸੀਆਂ ਲਈ ਰਹਿਮ ਮੌਜੂਦ
Manjit Singh GKਨਵੀਂ ਦਿੱਲੀ, 15 ਦਸੰਬਰ (ਪੰਜਾਬ ਪੋਸਟ- ਬਿਊਰੋ) – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਕਥਿਤ ਸਿਆਸੀ ਰਿਸ਼ਤਿਆਂ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਲ ਖੜੇ ਕੀਤੇ ਹਨ।1984 ਸਿੱਖ ਕਤਲੇਆਮ ਮਾਮਲੇ ਦੇ ਆਰੋਪੀ ਜਗਦੀਸ਼ ਟਾਈਟਲਰ ਖਿਲਾਫ਼ ਕਥਿਤ ਗਵਾਹ ਖਰੀਦ ਮਾਮਲੇ ’ਚ ਹਥਿਆਰ ਕਾਰੋਬਾਰੀ ਅਭਿਸ਼ੇਕ ਵਰਮਾ ਵੱਲੋਂ ਪਾਲੀਗ੍ਰਾਫ਼ ਟੈਸਟ ਦੇਣ ਦੀ ਹਾਮੀ ਭਰਨ ਦੇ ਬਾਵਜੂਦ ਦਿੱਲੀ ਸਰਕਾਰ ਦੀ ਲੈਬ ਵਲੋਂ ਵਰਮਾ ਦਾ ਟੈਸਟ ਕਰਨ ਤੋਂ ਵੱਟੇ ਜਾ ਰਹੇ ਪਾਸੇ ਨੂੰ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸਾਜ਼ਿਸ਼ ਕਰਾਰ ਦਿੱਤਾ ਹੈ।
ਸ੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਜੀ.ਕੇ ਨੇ ਪਾਰਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਵੱਲੋਂ ਹੁਣ ਟਾਈਟਲਰ ਦੀ ਪਿੱਠ ਪਿੱਛੇ ਖੜਾ ਹੋਣਾ ਸਾਬਿਤ ਕਰਦਾ ਹੈ ਕਿ ਸਿਆਸੀ ਤੌਰ ’ਤੇ 49 ਦਿਨਾਂ ਤਕ ਦਿੱਲੀ ਵਿਖੇ ਕਾਂਗਰਸ ਦੇ ਨਾਲ ਰੱਲ ਕੇ ਰਾਜ ਭੋਗਣ ਕਰਕੇ ਕੇਜਰੀਵਾਲ ਦੇ ਮਨ ’ਚ ਅੱਜੇ ਵੀ ਕਾਤਿਲ ਕਾਂਗਰਸੀਆਂ ਲਈ ਰਹਿਮ ਮੌਜੂਦ ਹੈ।ਇੱਕ ਪਾਸੇ ਤਾਂ ਕੇਜਰੀਵਾਲ ਪੰਜਾਬ ਚੋਣਾਂ ਦੌਰਾਨ ਪੰਜਾਬ ਅਤੇ ਪੰਜਾਬੀਅਤ ਦਾ ਪੈਰੋਕਾਰ ਬਣਨ ਦਾ ਦਾਅਵਾ ਕਰਦੇ ਨਹੀਂ ਥੱਕਦੇ ਸੀ ਤੇ ਦੂਜੇ ਪਾਸੇ 1984 ਦੇ ਕਾਤਿਲਾਂ ਨੂੰ ਸਿਆਸੀ ਪਨਾਹ ਦੇਣ ਦਾ ਮੌਕਾ ਨਹੀਂ ਛੱਡਦੇ ਹਨ।
ਜੀ.ਕੇ ਨੇ ਕਿਹਾ ਕਿ ਕੇਜਰੀਵਾਲ ਨੇ 1984 ਦਾ ਇਨਸਾਫ਼ ਦਿਵਾਉਣ ਲਈ ਪਹਿਲੇ ਐਸ.ਆਈ.ਟੀ. ਬਣਾਉਣ ਦਾ ਮਸੌਦਾ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ, ਪਰ ਬਾਅਦ ’ਚ ਇਹ ਫਾਈਲ ਹੀ ਸਕੱਤਰੇਤ ’ਚੋ ਗੁੰਮ ਹੋ ਗਈ।ਫਿਰ ਪੰਜਾਬੀ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ’ਚੋਂ ਨੌਕਰੀ ਦੇਣ ਦੇ ਅਖਬਾਰਾਂ ’ਚ ਵੱਡੇ ਪੱਧਰ ’ਤੇ ਇਸ਼ਤਿਹਾਰ ਦਿੱਤੇ। ਪਰ ਹੁਣ ਪੁਰਾਣੀ ਅਧਿਆਪਕਾਂ ਨੂੰ ਵੀ ਤਨਖਾਹਾਂ ਦੇਣ ’ਚ ਦੇਰੀ ਹੋ ਰਹੀ ਹੈ।ਜੀ.ਕੇ ਨੇ ਸਵਾਲ ਕੀਤਾ ਕਿ ਜੇਕਰ ਅਭਿਸ਼ੇਕ ਵਰਮਾ ਹੁਣ ਪਾਲੀਗ੍ਰਾਫ਼ ਟੈਸਟ ਦੇਣ ਤੋਂ ਇਨਕਾਰ ਕਰਦੇ ਤਾਂ ਕੌਮ ਦਾ ਕਿਨ੍ਹਾਂ ਵੱਡਾ ਨੁਕਸਾਨ ਹੋਵੇਗਾ।ਲੈਬ ਦੀ ਮਸ਼ੀਨ ਖਰਾਬ ਹੋਣ ਦੀ ਜਿੰਮੇਵਾਰੀ ਕੌਣ ਲਵੇਗਾ।
ਅੱਜ ਕੜਕੜਡੂਮਾ ਕੋਰਟ ਦੇ ਜੱਜ ਅਮਿਤ ਅਰੋੜਾ ਵੱਲੋਂ ਸੀ.ਬੀ.ਆਈ. ਅਧਿਕਾਰੀ ਨੂੰ ਅਭਿਸ਼ੇਕ ਵਰਮਾ ਦੇ ਪਾਲੀਗ੍ਰਾਫ਼ ਟੈਸਟ ਦੀ ਮਸ਼ੀਨ ਖਰਾਬੀ ਬਾਰੇ ਲਾਈ ਗਈ ਫਟਕਾਰ ਨੂੰ ਨਮੋਸ਼ੀ ਭਰਿਆ ਦੱਸਦੇ ਹੋਏ ਜੀ.ਕੇ ਨੇ ਆਮ ਆਦਮੀ ਪਾਰਟੀ ਦੇ ਸਿੱਖ ਵਿਧਾਇਕਾਂ ਨੂੰ ਇਸ ਮਸਲੇ ’ਤੇ ਕੇਜਰੀਵਾਲ ਨੂੰ ਪੁੱਛ-ਗਿੱਛ ਕਰਨ ਦੀ ਨਸੀਹਤ ਦਿੱਤੀ ਹੈ। ਕੇਜਰੀਵਾਲ ਦੀ ਭੂਮਿਕਾ ਨੂੰ ਸ਼ੱਕੀ ਦੱਸਦੇ ਹੋਏ ਜੀ.ਕੇ ਨੇ ਕਿਹਾ ਕਿ ਇਫ਼ਤਾਰ ਪਾਰਟੀ ਦੌਰਾਨ ਟਾਈਟਲਰ ਨੂੰ ਜੱਫ਼ੀ ਪਾਉਣ ਦੀ ਕੇਜਰੀਵਾਲ ਦੀਆਂ ਸਾਹਮਣੇ ਤਸਵੀਰਾਂ ਆਈਆਂ ਹਨ।ਇਸ ਤੋਂ ਸਾਬਿਤ ਹੁੰਦਾ ਹੈ ਕਿ ਦਿੱਲੀ ਸਰਕਾਰ ਨੇ ਕਾਤਿਲ ਦੀ ਪੁਸ਼ਤਪਨਾਹੀ ਕੀਤੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply