ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋ ਮਨਜਿੰਦਰ ਸਿੰਘ ਸੋਢੀ ਨੂੰ ਚੀਫ ਖਾਲਸਾ ਦੀਵਾਨ ਮੁੱਖ ਦਫਤਰ ਦੇ ਕਾਰਜਕਾਰੀ ਅਫਸਰ ਨਿਯੁੱਕਤ ਕੀਤਾ ਗਿਆ ਹੈ। ਆਪਣੇ ਕਿੱਤੇ ਵਿਚ ਮਾਹਿਰ 21 ਸਾਲ ਦਾ ਤਜੁਰਬਾ ਰੱਖਣ ਵਾਲੇ ਮਨਜਿੰਦਰ ਸਿੰਘ ਸੋਢੀ ਇਕ ਬਹੁਤ ਹੀ ਕਾਬਿਲ ਤੇ ਅਗਾਂਹਵਧੁ ਪ੍ਰਸ਼ਾਸਨਕ ਹਨ।ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਇਸ ਸਮੇਂ ਨਵ-ਨਿਯੁੱਕਤ ਕਾਰਜਕਾਰੀ ਅਫਸਰ ਨੂੰ ਸਿਰੋਪਾ ਭੇਂਟ ਕੀਤਾ ਤੇ ਸ਼ੁਭ ਇਛਾਵਾਂ ਦਿੱਤੀਆਂ।ਚੀਫ ਖਾਲਸਾ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਅਰਦਾਸ ਉਪਰੰਤ ਮਨਜਿੰਦਰ ਸਿੰਘ ਸੋਢੀ ਨੂੰ ਅਹੁੱਦਾ ਨਿਵਾਜਿਆ ਗਿਆ।ਪ੍ਰਧਾਨ ਚੱਢਾ ਨੇ ਆਸ ਪ੍ਰਗਟਾਈ ਕਿ ਉਸਾਰੂ ਸੋਚ ਦੇ ਮਾਲਕ ਮਨਜਿੰਦਰ ਸਿੰਘ ਸੋਢੀ ਆਪਣੇ ਕੰਮ ਪ੍ਰਤੀ ਤਨੋਂ ਮਨੋਂ ਸਮਰਪਿਤ ਰਹਿਣਗੇ।ਸੋਢੀ ਨੇ ਚੀਫ ਖਾਲਸਾ ਦੀਵਾਨ ਮੈਨੇਂਜਮੈਂਟ ਦਾ ਉਹਨਾਂ ਨੂੰ ਇਹ ਸੇਵਾ ਸੋਂਪਣ ਲਈ ਧੰਨਵਾਦ ਕੀਤਾ ਅਤੇ ਸੋਂਪੀ ਗਈ ਇਸ ਜਿੰਮੇਦਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਇਸ ਮੋਕੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਆਨਰੇਰੀ ਸਕੱਤਰ ਪ੍ਰਸ਼ਾਸਨਕ ਨਵਪ੍ਰੀਤ ਸਿੰਘ ਸਾਹਨੀ ਤੇ ਸਟਾਫ ਮੋਜੂਦ ਸੀ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media