ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨਗਰ ਨਿਗਮ ਵਾਰਡ ਨੰਬਰ 43 ਤੋਂ ਅਕਾਲੀ ਦਲ ਉਮੀਦਵਾਰ ਬੀਬੀ ਜਸਕਿਰਨ ਕੌਰ ਦੀ
ਤਿਕੋਨੀ ਟੱਕਰ ਵਿੱਚ ਸ਼ਾਨਦਾਰ ਜਿੱਤ ਹੋਈ, ਜਦ ਉਨਾਂ ਨੇ ਕਾਂਗਰਸੀ ਉਮੀਦਵਾਰ ਬੀਬੀ ਹਰਮੀਤ ਕੌਰ (ਪਤਨੀ ਅਮੀਰ ਸਿੰਘ ਘੁੱਲੀ) ਅਤੇ ਅਜ਼ਾਦ ਉਮੀਦਵਾਰ ਬੀਬੀ ਸੋਨੀਆ ਸ਼ੀਰਾ (ਪਤਨੀ ਨਿਰਮਲ ਸਿੰਘ ਨਿੰਮਾ) ਨੂੰ ਵੋਟਾਂ ਦੇ ਭਾਰੀ ਫਰਕ ਨਾਲ ਪਛਾੜ ਦਿੱਤਾ।ਬੀਬੀ ਜਸਕਿਰਨ ਕੌਰ ਸਾਬਕਾ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ ਦੀ ਪਤਨੀ ਤੇ ਜਥੇਦਾਰ ਹਰਜਾਪ ਸਿੰਘ ਸੁਲਤਾਨਵਿੰਡ ਦੀ ਨੂੰਹ ਹਨ।ਇਸ ਜਿੱਤ `ਤੇ ਅਕਾਲੀ ਵਰਕਰਾਂ ਤੇ ਸਮੱਰਥਕ ਨੇ ਢੋਲ ਦੀ ਤਾਲ `ਤੇ ਭੰਗੜੇ ਪਾਏ ਅਤੇ ਆਤਿਸ਼ਬਾਜ਼ੀ ਚਲਾ ਕੇ ਖੁਸ਼ੀਆਂ ਸ਼ਾਂਝੀਆਂ ਕੀਤੀਆਂ। ਜਥੇਦਾਰ ਹਰਜਾਪ ਸਿੰਘ ਸੁਲਤਾਨਵਿੰਡ ਅਤੇ ਜਸਕੀਰਤ ਸਿੰਘ ਸੁਲਤਾਨਵਿੰਡ ਨੇ ਵਾਰਡ ਵਾਸੀਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media