ਬਠਿੰਡਾ, 19 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਚੱਠੇਵਾਲਾ ਦਾ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ।ਸੰਤ ਬਾਬਾ ਭੁੱਖੜ ਦਾਸ ਟੂਰਨਾਮੈਂਟ ਕਮੇਟੀ ਚੱਠੇਵਾਲਾ ਵੱਲੋ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਦੂਸਰਾ ਕਬੱਡੀ ਟੂਰਨਾਮੈਂਟ ਵਿਚ ਕਬੱਡੀ ਓਪਨ ’ਚ ਥਾਂਦੇਵਾਲ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ।ਜਦਕਿ ਬਰਨਾਲਾ ਦੀ ਟੀਮ ਦੂਜੇ ਸਥਾਨ ’ਤੇ ਰਹੀ ਹੈ।62 ਕਿਲੋ ਭਾਰ ਵਿਚ ਕੋਟ ਸ਼ਮੀਰ ਨੇ ਪਹਿਲੇ ਅਤੇ ਭਾਈ ਬਖਤੌਰ ਦੂਜੇ ਸਥਾਨ ’ਤੇ ਰਿਹਾ। ਕਬੱਡੀ ਓਪਰ ਦਾ ਵਧੀਆਂ ਰੇਡਰ ਲੱਖਾ ਖਾਰਾ ਅਤੇ ਜਾਫ਼ੀ ਮੋਨੂੰ ਕੋਟ ਭਾਈ ਰਿਹਾ ਹੈ ਜਿਨਾਂ ਨੂੰ ਟੂਰਨਾਮੈਂਟ ਕਮੇਟੀ ਦੀ ਤਰਫ਼ੋਂ ਨੂੰ ਚੁਣ ਕੇ 5100-5100 ਰੁਪਏ ਨਾਲ ਸਨਮਾਨਿਤ ਕੀਤਾ ਗਿਆ ਅਤੇ 62 ਕਿਲੋ ਦਾ ਵਧੀਆ ਰੇਡਰ ਗੋਰਾ ਕੋਟ ਸ਼ਮੀਰ ਅਤੇ ਅੰਗਦ ਕੋਟ ਸ਼ਮੀਰ ਰਿਹਾ ਜਿਨਾਂ ਨੂੰ 1100-1100 ਰੁਪਏ ਨਾਲ ਸਨਮਾਨਿਤ ਕੀਤਾ ਗਿਆ ਹੈ।ਜੇਤੂਆਂ ਨੂੰ ਇਨਾਮਾਂ ਦੀ ਵੰਡ ਸੁਖਮੰਦਰ ਸਿੰਘ ਬਰਾੜ ਨੇ ਕੀਤੀ।
ਇਸ ਮੌਕੇ ਸੁਖਮੰਦਰ ਸਿੰਘ ਚੱਠਾ ਐਮ.ਡੀ ਫਤਹਿ ਗਰੁੱਪ, ਸਿਕੰਦਰ ਸਿੰਘ ਸਰਾਂ, ਬਲਜਿੰਦਰ ਸਿੰਘ ਬਰਾੜ, ਮਾਣ ਚੱਠਾ, ਟੂਰਨਾਮੈਂਟ ਕਮੇਟੀ ਮੈਂਬਰ ਬਲਜਿੰਦਰ ਸਿੰਘ, ਡਾ. ਗੁਰਦੀਪ ਸਿੰਘ, ਰਵਿੰਦਰ ਸਿੰਘ ਮੱਟੂ, ਜਸਕਰਨ ਸਿੰਘ, ਜਸਵਿੰਦਰ ਸਿੰਘ, ਬੱਬੂ ਗਿੱਲ, ਪ੍ਰਿਤਪਾਲ ਸਿੰਘ, ਹਰਬੰਸ ਸਿੰਘ ਨੰਬਰਦਾਰ, ਬਲਵੀਰ ਸਿੰਘ, ਜੱਸੀ, ਸਰਬਜੀਤ ਸਿੰਘ ਅਤੇ ਵੀਰੀ ਧਿੰਗੜ ਵੀ ਮੌਜੂਦ ਸਨ।ਟੂਰਨਾਮੈਂਟ ’ਤੇ ਅੰਤਰ ਰਾਸ਼ਟਰੀ ਕਬੱਡੀ ਕੋਚ ਮਦਨ ਲਾਲ, ਕਬੱਡੀ ਖਿਡਾਰੀ ਚੰਨਾ ਚੱਕ ਰਾਮ ਸਿੰਘ ਵਾਲਾ, ਰਘਬੀਰ ਮਾਨ ਤੁੰਗਵਾਲੀ, ਲੈਕਚਰਾਰ ਰਘਬੀਰ ਸਿੰਘ ਭੀਖੀ, ਸੁਖਮੰਦਰ ਖਾਨ ਦੇ ਵਿਸ਼ੇਸ਼ ਮਾਨ ਸਨਮਾਨ ਕੀਤੇ ਗਏ ਹਨ। ਮੈਚਾਂ ਦੌਰਾਨ ਕੁਮੈਂਟੇਟਰ ਸੋਨੀ ਕੋਟ ਫੱਤਾ, ਦੀਪੂ ਅਮਰਗੜ, ਕੰਤੀ ਤਾਜੋ, ਲੱਖੀ ਲਹਿਰਾ ਅਤੇ ਦੀਪ ਨਥੇਹਾ ਨੇ ਆਪਣੀ ਸ਼ਾਨਦਾਰ ਕੁਮੈਂਟਰੀ ਜ਼ਰੀਏ ਰੰਗ ਬੰਨਿਆ।ਮੈਚ ਰੈਫ਼ਰੀ ਦੀ ਸੇਵਾਵਾ ਸ਼ੀਰਾ ਭੁਪਾਲ, ਭਿੰਦਰ ਗਿੱਲ ਕਲਾਂ, ਸੀਰਾ ਜੰਡਾਂਵਾਲਾ, ਕਾਕਾ ਕੰਮੇਆਣਾ, ਦੇਵ ਦਿਆਲਪੁਰਾ ਨੇ ਦਿੱਤੀਆਂ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media