Tuesday, September 29, 2026

ਬਚਪਨ ਸਕੂਲ ਦੀ ਮੁੱਖ ਸ਼ਾਖਾ ਵਲੋਂ ਸਾਲਾਨਾ ਸਮਾਰੋਹ ਦਾ ਆਯੋਜਨ

PPN1812201711ਬਠਿੰਡਾ, 18 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਚਪਨ ਸਕੂਲ ਦੀ ਮੁੱਖ ਸ਼ਾਖਾ ਮਾਤਾ ਜੀਵੀ ਨਗਰ ਵਲੋਂ ਆਪਣਾ ਸਾਲਾਨਾ ਸਮਾਰੋਹ ਮਨਾਇਆ ਗਿਆ।ਜਿਸ ਵਿੱਚ ਨੰਨ੍ਹੇਂ ਮੁੰਨੇ ਬੱਚਿਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਖੂਬ ਕੀਤਾ।ਸਮਾਰੋਹ ਦਾ ਅਰੰਭ ਬੱਚਿਆਂ ਵੱਲੋਂ ਗਣੇਸ਼ ਵੰਦਨਾ ਨਾਲ ਕੀਤਾ।ਸਮਾਰੋਹ ਦੌਰਾਨ ਸਕੂਲ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ।ਨਰਸਰੀ ਦੇ ਛੋਟੇ ਬੱਚਿਆਂ ਨੇ ਨਾਚ, ਕਵਾਲੀ, ਰੈਟਰੋ ਤੇ ਬਾਲੀਵੁੱਡ ਡਾਂਸ ਕਰਕੇ ਦਰਸ਼ਕ ਮਾਪਿਆਂ ਦੀ ਪ੍ਰਸੰਸਾ ਪ੍ਰਾਪਤ ਕੀਤੀ।ਐਲ.ਕੇ.ਜੀ ਅਤੇ ਯੂ.ਕੇ.ਜੀ ਦੇ ਬੱਚਿਆਂ ਨੇ ਲੋਕ ਨਾਚ ਅਤੇ ‘ਦਰੱਖਤ ਬਚਾਓ’ ਨਾਟਕ ਪੇਸ ਕੀਤਾ ਗਿਆ।ਇਸ ਨਾਟਕ ਦੁਆਰਾ ਬੱਚਿਆਂ ਨੇ ਸਮਾਜ ਨੂੰ ਸੇਧ ਦੇਣ ਅਤੇ ਦਰਖੱਤ ਕੱਟਣ ਤੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ।
ਸਮਾਰੋੋਹ ਵਿੱਚ ਵਿਸੇਸ਼ ’ਤੇ ਪਹੰੁਚੇ ਮੁੱਖ ਮਹਿਮਾਨ ਮਨਪ੍ਰੀਤ ਸਿੰਘ ਬਾਦਲ ਵਿੱਤ ਤੇ ਯੋਜਨਾ ਮੰਤਰੀ ਪੰਜਾਬ ਨੇ ਬੱਚਿਆਂ ਵਲੋਂ ਕੀਤੀਆਂ ਕੋਸ਼ਿਸ਼ਾਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਬੱਚੇ ਬਾਗਾਂ ਦੇ ਸੰੁਦਰ ਫੁੱਲ ਹਨ।ਜਿਨ੍ਹਾਂ ਨੂੰ ਸਾਨੂੰ ਪਿਆਰ ਨਾਲ ਪਾਲਣਾ ਚਾਹੀਦਾ ਹੈ। ਤਾਂ ਜੋ ਇਹ ਸਾਡੇ ਸਮਾਜ ਦੇ ਚੰਗੇ ਨਾਗਰਿਕ ਬਣ ਸਕਣ। ਉਨ੍ਹਾਂ ਨੇ ਸਾਰੇ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ।ਸਕੂਲ ਪ੍ਰਿੰਸੀਪਲ ਮੈਡਮ ਪਲਕ ਜੌੜਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਆਤਮ ਵਿਸ਼ਵਾਸ ਵਧਾਉਣ ਤੇ ਉਨਾਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਨੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply