Tuesday, September 29, 2026

ਗੁਜਰਾਤ ਤੇ ਹਿਮਾਚਲ `ਚ ਜਿੱਤ ਦੀ ਖੁਸ਼ੀ ਂਚ ਭਾਜਪਾ ਵਰਕਰਾਂ ਨੇ ਲੱਡੂ ਵੰਡ ਕੇ ਪਾਏ ਭੰਗੜੇ

PPN1812201712 ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ)  ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਬੇਮਿਸਾਲ ਜਿੱਤ ਹਾਸਲ ਦੀ ਖੁਸ਼ੀ ਵਿੱਚ ਸਥਾਨਕ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਜਿਲ੍ਹਾ ਭਾਜਪਾ ਪ੍ਰਧਾਨ ਦੀ ਅਗਵਾਈ ਵਿੱਚ ਜਸ਼ਨ ਮਨਾਏ ਗਏ, ਜਿਸ ਵਿੱਚ ਕੌਮੀ ਸਕੱਤਰ ਭਾਜਪਾ ਤਰੁਨ ਚੁੱਗ, ਪ੍ਰਦੇਸ਼ ਜਨਰਲ ਸਕੱਤਰ ਕੇਵਲ ਕੁਮਾਰ, ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ, ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਰਕੇਸ਼ ਗਿੱਲ, ਰੀਨਾ ਜੇਤਲੀ, ਜਿਲ੍ਹਾ ਜਨਰਲ ਸਕੱਤਰ ਰਜੇਸ਼ ਕੰਧਾਰੀ ਅਤੇ ਮਾਨਵ ਤਨੇਜਾ ਨੇ ਸ਼ਾਮਿਲ ਹੋ ਕੇ ਇੱਕ-ਦੂਸਰੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ।ਇਸ ਸਮੇਂ ਢੋਲ ਦੀ ਥਾਪ ਤੇ ਭਾਜਪਾ ਵਰਕਰਾਂ ਨੇ ਭੰਗੜੇ ਪਾਏ ਅਤੇ ਆਤਿਸ਼ਬਾਜੀ ਚਲਾਈ।ਭਾਜਪਾ ਜਿਲ੍ਹਾ ਪ੍ਰਧਾਨ ਰਜੇਸ਼ ਹਨੀ ਨੇ ਇਸ ਸਮੇਂ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਦਾ ਨਤੀਜ਼ਾ ਹੈ।ਉਨ੍ਹਾਂ ਕਿਹਾ ਕਿ ਹਿਮਾਚਲ ਦੇ ਲੋਕ ਕਾਂਗਰਸ ਰਾਜ ਤੋਂ ਦੁੱਖੀ ਸਨ, ਜਦਕਿ ਗਜ਼ਰਾਤ ਵਿੱਚ ਭਾਜਪਾ ਛੇਵੀਂ ਵਾਰ ਸੱਤਾ ਵਿੱਚ ਆਈ ਹੈ। ਉਨ੍ਹਾਂ ਕਿਹਾ ਕਿ ਦੋਨਾਂ ਰਾਜਾਂ ਵਿੱਚ 5 ਸਾਲਾਂ ਦੌਰਾਨ ਵਿਕਾਸ ਕਰਵਾ ਕੇ ਲੋਕਾਂ ਨੂੰ ਸੁੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
PPN1812201713
ਇਸੇ ਸਮੇਂ ਭਾਜਪਾ ਕੌਮੀ ਸਕੱਤਰ ਤਰੁਨ ਚੁੱਗ ਨੇ ਕਿਹਾ ਕਿ ਗੁੁਜ਼ਰਾਤ ਅਤੇ ਹਿਮਾਚਲ ਵਿੱਚ ਭਾਜਪਾ ਦੀ ਜਿੱਤ ਕੇਂਦਰ ਸਰਕਾਰ ਦੀਆਂ ਗਰੀਬ ਭਲਾਈ ਸਕੀਮਾਂ ਅਤੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਰਣਨੀਤੀ ਦਾ ਨਤੀਜਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੇ 19 ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਅਤੇ ਕੇਵਲ ਚਾਰ ਰਾਜਾਂ ਵਿੱਚ ਕਾਂਗਰਸ ਬਚੀ ਹੈ, ਜੋ ਛੇਤੀ ਹੀ ਖਤਮ ਹੋ ਜਾਵੇਗੀ। ਚੁੱਗ ਨੇ ਕਿਹਾ ਕਿ ਭਾਜਪਾ 2019 ਦੀ ਲੋਕ ਸਭਾ ਚੋਣ ਵਿੱਚ 350 ਸੀਟਾਂ ਜਿੱਤੇਗੀ ਅਤੇ ਨਰਿੰਦਰ ਮੋਦੀ ਮੁੜ ਭਾਜਪਾ ਦੀ ਸਰਕਾਰ ਬਨਾਉਣਗੇ।
ਇਸ ਮੌਕੇ ਸਾਬਕਾ ਸਿਹਤ ਮੰਤਰੀ ਪੰਜਾਬ ਡਾ. ਬਲਦੇਵ ਰਾਜ ਚਾਵਲਾ, ਜਿਲ੍ਹਾ ਮੀਤ ਪ੍ਰਧਾਨ ਸੰਜੇ ਸ਼ਰਮਾ, ਰਮਨ ਸ਼ਰਮਾ, ਡਾ. ਰਾਮ ਚਾਵਲਾ, ਜੋਤੀ ਬਾਲਾ, ਰਜੇਸ਼ ਟੋਨੀ, ਸੰਜੇ ਕੁੰਦਰਾ, ਪ੍ਰੀਤੀ ਤਨੇਜਾ, ਸੁੁਖਮਿੰਦਰ ਪਿੰਟੂ ਆਦਿ ਵੀ ਹਾਜ਼ਰ ਸਨ

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply