ਨਵੀਂ ਦਿੱਲੀ, 17 ਦਸੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੱਚੇ ਛੇਤੀ ਹੀ ਓਲੰਪਿਕ ਖੇਡਾਂ ’ਚ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ’ਚ ਪਾਉਣਗੇ।ਇਹ ਭਰੋਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਇੰਡੀਆ ਗੇਟ ਸਕੂਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਬ੍ਰਿਟਿਸ਼ ਕਾਊਂਸਿਲ ਵੱਲੋਂ ਇੰਡੀਆ ਗੇਟ ਸਕੂਲ ਨੂੰ 2017-2020 ਤੱਕ ਲਈ ਇੰਟਰਨੈਸ਼ਨਲ ਸਕੂਲ ਦੇ ਮਿਲੇ ਪ੍ਰਮਾਣ ਪੱਤਰ ਦੀ ਜਾਣਕਾਰੀ ਦੇਣ ਦੌਰਾਨ ਜੀ.ਕੇ ਨੇ ਬੀਤੇ 5 ਸਾਲਾਂ ਦੌਰਾਨ ਇੰਡੀਆ ਗੇਟ ਸਕੂਲ ਵੱਲੋਂ ਪੜ੍ਹਾਈ ਅਤੇ ਖੇਡਾਂ ਦੇ ਖੇਤਰ ’ਚ ਮਾਰੀਆਂ ਗਈਆਂ ਮੱਲਾਂ ਦਾ ਵੀ ਹਵਾਲਾ ਦਿੱਤਾ।ਜੀ.ਕੇ ਨੇ ਕਿਹਾ ਕਿ ਬੇਸ਼ਕ ਸਾਨੂੰ ਆਰਥਿਕ ਕਿੱਚੜ ’ਚ ਲਿਬੜੇ ਹੋਏ ਸਕੂਲ ਮਿਲੇ ਸਨ ਪਰ ਇਸ ਨਾਉਸਾਰੂ ਮਾਹੌਲ ’ਚ ਵੀ ਖੁਸ਼ੀ ਦੀ ਆਉਂਦੀ ਕੋਈ ਵੀ ਖਬਰ ਠੰਡੀ ਹਵਾ ਦੇ ਝੌਕੇ ਵਰਗੀ ਹੈ। ਕਮੇਟੀ ਸਕੂਲਾਂ ਦੇ ਖਿਲਾਫ਼ ਵਿਰੋਧੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਬੜਾ ਗੰਦ ਘੋਲਿਆ ਗਿਆ ਹੈ, ਪਰ ਜਿਨ੍ਹਾਂ ਗੱਲਾਂ ਦਾ ਅੱਜ ਅਸੀਂ ਮੀਡੀਆ ਸਾਹਮਣੇ ਖੁਲਾਸਾ ਕਰ ਰਹੇ ਹਾਂ, ਉਹ ਖੁਸ਼ਗਵਾਰ ਮਾਹੌਲ ਦੀ ਹਾਮੀ ਭਰਦੀ ਹੈ। 
ਜੀ.ਕੇ ਨੇ ਦੱਸਿਆ ਕਿ ਇੰਡੀਆ ਗੇਟ ਸਕੂਲ ਨੇ ਬਿਹਤਰ ਵਿੱਦਿਅਕ ਢਾਂਚੇ ਸਦਕਾ ਅਮਰੀਕਾ, ਨਾਈਜੀਰੀਆ, ਈਜਿਪਟ, ਸ੍ਰੀਲੰਕਾ, ਅਫ਼ਗਾਨਿਸਤਾਨ, ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਦੇ ਸਕੂਲਾਂ ਨੂੰ ਪਿੱਛੇ ਛੱਡ ਕੇ ਵਕਾਰੀ ਬ੍ਰਿਟਿਸ਼ ਕਾਊਂਸਿਲ ਪਾਸੋਂ ਕੌਮਾਂਤਰੀ ਸਕੂਲ ਦਾ ਦਰਜ਼ਾ 3 ਸਾਲ ਲਈ ਪ੍ਰਾਪਤ ਕੀਤਾ ਹੈ।ਇੱਕ ਪਾਸੇ ਸਾਡੇ ਬੱਚੇ ਜਪਾਨ ਦੇ ਸਕੂਲਾਂ ਨਾਲ ਵਿੱਦਿਅਕ ਗਿਆਨ ਦਾ ਆਪਸ ’ਚ ਵਟਾਂਦਰਾਂ ਕਰ ਰਹੇ ਹਨ ਤੇ ਦੂਜੇ ਪਾਸੇ ਖੇਡਾਂ ’ਚ ਕੌਮੀ ਪੱਧਰ ’ਤੇ ਮੈਡਲ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕਰ ਰਹੇ ਹਨ।ਪਰ ਵਿਰੋਧੀਆਂ ਦੇ ਕੂੜ ਪ੍ਰਚਾਰ ਦੇ ਅੱਗੇ ਵਿਦਿਆਰਥੀਆਂ ਦੀਆਂ ਇਹ ਪ੍ਰਾਪਤੀਆਂ ਲੁੱਕਣ ਨਾ, ਇਹ ਸਾਡੀ ਕੋਸ਼ਿਸ਼ ਹੈ।ਜੀ.ਕੇ ਨੇ ਮਾਰਚ ਤੋਂ ਇੰਡੀਆ ਗੇਟ ਸਕੂਲ ਦੇ ਬੱਚਿਆਂ ਦੇ ਵਿੱਦਿਅਕ ਗਿਆਨ ਵਟਾਂਦਰੇ ਵਾਸਤੇ ਰਿਚਰਡ ਹੱਚ ਸਕੂਲ ਜਰਮਨੀ ਜਾਣ ਦੀ ਗੱਲ ਕਰਦੇ ਹੋਏ ਦੱਸਿਆ ਕਿ ਸਕੂਲ ਦੇ ਬੱਚਿਆਂ ਨੇ ਸਾਈਕਿਲਿੰਗ, ਕਰਾਟੇ,ਜਿਮਨਾਸਿਟਿਕ, ਬਾੱਕਸਿੰਗ, ਸੂਵੀਮਿੰਗ, ਪਿਸਟਲ ਸੂਟਿੰਗ, ਐਥੇਲੇਟਿਕ ਅਤੇ ਸੰਗੀਤ ਮੁਕਾਬਲਿਆਂ ’ਚ ਜਿਲ੍ਹਾਂ, ਸੂਬਾ, ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ।ਮੈਡਲ ਜਿੱਤ ਕੇ ਆਉਣ ਵਾਲੇ ਬੱਚਿਆਂ ਨੂੰ ਸ਼ਾਬਾਸ਼ੀ ਦਿੰਦੇ ਹੋਏ ਜੀ.ਕੇ ਨੇ ਸਕੂਲ ਦੇ ਅਧਿਆਪਕਾਂ ਨੂੰ ਬਿਹਤਰੀਨ ਸੇਵਾ ਲਈ ਪ੍ਰਮਾਣ ਪੱਤਰ ਦੇ ਕੇ ਇਸ ਮੌਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੂਲ ਸਿੱਖਿਆ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ, ਸਕੂਲ ਦੇ ਚੇਅਰਮੈਨ ਬਲਬੀਰ ਸਿੰਘ ਕੋਹਲੀ, ਮੈਨੇਜਰ ਕੁਲਮੋਹਨ ਸਿੰਘ, ਪ੍ਰਿੰਸੀਪਲ ਡੀ.ਕੇ ਢੀਂਗਰਾ, ਕਮੇਟੀ ਮੈਂਬਰ ਓਂਕਾਰ ਸਿੰਘ ਰਾਜਾ, ਮੀਡੀਆ ਵਿਭਾਗ ਮੁਖੀ ਪਰਮਿੰਦਰ ਪਾਲ ਸਿੰਘ ਅਤੇ ਅਕਾਲੀ ਆਗੂ ਗੁਰਦੀਪ ਸਿੰਘ ਬਿੱਟੂ ਨੇ ਵਿਦਿਆਰਥੀਆਂ ਨਾਲ ਯਾਦਗਾਰੀ ਤਸਵੀਰ ਵੀ ਖਿਚਵਾਈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media